UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

 

ਦਲਿਤ ਆਦਿ ਸਤਿਗੁਰੂ ਨਾਮਦੇਵ ਮਹਾਰਾਜ ਜੀ ਦੇ 741ਵੇਂ ਮਹਾਨ ਪੁਰਬ ਦੀ ਸਭ ਹੀ ਇਨਸਾਨੀਅਤ ਜਗਤ ਨੂੰ ਬਹੁਤ-੨ ਵਧਾਈ ਹੋਵੇ ।

ਜਦੋਂ ਆਦੀਵਾਸੀ ਭਾਰਤੀਆਂ ਦੀ ਇਸ ਧਰਤੀ ਉਪਰ ਵਿਦੇਸ਼ੀਆਂ (ਆਰੀਅਨ ਲੋਗਾਂ) ਨੇ ਆਪਣੀ ਕੋਝੀ ਚਾਲ ਨਾਲ ਇਨਸਾਨੀਯਤ ਜਾਤ ਨੂੰ ਚਾਰ ਵਰਣਾਂ ਵਿਚ ਵੰਡ ਕੇ, ਆਪਣੇ ਆਪ ਨੂੰ ਰਬ ਬਣਾ ਕੇ ਅਤੇ ਭਾਰਤ ਦੇਸ਼ ਦੇ ਮਾਲਕਾਂ ਨੂੰ (ਜਾਣੀਕਿ) ਆਦੀਵਾਸੀਆਂ ਨੂੰ ਚੋਥਾ ਵਰਣ ਸ਼ੂਦਰ (ਜਾਣੀਕਿ ਨੀਚ ਚਮਾਰ ਚੂੜਾ ਨਾਈ ਝੀਰ ਅਤੀ ਆਦਿ) ਦਸਕੇ ਦੇਵੀ ਦੇਵਤਿਆਂ ਦੇ ਵਹਿਮਾਂ-ਭਰਮਾਂ ਵਿਚ ਪਾ ਕੇ ਅਤੇ ਸਭ ਹੀ ਅਧਿਕਾਰਾਂ ਤੋਂ ਵਾਂਝੇ ਕਰਕੇ ਰਖ ਦਿਤਾ ਸੀ ਤਾਂ ਤੇ ਸ਼ੂਦਰਾਂ ਨੂੰ ਫਰਜਾਂ(ਉਪਰਲੇ ਤਿੰਨੇ ਹੀ ਵਰਣਾਂ ਦੀ ਪ੍ਰਦਾਨਰਹਿਤ ਸੇਵਾ ਕਰਨ) ਦੀ ਫਾਂਸੀ ਥੋਪ ਦਿਤੀ ਸੀ । ਸੋ ਜਦੋਂ ਆਰੀਆ ਲੋਕ ਆਪਣੇ ਇਸ ਜਾਤੀਪਾਤੀ ਧਰਮ ਦੀ ਆੜ ਹੇਠ ਇਨਸਾਨੀ ਕਦਰ ਕੀਮਤਾਂ ਦਾ ਬੇ-ਤਹਾਸ਼ਾ ਕੁਚਲਣ ਤੋਂ ਬਾਜ ਨਾ ਆਏ ਤਾਂ ਫਿਰ ਇਸ ਅਜਿਹੇ ਜਾਤੀਪਾਤੀ ਅਤੇ ਜਹਿਰੀਲੇ ਹਨੇਰੀ ਝਖੜ-ਤੂਫਾਨ ਦੇ ਹਨੇਰੇ ਨੂੰ ਖਤਮ ਕਰਨ ਲਈ ਅਜ ਤੋਂ ਕੋਈ ੭੪੧ ਸਾਲ ਪੁਰਬ ਦਲਿਤਾਂ ਦੇ ਆਦੀ ਸਤਿਗੁਰੂ ਨਾਮਦੇਵ ਜੀ ਪ੍ਰਗਟ ਹੋਏ । ਜੋਕਿ ਗੁਰੂ ਨਾਨਕਦੇਵ ਜੀ ਦੇ ਜਨਮ ਤੋਂ ਦੋ ਸੌ ਸਾਲ ਪਹਿਲਾਂ ਸੀ । ਆਪ ਜੀ ਦਾ ਜਨਮ ਮਾਤਾ ਗੋਨਾਬਾਈ ਅਤੇ ਸੁਪਿਤਾ ਸ੍ਰੀ ਦਾਮਾ ਸੇਠ (ਜੋਕਿ ਜਾਤ ਦੇ ਛੀਂਬਾ ਸੀ) ਦੇ ਘਰ, ਪਿੰਡ ਨਰਸੀ ਬਾਮਨੀ, ਜ਼ਿਲਾ ਹਿੰਗੋਲੀ, ਮਹਾਰਾਸ਼ਟਰ ਰਾਜ, ਦਖਣੀ ਭਾਰਤ ਵਿਚ ਹੋਇਆ । ਆਪ ਜੀ ਦਾ ਬਚਪਨ ਤੋਂ ਹੀ ਭਗਤੀ ਭਾਵ ਰੂਹਾਨੀਯਤ ਵਲ ਝੁਕਾਨ ਸੀ । ਆਪ ਜੀ ਬਚਪਨ ਉਮਰ ਵਿਚ ਵਿਠਲ ਮੂਰਤੀ ਪ੍ਰਤੀ ਦੁਧ ਚੜਾਣ ਤੇ ਉਸ ਦੁਆਰਾ ਦੁਧ ਦਾ ਪੀ ਜਾਣਾ, ਆਪ ਜੀ ਦੀ ਅਥਾਹ ਤੇ ਅੰਦਰੂਨੀ ਨੂਰ ਭਰੀ ਸ਼ਰਧਾ ਤੇ ਪ੍ਰਸਿਧੀ ਵਲ ਇਸ਼ਰਾ ਕਰਦੀ ਹੈ । ਆਪ ਜੀ ਗ੍ਰਿਹਸਤੀ ਸਨ, ਆਪ ਜੀ ਦੀ ਧਰਮਪਤਨੀ ਦਾ ਨਾਮ ਰਜ਼ਾਈ ਸੀ[ਆਪ ਜੀ ਨੇ ਪਿਤਾ ਪੁਰਖੀ ਕ੍ਰਿਤ ਕੀਤੀ ਪਰ ਏਨੀ ਵਧੀਆਂ ਰੋਜੀ-ਕਮਾਈ ਨਹੀਂ ਸੀ ਹੁੰਦੀ ਭਾਵ ਕਿ ਇਸ ਝੂਠੇ ਜਗਤ ਦੇ ਝੂਠੇ ਕਮ ਸੋਝੀ ਨਹੀਂ ਦਿੰਦੇ ਸਨ, ਇਹੋ ਇਕ ਸਚੇ ਸੰਤ ਮਹਾਪੁਰਸ਼ਾਂ ਦੀ ਨਿਸ਼ਾਨੀ ਹੈ । ਆਪ ਜੀ ਦਾ ਕਾਦਰ ਕਰੀਮ ਵਿਚ ਵਿਸ਼ਵਾਸ ਬਚਪਨ ਤੋਂ ਹੀ ਸੀ ਪਰ ਮੁਰਸ਼ਦ ਦੀ ਪ੍ਰਾਪਤੀ ਜਵਾਨ ਅਵਸਥਾ ਵਿਚ ਹੋਈ । ਆਪ ਜੀ ਨੂੰ ਉਸ ਸਮੇਂ ਦੇ ਦੇਹਧਾਰੀ ਮਹਾਨ ਸੰਤਾਂ-ਪੁਰਸ਼ਾਂ ਵਿਚ ਸਤਿਗੁਰ ਗਿਆਨ ਦੀ ਵਿਧੀ ਦਾ ਗਿਆਨ ਹੋਇਆ । ਸੋ ਆਪ ਜੀ ਨੇ ਮੁਰਸ਼ਦ ਦੀਖਿਆ ਉਸ ਸਮੇਂ ਦੇ ਮਾਹਨ ਦੇਹਧਾਰੀ ਮੁਰਸ਼ਦ ਸਤਿਗੁਰ "ਵਿਸ਼ੋਬਾ ਖੇਚਰ" ਜੀ ਤੋਂ ਪ੍ਰਾਪਤ ਕੀਤੀ । ਕਿਉਂਕਿ ਉਸ ਸਮੇਂ ਦੇ ਹਿੰਦੂ ਧਰਮ ਨੇ ਦਲਿਤ ਸਮਾਜ ਨੂੰ ਜਾਤੀਪਾਤੀ ਦੀ ਜ਼ਾਲਮਤਾ ਨੇ ਪੀੜ-ਪੀੜ ਕੇ ਰਖ ਦਿਤਾ ਸੀ ਜਿਸ ਤੋਂ ਇਨ੍ਹਾਂ ਤਿੰਨਾਂ ਹੀ ਵਰਨਾਂ ਤੋਂ ਕਿਸੇ ਵੀ ਦਇਅ ਜਾ ਰਹਿਮ ਦੀ ਕੋਈ ਆਸ ਨਹੀਂ ਰਹਿ ਗਈ ਸੀ । ਆਪ ਜੀ ਮੂਰਤੀ ਪੂਜਾ ਦੇ ਕਟੜ ਵਿਰੋਧੀ ਸਨ । ਆਪ ਇਸ ਜਗਤ ਦੇ ਹਰ ਤਰਾਂ ਦੇ ਬਾਹਰੀ ਕਰਮ-ਕਾਂਡਾਂ ਦੇ ਉਲਟ ਸਨ । ਆਪ ਇਹੋ ਹੀ ਵਿਸ਼ਵਾਸ ਰਖਦੇ ਸਨ ਕਿ ਪ੍ਰਭੂ ਬੰਦੇ ਦੇ ਬਾਹਰ ਨਹੀਂ ਹੈ ਬਲਕਿ ਅੰਦਰ ਹੀ ਹੈ ਪਰ ਜੇ ਇਨਸਾਨ ਇਸ ਨੂੰ ਭਾਲ ਕਰੇ । ਆਪ ਜੀ ਵਿਸ਼ਵਾਸ ਕਰਦੇ ਸਨ ਤੇ ਕਹਿੰਦੇ ਸਨ ਕਿ ਐ ਇਨਸਾਨ ਤੈਨੂੰ ਕੋਈ ਵੀ ਗਿਆਨ ਧਿਆਨ ਜਾਂ ਹੋਰ ਬਾਹਰੀ ਗ੍ਰੰਥਾਂ, ਵੇਦਾਂ ਜਾਂ ਦੇਵੀ ਦੇਵਤਿਆਂ ਦੀ ਲੋੜ ਨਹੀ ਹੈ ਤੂਂ ਸਿਧਾ ਆਪਣੇ ਅੰਦਰ ਵਸਦੇ ਮੰਦਰ ਵਿਚ ਰੋਸ਼ਨੀ ਦੇਖ ਜਿਥੇ ਸੋਹੰ ਦੀ ਹਮੇਸ਼ਾਂ ਹੀ ਧੁਨ ਹਰ ਪਲ-ਛਿਨ ਅਵਾਜ ਦੇ ਰਹੀ ਹੈ ਜਿਥੇ ਤੈਨੂੰ ਉਸ ਅਸਲੀ ਬੇਗਮਪੁਰ ਪ੍ਰਮਾਤਮਾ ਦੇ ਸਨਮੁਖ ਦਰਸ਼ਨ ਹੋ ਸਕਦੇ ਹਨ । ਜਦ ਆਪ ਜੀ ਨੂੰ ਉਸ ਪ੍ਰਮਾਤਮਾ ਦੀ ਪਾਪਤੀ ਹੋ ਗਈ ਤਾਂ ਹਰ ਜੀਵ ਵਿਚ ਉਸਨੂੰ ਉਹ ਪ੍ਰਮਾਤਮਾ ਨਜ਼ਰ ਦਿਖਾਈ ਦੇਣ ਲਗਾ । ਆਪ ਜੀ ਨੇ ਜੁਆਨ ਅਵਾਸਥਾ ਵਿਚ ਯਾਤਰਾਵਾਂ ਕਰਨੀਆਂ ਸ਼ੁਰੂ ਕਰ ਦਿਤੀਆਂ । ਆਪ ਜੀ ਨੇ ਗੁਜਰਾਤ, ਕਾਠੀਆਵਾੜ, ਮਧਪ੍ਰਦੇਸ਼, ਰਾਜਸਥਾਨ, ਬਿਹਾਰ, ਉਤਰ ਪ੍ਰਦੇਸ ਅਤੇ ਪੰਜਾਬ ਵਿਚ ਯਾਤਰਾਵਾਂ ਕੀਤੀਆਂ । ਆਖਰ ਆਪ ਗੁਰਦਾਸਪੁਰ ਜਿਲੇ ਵਿਚ ਪੈਂਦੇ ਸਥਾਨ ਵਿਖੇ ਡੇਰਾ ਲਾ ਲਿਆ । ਤੇ ਫਿਰ ਹੋਲੀ ਹੋਲੀ ਘੁਮਾਣ ਨਾਮ ਦਾ ਇਕ ਛੋਟਾ ਜਿਹਾ ਪਿੰਡ ਅਬਾਦ ਹੋ ਗਿਆ । ਆਪ ਕਰੀਬਨ ਕੋਈ ਅਠਾਰਾਂ ਸਾਲ ਦੇ ਕਰੀਬ ਇਥੇ ਰਹਿੰਦੇ ਹੋਏ ਨਾਮ ਜਪਦੇ ਤੇ ਜਪਾਉਂਦੇ ਰਹੇ । ਆਖਰ ਆਪ ਜੀ ਜੋਤੀਜੋਤ ਸਮਾ ਗਏ ਜਿਸ ਬਾਰੇ ਵਿਚ ਕਈ ਇਤਿਹਾਸਕਾਰਾਂ ਦੇ ਵਖਰੇ ਵਖਰੇ ਵਿਚਾਰ ਹਨ ।

ਪਰ ਇਹ ਗਲ ਮੰਨਣੀ ਪਏਗੀ ਕਿ ਸਤਿਗੁਰ ਨਾਮਦੇਵ ਜੀ ਮਹਾਨ ਦੇਹਧਾਰੀ ਗੁਰੂ ਦੇ ਸਚੇ ਸੇਵਕ ਸਨ, ਜਿਨਾ ਤੋਂ ਅਸਲੀ ਨੁਕਤੇ(ਗਿਆਨ) ਦੀ ਪ੍ਰਾਪਤੀ ਕਰਕੇ ਆਪਣੇ ਜੀਵਨ ਦੇ ਅਸਲੀ ਮਕਸਦ ਨੂੰ ਪਾ ਗਏ ਤੇ ਭੁਲੇ ਭਟਕੇ ਲੋਗਾਂ ਨੂੰ ਵੀ ਸਿਧੇ ਰਸਤੇ ਪਾ ਗਏ । ਜਿਨਾਂ ਦੀ ਬਾਣੀ ਅਤੇ ਵਡਿਆਈ ਤੋਂ ਪ੍ਰਭਾਵਤ ਹੋਕੇ ਗੁਰੂ ਅਰਜਨਦੇਵ ਜੀ ਨੇ ਵੀ ਗ੍ਰੰਥ ਵਿਚ ਬਾਣੀ ਸੰਕਿਲਤ ਕੀਤੀ । ਆਪ ਜੀ ਸਿਰਫ ਇਕ ਸਚੇ ਪ੍ਰਮਾਤਮਾ ਵਿਚ ਵਿਸ਼ਵਾਸ ਰਖਦੇ ਸਨ ਤੇ ਕਹਿੰਦੇ ਸਨ ਕਿ ਦ੍ਰਿਸ਼ਟਤਾ ਅਨੇਕਤਾ ਓਪਰੀ ਅਤੇ ਨਕਲੀ ਹੈ, ਜੋਕਿ ਬਿਲਕੁਲ ਹੀ ਭਰਮ ਹੈ । ਆਪ ਸਭ ਮਨੁਖਤਾ ਨੂੰ ਏਕਤਾ ਅਤੇ ਸਮਾਨਤਾ ਦੀ ਲੜੀ ਵਿਚ ਪ੍ਰੋਂਦੇ ਹੋਏ ਬਾਣੀਉਚਰਦੇ ਹੋਏ ਬਿਆਨ ਕਰਦੇ ਨੇ ਕਿ ਨੇ ਕਿ:

ਸਭੁ ਗੋਬਿੰਦੁ ਹੈ ਸਭੁ ਗੋਬਿਦੁ ਹੈ ਗੋਬਿੰਦ ਬਿਨ ਨਹੀਂ ਕੋਈ

ਸੂਤੁ ਏਕ ਮਣਿ ਸਤ ਸਹਸ ਜੈਸੇ ਓਤ ਪੋਤਿ ਪ੍ਰਭੁ ਸੋਈ

ਸੋ ਆਪ ਜੀ ਦੀ ਨਿਮਰਤਾ, ਨਿਰਪਖਤਾ, ਅਧਿਆਤਮਕਤਾ, ਸ਼ੁਦਤਾ, ਸਮਾਜਕਤਾ, ਸੰਤਤਾ, ਉਚਤਤਾ, ਨਿਰਛਲਤਾ, ਦ੍ਰਿੜਤਾ, ਨੂਰਤਾ ਅਤੇ ਪਿਆਰਮਕਤਾ ਦੇਖਦੇ ਹੋਏ ਕਹਿਣਾ ਅਤੇ ਮੰਨਣਾ ਪਵੇਗਾ ਕਿ ਸਤਿਗੁਰੂ ਨਾਮ ਦੇਵ ਜੀ ਦ੍ਰਿਸ਼ਟੀ ਅਤੇ ਸਮਸ੍ਰਿਸ਼ਟੀ ਦੇ ਮਹਾਨ ਸੰਤ ਗੁਰੂ ਸਨ । ਇਸ ਕਰਕੇ ਹੀ ਅਜ ਸਾਰੇ ਸਮਾਜ ਵਿਚ ਆਪ ਜੀ ਦੀ ਅਹਿਮੀਯਤ ਭਰੀ ਰੂਹਾਨੀਯਤ ਦੀ ਜੈ ਜੈਕਾਰ ਹੋ ਰਹੀ ਹੈ ਤੇ ਹੁੰਦੀ ਵੀ ਰਹੇਗੀ । ਸੋ ਆਪ ਜੀ ਦੇ ਇਸ ਮਹਾਨ ਪੁਰਬ ਦਿਵਸ ਦੀ ਸਮੂਹ ਜਗਤ ਨੂੰ ਖਾਸ ਕਰਕੇ ਦਲਿਤ ਸਮਾਜ ਨੂੰ ਬਹੁਤ ਬਹੁਤ ਵਧਾਈ ਹੋਵੇ ।

ਵਲੋਂ: ਮਾਧੋਬਲਵੀਰਾ' ਬਲਵੀਰ ਸਿੰਘ ਸੰਧੂ

ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਬਲਵੀਰ ਸਿੰਘ ਸੰਧੂ ਜੀ ਦਾ ਧੰਨਵਾਦ ਹੈ

   
 

ਬਲਵੀਰ ਸਿੰਘ ਸੰਧੂ ਇਟਲੀ ਦੀਆਂ ਸਾਰੀਆਂ ਰਚਨਾਵਾਂ ਪੜ੍ਹਨ ਲਈ ਕਲਿਕ ਕਰੋ