UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਸੋਹੰ

ਸੋਹੰ

 

127ਵੇਂ ਜਨਮ ਦਿਨ ਤੇ ਵਿਸ਼ੇਸ਼

 

 

  ਆਦਿ ਧਰਮ ਦੇ ਜਨਮਦਾਤਾ ਅਤੇ ਗਦਰੀ ਬਾਬਾ

ਮੰਗੂ ਰਾਮ ਮੁਗੋਵਾਲੀਆ ਜੀ

ਅਜ ਵਿਸ਼ੇਸ਼ 127ਵੇਂ ਜਨਮ ਦਿਨ ਉਪਰ

ਭਾਰਤ ਵਿਚ ਕੋਈ ਛੇ-ਸਤ ਹਜ਼ਾਰ ਸਾਲ ਪਹਿਲਾਂ ਆਰੀਅਨ ਲੋਕਾਂ, ਜੋਕਿ ਮਧ ਏਸ਼ੀਆ ਵਿਚੋਂ ਈਰਾਨ ਰਾਹੀਂ ਭਾਰਤ ਵਿਚ ਦਾਖਲ ਹੋਏ ਸਨ, ਅਨਪੜ ਤੇ ਬਿਲਕੁਲ ਅਸਭਿਯਕ ਸਨ, ਨੇ ਉਸ ਸਮੇਂ ਦੇ ਭਾਰਤ ਦੇ ਆਦੀਵਾਸੀਆਂ ਦੀ ਸਿੰਧੂ ਘਾਟੀ(ਮੋਹਿੰਜੋਦਾੜੋ ਅਤੇ ਅਹੜੋਪਾ) ਦੀ ਮਹਾਨ ਸਭਿਯਤਾ ਨੂੰ ਹਮਲਾ ਕਰਕੇ ਤਹਿਸ ਨਹਿਸ ਕਰ ਦਿਤਾ ਸੀ ਤੇ ਆਦੀਵਾਸੀਆਂ ਨੂੰ ਦਬਾਅ ਲਿਆ ਗਿਆ ਸੀ ਸੋ ਉਦੋਂ ਤੋ ਹੀ ਆਦੀਵਾਸੀਆਂ ਉਪਰ ਮਨੂਵਾਦ ਦੇ ਅਮਨੁਖੇ ਤਸ਼ਦਦ ਚਲਦੇ ਰਹੇ ਨ। ਜ਼ਾਲਮਤਾ ਦਾ ਅਜਿਹਾ ਦੌਰ ਚਲਦਾ ਚਲਦਾ ਉਨੀਵੀਂ ਸਦੀ ਦੇ ਨੋਵੇਂ ਦਹਾਕੇ ਵਿਚ ਆ ਪਹੁੰਚਾ ਸੀ ਤਾਂ ਫਿਰ ਪੰਜਾਬ ਦੀ ਧਰਤੀ ਉਪਰ ਇਕ ਦਲਿਤ ਬਚੇ ਨੇ 14 ਜਨਵਰੀ 1886 ਨੂੰ ਪਿੰਡ ਮੁਗੋਵਾਲ, ਤਹਿਸੀਲ ਮਾਹਿਲਪੁਰ, ਜ਼ਿਲਾ ਹੁਸ਼ਿਆਰਪੁਰ ਵਿਚ ਮਾਤਾ ਅਤਰੀ ਅਤੇ ਪਿਤਾ ਸ੍ਰੀ ਹਰਨਾਮ ਦਾਸ ਦੇ ਘਰ ਪੈਦਾ ਹੋਇਆ ਉਹ ਸੀ ਮਹਾਨ ਗਦਰੀ ਬਾਬੂ ਮੰਗੂ ਰਾਮ ਮੁਗੋਵਾਲੀਆ ਜੀ ਆਪ ਬਚਪਨ ਵਿਚ ਹੀ ਬੜੇ ਤੇਜ ਬੁਧੀ ਅਤੇ ਜਵਾਨੀ ਵਿਚ ਇਕ ਪਹਾੜ ਦੀ ਤਰਾਂ ਹੌਸਲੇ ਬੁਲੰਦ ਇਨਸਾਨ ਸੀ ਆਪ ਬੜੇ ਹੀ ਮਿਹਨਤੀ ਸੀ ਜਿਸ ਕਰਕੇ ਪਹਿਲਾਂ ਪੰਜਾਬੀ ਵਿਚ ਪੜਾਈ ਪਿੰਡ ਦੇ ਇਕ ਸਾਧੂ ਕੋਲੋਂ ਪ੍ਰਾਪਤ ਕੀਤੀ ਤੇ ਫਿਰ ਆਪਣੇ ਪਿਤਾ ਨਾਲ ਵਪਾਰ ਵਿਚ ਹਥ ਵਟਾਣ ਲਈ ਅੰਗਰੇਜੀ ਵੀ ਸਿਖੀ ਜਦੋਂ ਆਪ ਵੀਹ ਸਾਲ ਦੇ ਹੋਏ ਤਾਂ ਆਪ 1909 ਵਿਚ ਅਮਰੀਕਾ ਚਲੇ ਗਏ ਉਥੇ ਜਾ ਕੇ ਆਪ ਨੇ ਇਕ ਪਿੰਡ ਦੇ ਹੀ ਜਿਮੀਦਾਰ ਦੇ ਕੰਮ ਕੀਤਾ ਪਰ ਇਸ ਜਿਮੀਂਦਾਰ ਦੇ ਦਿਲ ਵਿਚ ਉਹੋ ਹੀ ਜ਼ਾਤ ਦੀ ਹੈਂਕੜ ਸੀ ਕੁਝ ਸਮੈਂ ਬਾਅਦ ਆਪ ਜੀ ਦਾ ਲਾਲਾ ਹਰਦਿਆਲ ਨਾਲ ਮੇਲ ਹੋਇਆ, ਲਾਲਾ ਹਰਦਿਆਲ ਜੋਕਿ ਗਦਰ ਪਾਰਟੀ ਦਾ ਲੀਡਰ ਸੀ ਜੋਕਿ ਭਾਰਤ ਵਿਚ ਬਰਤਾਨਵੀ ਸਰਕਾਰ ਦੇ ਵਿਰੋਦੀ ਸੀ ਸੋ ਮੰਗੂ ਰਾਮ ਜੀ ਇਸ ਗਦਰ ਪਾਰਟੀ ਦੇ ਸਦਸਯਾ ਬਣ ਗਿਆ ਸੋਹਣ ਸਿੰਘ ਭਕਨਾ ਵੀ ਇਸੇ ਗਰੁਪ ਦਾ ਮੈਬਰ ਸੀ ਗਲ ਕੀ ਇਸ ਗਰੁਪ ਰਾਹੀ ਅਸਲੇ ਨਾਲ ਭਰਿਆ ਜ਼ਹਾਜ ਭਾਰਤ ਨੂੰ ਭੇਜਿਆ ਗਿਆ ਜਿਸਦੀ ਜੁਮੇਂਵਾਰੀ ਮੰਗੂ ਰਾਮ ਜੀ ਨੂੰ ਦਿਤੀ ਗਈ ਪਰ ਬਦਕਿਸਮਤੀ ਨਾਲ ਬਰਤਾਨੀਆ ਸਰਕਾਰ ਨੂੰ ਪਹਿਲਾਂ ਹੀ ਧੁਸ ਮਿਲ ਗਈ ਸੀ ਜਿਸ ਕਰਕੇ ਇਸ ਸ਼ਿਪ ਤੇ ਬ੍ਰਤਾਨਵੀ ਪੁਲਸ ਅਖ ਰਖਣ ਲਗ ਪਈ ਸੀ ਅਗੇ ਜਾ ਕੇ ਇਹ ਸ਼ਿਪ ਬ੍ਰਤਾਨਵੀ ਪੁਲਸ ਦੁਆਰਾ ਸਮੁੰਦਰ ਵਿਚ ਹੀ ਤੋਪਾਂ ਰਾਹੀਂ ਉਡਾ ਦਿਤਾ ਗਿਆ ਸੀ ਕਰੀਬਨ ਸਾਰੇ ਹੀ ਗਦਰੀ ਮਾਰੇ ਗਏ ਸਨ ਪਰ ਚੰਗੀ ਕਿਸਮਤੀ ਕਰਕੇ ਆਦਿਧਰਮ ਦਾ ਬੂਟਾ ਲਾਉਣ ਵਾਲੇ ਬਾਬੂ ਮੰਗੂ ਰਾਮ ਜੀ ਵਾਲ ਵਾਲ ਬਚ ਗਿਆ ਸੀ ਸੋ ਇਸ ਹਾਦਸੇ ਨੂੰ ਕਾਮਾਗਾਟਾਮਾਰੂ ਦੇ ਨਾਮ ਨਾਲ ਇਤਿਹਾਸ ਵਿਚ ਯਾਦ ਕੀਤਾ ਜਾਂਦਾ ਹੈ ਬਾਬੂ ਜੀ ਦੋ ਵਾਰੀ ਤੋਪਾਂ ਦੇ ਮੂਹਰਿਉਂ ਬਚੇ ਸੀ ਆਪ ਫਿਰ ਫਿਲਪਾਈਨ(ਮਨੀਲੇ) ਪਹੁੰਚ ਗਏ ਜਿਥੇ ਆਪ ਜੀ ਨੇ ਕੁਝ ਦੇਰ ਅਮਰੀਕਾ ਕੰਪਨੀ ਵਿਚ ਕੰਮ ਕੀਤਾ ਤੇ ਫਿਰ ਉਥੋਂ ਸ੍ਰੀ ਲੰਕਾ ਨੂ ਆ ਗਏ ਤੇ ਆਖਰ ਸੋਲ੍ਹਾਂ ਸਾਲ ਬਾਅਦ 1925 ਨੂੰ ਆਪ ਸ੍ਰੀ ਲੰਕਾ ਤੋਂ ਦਖਣੀ ਭਾਰਤ ਬੰਬੇ ਆ ਪਹੁੰਚੇ

ਆਖਰ ਬਾਬੂ ਜੀ ਆਪਣੇ ਘਰ ਪਿੰਡ ਮੁਗੋਵਾਲ ਪਰਤ ਆਏ ਪਰ ਜਦੋਂ ਇਸ ਪਿੰਡ ਵਿਚ ਵੀ ਦਲਿਤਾਂ ਉਪਰ ਦਬ-ਦਬਾਅ, ਉਹੀ ਜਾਤੀ ਵਿਤਕਰਾ ਦੇਖਿਆ ਤਾਂ ਬਹੁਤ ਹੀ ਦੁਖ ਹੋਇਆ ਤੇ ਬਾਬੂ ਜੀ ਨੇ ਇਹੋ ਜਿਹੇ ਵਿਤਕਰੇਵਾਦੀ ਜਾਤੀਵਾਦੀ ਬੁਚੜਾਂ ਤੋਂ ਦਲਿਤਾਂ ਨੂੰ ਛਟਕਾਰਾ ਦਿਲਵਾਣ ਲਈ ਫੈਸਲਾ ਕਰ ਲਿਆ ਉਸ ਸਮੇਂ ਵਿਚ ਦਲਿਤਾਂ ਦੀ ਕੋਈ ਵੀ ਆਪਣੀ ਪਹਿਚਾਣ ਨਹੀਂ ਸੀ ਬਸ਼ਰਤੇ ਦਬ-ਦਬਾਅ ਤੋਂ ਇਹ ਸਭ ਦੇਖਦੇ ਹੋਏ ਆਪ ਨੇ ਦਲਿਤਾਂ ਨੂੰ ਆਪਣੀ ਪਹਿਚਾਣ ਦੇਣ ਲਈ ਆਦਿਧਰਮ ਮੰਡਲ ਦਾ ਬੂਟਾ ਲਾਇਆ ਆਪ ਜੀ ਨੇ ਕਨੂਨਨ ਤੌਰ ਤੇ ਬਰਤਾਨਵੀ ਸਰਕਾਰ ਨੂੰ ਦਲਿਤਾਂ ਦੀ ਧਾਰਮਿਕ, ਸਮਾਜਿਕ ਅਤੇ ਆਰਿਥਕ ਸਥਿਤੀ ਬਾਰੇ ਜਾਣੂ ਕਰਵਾਂਦੇ ਹੋਏ ਵਿਤਕਰੇਵਾਦੀ ਬੁਚੜਾਂ ਨਾਲ ਲੋਹਾ ਲਿਆ ਲਾਹੌਰ ਵਿਚ ਸਾਈਮਨ ਕਮਿਸ਼ਨ ਦੇ ਅਗੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਸੀ ਨਾਹੀ ਮੁਸਲਿਮ ਜਾਂ ਈਸਾਈ ਅਤੇ ਨਾਹੀ ਹਿੰਦੂ ਜਾਂ ਸਿਖ ਹਾਂ ਅਸੀ ਆਦਿ ਧਰਮੀ ਹਾਂ ਜੋ ਇਸ ਭਾਰਤ ਦੇਸ਼ ਦੇ ਅਸਲੀ ਵਿਸ਼ੰਦੇ ਹਾਂ ਇਸ ਲਈ ਅਸੀਂ ਅਦਿਧਰਮੀ ਹਾਂ ਸੋ ਬਹੁਤ ਹੀ ਸੰਘਰਸ਼ਾਂ ਤੋਂ ਬਾਅਦ ਆਖਰ ਪੰਜਾਬ ਦੇ ਦਲਿਤ ਆਦਿਵਾਸੀਆਂ ਨੇ ਆਪਣੀ ਆਦਿਧਰਮੀ ਜਾਤ ਅਤੇ ਆਦਿਧਰਮ ਧਰਮ ਵਜੋਂ ਪਹਿਚਾਨ ਪ੍ਰਾਪਤ ਕੀਤੀ ਇਸ ਲਈ ਇਸ ਪਹਿਚਾਨ ਕਰਕੇ ਹੀ ਪੰਜਾਬੀ ਦਲਿਤ ਨੂੰ ਪੜਾਈ, ਵੋਟ ਅਤੇ ਜ਼ਮੀਨ ਖ੍ਰੀਦਣ ਦਾ ਅਧਿਕਾਰ ਮਿਲਿਆ ੧੯੩੦-੩੨ ਦੁਰਾਨ ਹੋਈ ਗੋਲਮੇਜ਼ ਕਾਨਫਰੰਸ ਲੰਡਨ ਵਿਚ, ਜਦੋਂ ਗਾਂਧੀ ਆਪਣੇ ਆਪ ਨੂੰ ਭਾਰਤੀ ਦਲਿਤਾਂ ਦਾ ਲੀਡਰ ਦੱਸਦਾ ਸੀ ਜਦਕਿ ਬਾਬਾ ਸਹਿਬ ਅੰਬੇਡਕਰ ਜੀ ਨੇ ਸਮੂਹ ਭਾਰਤ ਦੇ ਦਬੇ-ਕੁਚਲੇ ਲੋਕਾਂ ਦਾ ਮਸੀਹਾ ਸੋ ਜਦੋਂ ਇਸ ਗਲ ਦਾ ਮੰਗੂ ਰਾਮ ਜੀ ਨੂੰ ਪਤਾ ਲਗਾ ਤਾਂ ਆਪ ਨੇ ਤਾਰਾਂ ਤੇ ਤਾਰਾਂ ਤੇ ਖੜਕਾ ਦਿਤੀਆਂ ਸਨ ਤੇ ਆਖਰ ਬਾਬਾ ਸਾਹਿਬ ਭੀਮਰਾਉ ਜੀ ਦੀ ਜਿਤ ਹੋਈ ਸੀ ਆਦਿਧਰਮ ਪਹਿਚਾਨ ਸਿਰਫ ਪੰਜਾਬ ਵਿਚ ਹੀ ਨਹੀਂ ਬਣੀ ਸੀ ਬਲਕਿ ਪਾਕਿਸਤਾਨ ਦੇ ਰਾਜਾਂ ਵਿਚ ਵੀ ਪ੍ਰਸਿਧੀ ਕਰ ਲਈ ਸੀ ਫਿਰ 1946 ਵਿਚ ਬਾਬੂ ਜੀ ਐਮ.ਐਲ.ਏ: ਬਣੇ ਤੇ ਅਜਾਦ ਭਾਰਤ ਦੇ 1952 ਤਕ ਬਣੇ ਰਹੇ ਆਪ ਜੀ ਦੇ (94 ਸਾਲ 3 ਮਹੀਨੇ ਤੇ 8 ਦਿਨ) ਗੁਜਰਦੇ ਹੋਏ ਜੀਵਨ ਦੇ ਦਿਨਾਂ ਦਾ ਸਮਾਂ ਨੇੜੇ ਆ ਢੁਕਿਆ ਸੀ ਤੇ 22 ਅਪ੍ਰੈਲ 1980 ਨੂੰ ਪਿੰਡ ਮੁਗੋਵਾਲ ਵਿਖੇ ਆਪ ਜੀ ਦਾ ਨਿਧਨ ਹੋ ਗਿਆ ਤੇ ਆਦਿਧਰਮ ਕੌਮ ਤੋਂ ਸਦਾ ਲਈ ਰੁਕਸਤ ਹੋ ਗਿਆ ਇਸ ਲਈ ਅਜ ਉਸ ਮਹਾਨ ਸੂਰਬੀਰ, ਕ੍ਰਾਂਤੀਕਾਰੀ, ਕੌਮ-ਭਗਤ, ਕਵਿ, ਲੇਖਕ, ਸੰਪਾਦਿਕ ਅਤੇ ਗਦਰੀ ਬਾਬਾ ਮੰਗੂ ਰਾਮ ਜੀ ਦੇ 127 ਵੇਂ ਜਨਮ ਦਿਨ ਉਪਰ, ਸਭ ਹੀ ਦਲਿਤ ਆਦਿ-ਧਰਮ ਸਮਾਜ ਨੂੰ ਤਹਿਦਿਲੋਂ ਬਹੁਤ ਹੀ ਵਧਾਈ ਹੋਵੇ ਸੋਹੰ ਜੈ ਗੁਰਦੇਵ! ਸੋਹੰ ਧੰਨ ਗੁਰਦੇਵ!!

 ਵਲੋਂ: 'ਮਾਧੋਬਲਵੀਰਾ' ਬਲਵੀਰ ਸਿੰਘ ਸੰਧੂ ਇਟਲੀ 14-01-2013

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

   
 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ