UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

 

 

ਆਦਿ ਧਰਮ ਦੇ ਬਾਨੀ ਮਹਾਨ ਗਦਰੀ ਬਾਬਾ ਮੰਗੂ ਰਾਮ ਮੂਗੋਵਾਲੀਆ ਜੀ
 ਦੀ 31ਵੀਂ ਬਰਸੀ ਤੇ ਨਿਮਨ ਅਤੇ ਨਤਮਸਤਕ ਅੱਖਾਂ ਨਾਲ ਸ਼ਰਧਾਂਜਲੀ।


ਕੁਦਰਤ ਦੀ ਧਾਰਾ ਨੂੰ ਸਿਰਫ ਪ੍ਰਮਾਤਮਾ ਹੀ ਸਿਧੇ ਤੋਰ ਤੇ ਬਦਲ ਸਕਦਾ ਹੈ ਪਰ ਬੰਦੇ ਦੀ ਟੇਡੀ ਜਾਲਮ ਧਾਰਾ ਨੂੰ ਪ੍ਰਮਾਤਮਾ ਬੰਦੇ ਦੇ ਰੂਪ ਵਿਚ ਪ੍ਰਗਟ ਹੋਕੇ ਬਦਲਣ ਲਈ ਆਉਂਦਾ ਹੈ। ਇਸ ਲਈ ਜਦੋਂ ਵੀ ਬੰਦੇ ਨੇ ਬੰਦੇ ਦਾ ਖੂਨ ਬਹਾਇਆ ਹੈ ਤੇ ਉਸਦਾ ਮੂੰਹ ਮੋੜਨ ਲਈ ਭਾਰਤ ਦੀ ਧਰਤੀ ਤੇ ਅਣਖੀ ਆਦੀ ਗੁਰੂਆਂ, ਸੂਰਮਿਆਂ, ਯੋਧਿਆਂ, ਵਿਦਵਾਨਾਂ ਅਤੇ ਬੁਧੀਵਾਨਾਂ ਨੇ ਜਨਮ ਲਿਆ। ਜਿਵੇਂ ਕਿ ਭਗਵਾਨ ਵਾਲਮੀਕ ਜੀ, ਸਤਿਗੁਰੂ ਨਾਮ ਦੇਵ ਜੀ, ਸਤਿਗੁਰੂ ਕਬੀਰ ਸਾਹਬ ਜੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਹੋਰ ਵੀ ਮਹਾਪੁਰਸ਼ਾਂ ਨੇ ਜਨਮ ਲਿਆ। ਇਸੇ ਤਰਾਂ ਪੰਜਾਬ ਦੀ ਧਰਤੀ ਤੇ ਮਹਾਨ ਗਦਰੀ ਬਾਬਾ ਮੰਗੂ ਰਾਮ ਮੂਗੋਵਾਲੀਆ ਜੀ ਪਿੰਡ ਮੂਗੋਵਾਲ ਮਾਤਾ ਅਤਰੀ ਅਤੇ ਪਿਤਾ ਹਰਨਾਮ ਦਾਸ ਜੀ ਦੇ ਘਰ ਪੈਦਾ ਹੋਇਆ। ਆਪ ਜੀ ਦਾ ਉਦੋਂ ਜਨਮ ਹੋਇਆ ਜਦੋਂ ਭਾਰਤ ਦੇ ਅਸਲੀ ਵਾਰਸ ਆਦੀਵਾਸੀਆਂ ਉਪਰ ਮਨੂਵਾਦ ਦਾ ਕਹਿਰ ਬਹੁਤ ਹੀ ਜੋਰਾਂ ਤੇ ਸੀ। ਆਦੀਵਾਸੀਆਂ ਦਲਿਤਾਂ ਦਾ ਜੀਣਾ ਮੁਹਾਲ ਸੀ। ਤਾਂ ਫਿਰ ਬਾਬਾ ਮੰਗੂ ਰਾਮ ਜੀ ਨੇ ਪਹਿਲਾਂ ਪੜਾਈ ਕੀਤੀ ਤੇ ਫਿਰ ਨਾਲ ਵਪਾਰ ਵਿਚ ਮਦਦ ਕਰਾਣ ਲਈ ਅਮਗਰੇਜੀ ਵੀ ਸਿਖੀ। ਬਾਬਾ ਮੰਗੂ ਰਾਮ ਜੀ ੧੯੦੯ ਵਿਚ ਅਮਰੀਕਾ ਚਲੇ ਗਏ ਉਥੇ ਵੀ ਆਪ ਜੀ ਦੇ ਨਾਲ ਇਕ ਪੰਜਾਬੀ ਜਿਮੀਦਾਰ ਵਲੋਂ ਜਾਤੀ ਭਿਟ ਦੇਖਣ ਨੂੰ ਮਿਲੀ। ਫਿਰ ਆਪ ਜੀ ਦਾ ਲਾਲਾ ਹਰਦਿਆਲ ਨਾਲ ਮੇਲ ਹੋ ਗਿਆ ਜੋ ਕਿ ਗਦਰ ਪਾਰਟੀ ਦਾ ਮੋਢੀ ਸੀ। ਬਾਬਾ ਜੀ ਵੀ ਇਸ ਮੁਕਾਮ ਵਿਚ ਸ਼ਾਮਲ ਹੋ ਗਿਆ। ਗਲ ਕੀ ਆਖਰ ਬਾਬਾ ਮੰਗੂਰਾਮ ਜੀ ਅਸਲੇ ਨਾਲ ਭਰਿਆ ਸ਼ਿਪ ਦੇ ਗਰੁਪ ਲੀਡਰ ਬਣਕੇ ਭਾਰਤ ਨੂੰ ਰਵਾਨਾ ਹੋਇਆ ਪਰ ਬਦਕਿਸਮਤੀ ਨਾਲ ਬ੍ਰਿਟਿਸ਼ ਸਰਕਾਰ ਨੂੰ ਪਤਾ ਲਗ ਗਿਆ ਤੇ ਸ਼ਿਪ ਨੂੰ ਤੋਪਾਂ ਦੇ ਨਾਲ ਉਡਾ ਦਿਤਾ ਗਿਆ। ਪਰ ਬਾਬਾ ਮੰਗੂ ਰਾਮ ਜੀ ਵਾਲ ਵਾਲ ਬਚ ਗਏ ਸੀ। ਗਲ ਕੀ ਕਿ ਬਾਬਾ ਜੀ ਸੋਲਾਂ ਸਾਲ ਬਾਅਦ ਆਪਣੇ ਪਿੰਡ ਮੂਗੋਵਾਲ ਵਾਪਸ ਆਏ। ਪਰ ਉਥੇ ਵੀ ਫਿਰ ਉਹੀ ਜਾਤੀ ਪਾਤੀ ਰੋਗ ਦੇਖਣ ਨੂੰ ਮਿਲਿਆ। ਫਿਰ ਆਪ ਜੀ ਨੇ 11-12ਜੂਨ 1926 ਨੂੰ ਸਾਰੇ ਦਲਿਤ ਸਮਾਜ ਦੀ ਬੈਠਕ ਬੁਲਾਈ ਜਿਸ ਵਿਚ ਆਪਣੇ ਦਲਿਤ ਸਮਾਜ ਨੂੰ ਆਪਣੇ ਇਨਸਾਨੀ ਹਕ ਹਕੂਕ ਲੈਣ ਦੀ ਪ੍ਰੋੜਤਾ ਕੀਤੀ। ਆਖਰ ਵਿਚ ਆਦੀ ਮਤ ਦੀ ਇਕ ਨਵੀ ਸੋਚ ਆਦਿ ਧਰਮ ਵਜੋਂ ਨਿਰਣਾ ਲਿਆ ਗਿਆ ਅਤੇ ਇਸ ਉਪਰ ਚਲਣ ਦਾ ਸਾਰੇ ਹੀ ਦਲਿਤ ਸਮਾਜ ਨੇ ਪਰਣ ਕੀਤਾ। ਬਾਬਾ ਜੀ ਨੇ ਬਹੁਤ ਹੀ ਘਾਲਣਾ ਕੀਤੀ ਜਿਸ ਕਰਕੇ ਆਦਿ ਧਰਮ ਲਾਇਲਪੁਰ ਪਾਕਿਸਤਾਨ ਤੋਂ ਲੈ ਕੇ ਭਾਰਤ ਦੇ ਉਤਰ ਦਖਣ, ਪੂਰਬ ਅਤੇ ਪਛਮ ਵਿਚ ਫੈਲ ਚੁਕਾ ਸੀ। ਉਹ ਆਦਿ ਧਰਮ ਦੀ ਇਕ ਨਵੀਂ ਸੋਚ ਜਿਸ ਨੇ ਅਮਗਰੇਜ ਸਰਕਾਰ ਨੂੰ 1931 ਦੀ ਮਰਦਮ ਸ਼ੁਮਾਰੀ ਵਿਚ ਦਲਿਤਾਂ ਦਾ ਧਰਮ ਅਤੇ ਜਾਤ ਆਦਿ ਧਰਮ ਵਜੋ ਨਿਯਮਤ ਕੀਤੀ ਗਈ। ਆਦਿ ਧਰਮ ਕਰਕੇ ਹੀ ਪੰਜਾਬ ਦੇ ਸਭ ਪੜੇ ਲਿਖੇ ਅਫਸਰ ਜੋ ਅਜ ਹਨ, ਇਹ ਸਭ ਅਦਿ ਧਰਮ ਦਾ ਹੀ ਸਦਕਾ ਸੀ ਅਤੇ ਹੈ। ਜਿਸ ਕਰਕੇ ਹੀ ਸਭ ਅਜੋਕੀ ਪੀੜੀ ਪੜ ਲਿਖ ਕੇ ਕੀ ਯੁਰਪ ਅਤੇ ਅਮਰੀਕਾ ਕਨੇਡਾ ਜਾਂ ਹੋਰ ਵੀ ਅਰਬ ਦੇਸ਼ਾਂ ਵਿਚ ਹੈ, ਸਭ ਅਦਿ ਧਰਮ ਦੇ ਕਰਕੇ ਹੀ ਹੈ। ਅਜ ਇਨਸਾਨ ਭਾਵੇਂ ਕੁਝ ਹੋਰ ਹੀ ਸੋਚਦਾ ਹੋਵੇ ਪਰ ਹੁਣ ਤਕ ਆਦਿ ਧਰਮ ਦੇ ਸਦਕੇ ਹੀ ਇਹ ਸਭ ਕੁਝ ਹੋ ਸਕਿਆ ਹੈ। ਬਾਬਾ ਜੀ ਨੇ ਮਨੂਵਾਦੀਆ ਨਾਲ ਲੋਹਾ ਮੁਲ ਲਿਆ ਸੀ। ਬਾਬਾ ਮੰਗੂ ਰਾਮ ਜੀ ਨੇ ਬਾਬਾ ਸਿਹਬ ਅਮਬੇਡਕਰ ਜੀ ਦੇ ਹਕ ਵਿਚ ਗਾਂਧੀ ਦੇ ਖਿਲਾਫ ਲੰਡਨ ਗੋਲ ਮੇਜ ਕਾਨਫਰੰਸ ਵਿਚ ਤਾਰਾਂ ਤੇ ਤਾਰਾਂ ਖੜਕਾ ਦਿਤੀਆਂ ਸਨ। 1937 ਵਿਚ ਆਦਿ ਧਰਮ ਵਜੋ ਰਿਜਰਵ ਸਤ ਸੀਟਾਂ ਜਿਤੀਆਂ ਸਨ। 1946 ਵਿਚ ਆਪ ਪੰਜਾਬ ਵਿਧਾਨ ਸਭਾ ਦੇ ਮੈਂਬਰ ਨਿਯੁਕਤ ਹੋਏ ਸੀ ਜੋਕਿ 1952 ਤਕ ਬਣੇ ਰਹੇ। 1977 ਵਿਚ ਪੰਜਾਬੀ ਅਦਿਧਰਮੀਆਂ ਕੋਲ ਇੰਗਲੈਂਡ ਵਿਚ ਗਏ। ਸਮੇਂ ਦੀ ਰਫਤਾਰ ਨਾਲ ਆਪ 94 ਸਾਲ 3 ਮਹੀਨੇ ਤੇ 8 ਦਿਨ ਦਾ ਜੀਵਨ ਸਫਰ ਤੈਅ ਕਰਦੇ ਹੋਏ ਆਖਰੀ ਸਾਂਸ ਛਡਦੇ ਹੋਏ ਆਪਣੇ ਹਥੀਂ ਲਾਏ ਹੋਏ ਅਦਿ ਧਰਮ ਦੇ ਦਰਖਤ ਨੂੰ ਅਤੇ ਦਰਖਤ ਦੇ ਪਾਲਕਾਂ ਨੂੰ ਅਲਵਿਦਾ ਆਖਦੇ ਹੋਏ ਇਸ ਝੂਠੇ ਸੰਸਾਰ ਵਿਚੋਂ ਰੁਕਸਤ ਹੋ ਗਏ। ਤੇ ਮੁੜ ਕਦੇ ਵਾਪਸ ਨਹੀਂ ਆਏ। ਸੋ ਅਜ ਉਸ ਮਹਾਨ ਆਦਿਧਰਮ ਦਾ ਜਨਮ ਦਾਤਾ, ਗਦਰੀ, ਲੇਖਕ, ਕਵੀ, ਯੋਧਾ, ਸੂਰਵੀਰ, ਨੇਤਾ ਅਤੇ ਦਲਿਤਾਂ ਦਾ ਮਸੀਹਾ ਜੋਕਿ ੨੨ ਅਪ੍ਰੈਲ ੧੯੮੦ ਨੂੰ ਸਦਾ ਲਈ ਵਿਦਾਇਗੀ ਲੈ ਗਏ ਸਨ , ਦੀ 31ਵੀਂ ਬਰਸੀ ਤੇ ਨਤਮਸਤਕ ਸ਼ਰਧਾਂਜਲੀ ਹੋਵੇ। ਆਉ ਸਭ ਹੀ ਦਲਿਤ ਆਦੀਵਾਸੀਉ ਆਪਣੇ ਮਹਾਨ ਹਸਤੀਆਂ ਸੂਰਬੀਰਾਂ ਨੂੰ ਕਦੇ ਵੀ ਨਾ ਅਖੋਂ ਫਰੋਕ ਕਰੀਏ। ਅਜ ਜੋ ਵੀ ਪੰਜਾਬੀ ਦਲਿਤ ਵੀਰ ਹੈ ਸੰਸਾਰ ਵਿਚ ਜਿਥੇ ਵੀ ਮਰਜੀ ਰਹਿ ਰਿਹਾ ਹੈ , ਇਹ ਸਭ ਬਾਬਾ ਮੰਗੂ ਰਾਮ ਜੀ ਦੀ ਕੁਰਬਾਨੀ ਦੀ ਮਿਹਰ ਦਾ ਹੀ ਸਦਕਾ ਹੈ। ਜੈ ਅਦਿ ਵਤਨ ! ਸ਼ੋਹੰ ਜੈ ਗੁਰੂਦੇਵ!!

ਰਚਯਤਾ: ਮਾਧੋਬਲਵੀਰਾ ਬਲਵੀਰ ਸਿੰਘ ਸੰਧੂ ਇਟਲੀ

 22-04-2011

   
 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ