UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

 

 

ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਹੋਰ ਅਨੇਕਾਂ ਧੜਿਆਂ ਵਿੱਚ ਵੰਡ ਕੇ

 ਅਸੀ ਮਨੂੰਵਾਦੀ ਵਿਵਸਥਾ ਦੀ ਮਦਦ ਕਰ ਰਹੇ ਹਾਂ

ਭਾਰਤੀ ਜਨਗਨਣਾ 2001 ਦੇ ਮੁਤਾਬਿਕ ਅਗਰ ਪੰਜਾਬ ਦੇ ਅੰਕੜੇ ਦੇਖੇ ਜਾਣ ਤਾਂ ਪਤਾ ਚੱਲਦਾ ਹੈ ਕਿ ਉਸ ਜਨਗਨਣਾ ਦੇ ਹਿਸਾਬ ਨਾਲ ਪੰਜਾਬ ਵਿੱਚ ਅਨੁਸੂਚਿਤ ਜਾਤਾਂ ਦੀ ਕੁਲ ਅਬਾਦੀ 7029723  ਸੀ  ਜੋ ਕਿ ਪੰਜਾਬ ਦੀ ਕੁੱਲ ਅਬਾਦੀ ਦਾ  28.9 % ਬਣਦੀ ਹੈ[ਪਹਿਲੀ ਨਜ਼ਰੇ ਇਹ ਪ੍ਰਤੀਸ਼ਤ ਬਹੁਤ ਜਿਆਦਾ ਅਤੇ ਪ੍ਰਭਾਵਸ਼ਾਲੀ ਜਾਪਦੀ ਹੈ ਅਤੇ ਇਹ ਸੋਚਣ ਲਈ ਪ੍ਰੇਰਿਤ ਕਰਦੀ ਹੈ ਕਿ ਏਨੇ ਸਮੂਹ ਦੇ ਇਕੱਠ ਨਾਲ ਅਸੀ ਪੰਜਾਬ ਵਿੱਚ ਅਨੁਸੂਚਿਤ ਜਾਤਾਂ ਦੇ ਸਮਾਜਿਕ ਅਤੇ ਰਾਜਨੀਤਕ ਪੱਧਰ ਵਿੱਚ ਬਹੁਤ ਤਰੱਕੀ ਕਰ ਸਕਦੇ ਹਾਂਆਉ ਜ਼ਰਾ ਇਸ ਗਿਣਤੀ ਨੂੰ ਹੋਰ ਵਿਸਥਾਰ ਵਿੱਚ ਦੇਖ ਕੇ ਵਿਚਾਰੀਏਇਹ ਪ੍ਰਤੀਸ਼ਤ ਪੰਜਾਬ ਦੀਆ ਸਮੂਹ ਅਨੁਸੂਚਿਤ ਜਾਤਾਂ ਦਾ ਕੁੱਲ ਮਿਲਕੇ ਬਣਦਾ ਜੋੜ ਹੈ ਪੰਜਾਬ ਵਿੱਚ ਕੁੱਲ 37 ਅਨੁਸੂਚਿਤ ਜਾਤਾਂ ਹਨ ਬਿਲਕੁੱਲ ਹੀ ਘੱਟ ਗਿਣਤੀ ਦੀਆਂ ਜਾਤਾਂ ਦੀ ਗੱਲ ਨਾ ਕਰੀਏ ਤਾਂ ਪੰਜਾਬ ਵਿੱਚ ਅਨੁਸੂਚਿਤ ਜਾਤਾਂ ਵਿੱਚ ਹੇਠ ਲਿਖੀਆਂ ਜਾਤਾਂ ਦੀ ਗਿਣਤੀ ਅੰਕੜਿਆਂ ਤੇ ਆਪਣਾ ਅਸਰ ਰੱਖਦੀ ਹੈ

 

ਲੜੀ

ਜਾਤੀ

 ਗਿਣਤੀ

% ਅਨੁ:ਜਾਤੀ

% ਕੁਲ ਪੰਜਾਬ

1

ਆਦਿ ਧਰਮੀ

1047429

14.9

4.30

2

ਚਮਾਰ

1841787

26.2

7.56

3

 ਮਜ਼ਹਬੀ

2220945

31.6

9.12

4

ਬਾਲਮੀਕ 

787329

11.2

3.23

5

ਬਾਜ਼ੀਗਰ

210892

3

0.87

6

ਬਾਕੀ ਜਾਤੀਆਂ

 

921341

13.1

3.78

    ਉਪ੍ਰੋਕਤ ਅੰਕੜਿਆਂ ਤੋਂ ਇਹ ਸਾਫ ਜ਼ਾਹਰ ਹੈ ਕਿ ਪੰਜਾਬ ਵਿੱਚ ਅਨੁਸੂਚਿਤ ਜਾਤਾਂ ਦੀ ਕੁਲ ਅਬਾਦੀ 7029723  ਸੀ  ਜੋ ਕਿ ਪੰਜਾਬ ਦੀ ਕੁੱਲ ਅਬਾਦੀ ਦਾ  28.9 % ਬਣਦੀ ਹੈ ਹੁਣ ਜ਼ਰਾ ਇਹ ਦੇਖੀਏ ਕਿ ਇਸ ਵਿੱਚੋਂ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਜਾਤਾਂ ਦੀ ਗਿਣਤੀ ਕੀ ਬਣਦੀ ਹੈ  ਆਦਿ ਧਰਮੀ ਅਤੇ ਚਮਾਰਾਂ ਦੀ % ( 4.30 +7.56 ) ਜੋੜ ਕਰ ਲਈਏ ਤਾਂ ਇਹ ਪੰਜਾਬ ਦੀ ਕੁੱਲ  ਅਬਾਦੀ ਦਾ ਸਿਰਫ 11.86 % ਹੀ ਬਣਦਾ ਹੈ ਅਸੀ ਉਪ੍ਰੋਕਤ ਕਥਨਾਂ ਤੋਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਅਬਾਦੀ ਪੂਰੇ ਪੰਜਾਬ ਦੀ ਅਬਾਦੀ ਦਾ ਵੱਧੋ ਵੱਧ 11.86 % ਹੀ ਬਣਦੀ ਹੈ  ਜਦ ਕਿ ਸਮੂਹ ਅਨੁਸੂਚਿਤ ਜਾਤਾਂ ਦੀ ਅਬਾਦੀ ਪੰਜਾਬ ਦੀ ਕੁੱਲ ਅਬਾਦੀ ਦਾ 28.9 % ਬਣਦੀ ਹੈ ਅੱਜ ਕੱਲ ਪੰਜਾਬ ਵਿੱਚ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਅਬਾਦੀ ਦਾ 11.86 % ਵੀ  ਕਈ ਧੜਿਆਂ ਵਿੱਚ ਵੰਡਿਆ ਹੋਇਆ ਹੈ  ਸਾਡੇ ਸਮਾਜ ਦੀ ਬਦਕਿਸਮਤੀ ਤਾਂ ਇਹ ਹੈ ਕਿ ਅਸੀ ਨਿਤ ਨਵੇਂ ਦਿਨ ਹੋਰ ਜਿਆਦਾ ਜਥੇਬੰਦੀਆਂ, ਗੁਟਾਂ ਅਤੇ ਧੜਿਆਂ ਵਿੱਚ ਵੰਡ ਹੋਈ ਜਾ ਰਹੇ ਹਾਂ ਅਸੀ ਜੈਕਾਰਿਆਂ, ਧਰਮਾਂ, ਗ੍ਰੰਥਾਂ, ਝੰਡਿਆਂ ਅਤੇ ਜਾਤ ਦੇ ਨਾਵਾਂ ਤੇ ਵੰਡੀਆਂ ਪਾ ਪਾ ਕੇ ਇਸ 11.86 % ਦੇ ਅੰਕੜੇ ਨੂੰ ਬਿਲਕੁੱਲ ਹੀ ਨੇਸਤੋ-ਨਾਬੂਦ ਕਰਨ ਤੇ ਤੁਲੇ ਹੋਏ ਹਾਂ ਇਹਨਾਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਧਰਮ ਅਤੇ ਜਾਤੀ ਦੇ ਠੇਕੇਦਾਰਾਂ ਤੋਂ ਹੇਠ ਲਿਖੇ ਸਵਾਲ ਪੁਛਣੇ ਬਹੁਤ ਜ਼ਰੂਰੀ ਹਨ:-

੧.   ਕੀ 11.86 % ਦਾ ਕੋਈ ਇਕ ਹਿੱਸਾ ਇਕੱਲਿਆਂ ਇਕੱਲਿਆਂ ਸ਼੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਉਹਨਾਂ ਬੁਲੰਦੀਆਂ ਤੇ ਲਿਜਾ ਸਕਦਾ ਹੈ ਜਿਹਨਾਂ ਬੁਲੰਦੀਆਂ ਦਾ ਸੁਪਨਾ ਸਤਿਗੁਰਾਂ ਨੇ ਬੇਗ਼ਮਪੁਰਾ ਵਾਲੇ ਸ਼ਬਦ ਵਿੱਚ ਦੇਖਿਆ ਹੈ?

੨.   ਕੀ 11.86 % ਦਾ ਕੋਈ ਇਕ ਹਿੱਸਾ ਪੰਜਾਬ ਵਿੱਚ ਧਾਰਮਿਕ ਤੌਰ ਤੇ ਇਕੱਲਿਆਂ ਇਕੱਲਿਆਂ ਕਿਸੇ ਮੰਜ਼ਿਲ ਤੇ ਪਹੁੰਚ ਸਕਦਾ ਹੈ ?

੩.    ਕੀ 11.86 % ਦਾ ਕੋਈ ਇਕ ਹਿੱਸਾ ਪੰਜਾਬ ਵਿੱਚ ਸਮੂਹ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਨੂੰ ਉਹਨਾਂ ਦੇ ਸਾਰੇ ਧਾਰਮਿਕ ਅਤੇ ਸਮਾਜਿਕ ਹੱਕ ਦਿਲਵਾ ਸਕਦਾ ਹੈ ?

੪.   ਕੀ 11.86 % ਦਾ ਕੋਈ ਇਕ ਹਿੱਸਾ ਪੰਜਾਬ ਦੇ ਦਲਿਤ ਵਰਗ ਨੂੰ ਰਾਜਨੀਤਕ ਖੇਤਰ ਵਿੱਚ ਸਨਮਾਨਯੋਗ ਉਪਲੱਬਦੀਆਂ ਪਾ੍ਰਪਤ ਕਰਵਾ ਸਕਦਾ ਹੈ ?

੫.   ਕੀ 11.86 % ਦਾ ਕੋਈ ਇਕ ਹਿੱਸਾ ਮਨੂੰ ਵਾਦੀ ਤਾਕਤਾਂ ਨਾਲ ਟੱਕਰ ਲੈ ਸਕਦਾ ਹੈ ਜਦ ਇਸ 11.86 % ਵਿੱਚੋ ਹੀ ਕੁੱਝ ਹਿੱਸੇ ਵਿਰੋਧੀਆਂ ਦੀਆਂ ਉਗਲਾਂ ਤੇ ਨੱਚ ਰਹੇ ਹੋਣ ?

ਉਪ੍ਰੋਕਤ ਸਾਰੇ ਸਵਾਲਾਂ ਦੇ ਜੁਆਬ ਨਾਂਹ ਵਾਚਕ ਹੀ ਜਾਪਦੇ ਹਨ  11.86 % ਦੇ ਹਿੱਸਿਆਂ ਦੀ ਗੱਲ ਤਾਂ ਛੱਡੋ ਸਮੂਹ 11.86 % ਮਿਲਕੇ ਵੀ ਇਹਨਾਂ ਪੰਜਾਂ ਸਵਾਲਾਂ ਦੇ ਜੁਆਬਾ ਨੂੰ ਹਾਂ ਵਿੱਚ ਨਹੀ ਬਦਲ ਸਕਦਾ ਉਸ ਬੇਗ਼ਮਪੁਰੇ ਦੀ ਮੰਜ਼ਿਲ ਤੱਕ ਅਪੜਨ ਲਈ ਸਮੂਹ ਅਨੁਸੂਚਿਤ ਜਾਤਾਂ ਦੇ 28.9% ਨੂੰ ਇੱਕ ਜੁੱਟ ਹੋਕੇ ਲੜਨਾ ਪਵੇਗਾ ਉਸ ਬੇਗ਼ਮਪੁਰੇ ਦੀ ਸਿਰਜਣਾ ਲਈ 28.9% ਨੂੰ ਇਕ ਝੰਡੇ ਹੇਠ ਆਉਣ ਤੋਂ ਬਾਦ ਵਿੱਚ ਵੀ ਸਮੂਹ ਹੋਰਪਛੜੀਆਂ- ਜਾਤੀਆਂ ਦੇ ਸਹਿਯੋਗ ਦੀ ਸਖਤ ਜ਼ਰੂਰਤ ਹੋਵੇਗੀਪਹਿਲਾਂ 28.9 % ਨੂੰ ਛੇ ਹਿਸਿਆਂ ਵਿੱਚ ਅਤੇ ਫਿਰ ਉਹਨਾਂ ਛੇ ਹਿਸਿਆਂ ਅਤੇ ਖਾਸਕਰ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਹੋਰ ਅਨੇਕਾਂ ਧੜਿਆਂ ਵਿੱਚ ਵੰਡ ਕੇ ਅਸੀ ਮਨੂੰਵਾਦੀ ਵਿਵਸਥਾ ਦੀ ਮਦਦ ਕਰ ਰਹੇ ਹਾਂ ਅਤੇ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰਨ ਵਿੱਚ ਲੱਗੇ ਹੋਏ ਹਾਂਅੱਜ ਸਮੇ ਦੀ ਸਖਤ ਜ਼ਰੂਰਤ ਹੈ ਸਮੂਹ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤ ਦੇ ਇੱਕ ਮੁੱਠ ਹੋਣ ਦੀ, ਸਮੂਹ ਅਨੁਸੂਚਿਤ ਜਾਤੀਆਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਤੇ ਰੱਲ ਮਿਲ ਕੇ ਪਿਛੜੇ ਵਰਗ ਨੂੰ ਸਿਆਸੀ ਅਤੇ ਧਾਰਮਿਕ ਪੱਧਰ ਤੇ ਆਪਣੇ ਹੱਕ ਦਿਲਵਾਉਣ ਦੀਇਕੱਲੇ ਇਕੱਲੇ ਅਲੱਗ ਅਲੱਗ ਧੜਿਆਂ, ਗੁੱਟਾਂ, ਜਮਾਤਾਂ, ਧਰਮਾ , ਬੇਗਮਪੁਰਿਆ ਅਤੇ ਸੰਪ੍ਰਦਾਵਾਂ ਵਿੱਚ ਵੰਡ ਹੋਕੇ ਅਸੀ ਆਪਣੇ ਸਮਾਜ ਦਾ ਨੁਕਸਾਨ ਅਤੇ ਮਨੂੰਵਾਦੀਆਂ ਦੀ ਮਦਦ ਹੀ ਕਰ ਰਹੇ ਹਾਂਸਤਿਗੁਰੂ ਰਵਿਦਾਸ ਜੀ ਦਾ ਸੋਚਿਆ ਹੋਇਆ ਬੇਗਮਪੁਰਾ ਅਤੇ ਡਾਕਟਰ ਅੰਬੇਡਕਰ ਜੀ ਦਾ ਸੋਚਿਆ ਹੋਇਆ ਦਲਿਤ ਰਾਜ ਸਿਰਜਣ ਦਾ ਸਿਰਫ ਇੱਕ ਹੀ ਤਰੀਕਾ ਹੈ ਅਤੇ ਉਹ ਤਰੀਕਾ ਹੈ ਸਮੂਹ ਅਨੁਸੂਚਿਤ ਜਾਤਾਂ ਦਾ ਇਕੱਠੇ ਹੋਕੇ ਹੰਭਲਾ ਮਾਰਨਾਅੱਜ ਸਖਤ ਜ਼ਰੂਰਤ ਹੈ ਜੈਕਾਰਿਆਂ, ਧਰਮਾਂ, ਗ੍ਰੰਥਾਂ, ਝੰਡਿਆਂ ਅਤੇ ਜਾਤ ਦੇ ਨਾਵਾਂ ਦੀਆਂ ਲੜਾਈਆਂ ਛੱਡਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ਤੇ ਇਕ ਮੁੱਠ ਹੋਣ ਦੀਅੱਜ ਸਖਤ ਜ਼ਰੂਰਤ ਹੈ ਬੇਤੁਕੀਆਂ ਲੜਾਈਆਂ ਛੱਡਕੇ ਆਪਸੀ ਭਾਈਚਾਰਿਕ ਸਾਂਝ ਨੂੰ ਬਰਕਰਾਰ ਰੱਖਣ ਦੀ ਅਤੇ ਸ਼ਹਿਦ ਦੀਆਂ ਮੱਖੀਆਂ ਵਾਂਗ ਨਿਯਮਬੱਧ ਤਰੀਕੇ ਨਾਲ ਇਕੱਠੇ ਹੋਣ ਦੀਆਉ ਇਸ ਪ੍ਰੇਮ ਦੇ ਸੰਦੇਸ਼ ਨੂੰ ਹਰ ਘਰ ਅਤੇ ਹਰ ਦਿਲ ਤੱਕ ਪਹੁੰਚਾਣ ਲਈ ਯੋਗਦਾਨ ਪਾਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਸੱਚੇ ਪੈਰੋਕਾਰ ਹੋਣ ਦਾ ਸਬੂਤ ਦੇਈਏ

ਰੂਪ ਸਿੱਧੂ

 ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ