UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਹਰਿ

ਹਰਿ

ਸਾਂਝੀਵਾਲਤਾ ਅਤੇ ਸਮਾਜਿਕ ਏਕਤਾ ਹਿਤ

              

  

10-09-2010 ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਵਲੋਂ ਸਾਂਝੀਵਾਲਤਾ ਅਤੇ ਸਮਾਜਿਕ ਇਕੱਠ ਹੇਠ ਪਰਚਾਰ ਦੀ ਲੜੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪਰੋਗਰਾਮ ਤਹਿਤ ਸੁਸਾਇਟੀ ਮੈਂਬਰਾਂ ਨੇ ਪੰਜਾਬ ਦੇ ਸਾਰੇ ਪਿੰਡਾਂ ਦੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਨਾਲ ਸਬੰਧਿਤ ਧਰਮ ਅਸਥਾਨਾ, ਮੰਦਰਾਂ, ਗੁਰੂਘਰਾਂ ਅਤੇ ਸਮਾਜ ਭਲਾਈ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਬਣਾ ਕੇ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝੀਵਾਲਤਾ ਲਈ ਜਾਗਰੂਕਤਾ ਲਿਆ ਕੇ ਇਕ ਝੰਡੇ ਹੇਠ ਇਕੱਠੇ ਹੋਣ ਦੇ ਉਪਰਾਲੇ ਕਰਨੇ ਹਨ। ਅੱਜ ਤੱਕ ਸੁਸਾਇਟੀ  ਮੈਨਬਰਾਂ ਨੇ ਪੰਜਾਬ ਵਿੱਚ 350 ਤੋਂ ਵੱਧ ਪਿੰਡਾਂ  ਦੇ ਪ੍ਰਤੀਨਿਧੀਆਂ  ਦੇ ਪਤੇ ਅਤੇ ਫੋਨ ਨੰਬਰ ਜੁਟਾਕੇ ਸੂਚੀਆਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਤੱਕ ਕਮੇਟੀ ਵਲੋਂ 200 ਤੋਂ ਵੱਧ ਪਿੰਡਾਂ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਬਣਾਕੇ ਸਮਾਜਿਕ ਇਕੱਠ ਅਤੇ ਸਮਾਜ ਭਲਾਈ ਕਾਰਜਾਂ ਬਾਰੇ ਵਿਚਾਰ ਵਟਾਂਦਰੇ ਵੀ ਕੀਤੇ ਹਨ ਅਤੇ ਇਹ ਉਪਰਾਲਾ ਲਗਾਤਾਰ ਚੱਲ ਰਿਹਾ ਹੈ। ਸੁਸਾਇਟੀ ਦਾ ਟੀਚਾ ਪੰਜਾਬ ਦੇ ਸਾਰੇ 12685 ਪਿੰਡਾਂ ਵਿੱਚ ਸੰਪਰਕ ਬਣਾਕੇ ਸਮਾਜਿਕ ਇੱਠ ਅਤੇ ਭਾਈਚਾਰਕ ਸਾਂਝੀਵਾਲਤਾ ਦਾ ਪ੍ਰਚਾਰ ਕਰਨਾ ਹੈ ॥ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਜੀ ਮੁਤਾਬਿਕ ਇਸ ਉਪਰਾਲੇ ਨੂੰ ਪੰਜਾਬ ਦੇ ਪਿੰਡਾਂ ਦੇ ਅਜਿਹੇ ਪ੍ਰਤਿਨਿਧੀਆਂ ਵਲੋਂ ਬਹੁਤ ਭਰਵਾਂ ਹੁੰਘਾਰਾ ਮਿਲ ਰਿਹਾ ਹੈ। ਬੇਸ਼ੱਕ ਪੰਜਾਬ ਦੇ ਸਾਰੇ ਪਿੰਡਾਂ ਨਾਲ ਸੰਪਰਕ ਬਨਾਣੇ ਤੇ ਹਰ ਪਿੰਡ ਤੱਕ ਸਾਂਝੀਵਾਲਤਾ ਸਾ ਸੁਨੇਹਾ ਪਹੁੰਚਾਣਾ ਬਹੁਤ ਹੀ ਵੱਡਾ ਅਤੇ ਮਿਹਨਤ ਵਾਲਾ ਕੰਮ ਹੈ ਪਰ ਸੰਪਰਕ ਕੀਤੇ ਗਏ ਪ੍ਰਤੀਨਿਧੀਆਂ ਦੇ ਉਸਾਰੂ ਹੁੰਘਾਰੇ ਨੂੰ ਦੇਖਕੇ, ਸਾਨੂੰ ਇਹ ਆਸ ਹੈ ਕਿ ਇਹ ਸਮਾਜ ਸੇਵਾ ਦਾ ਕੰਮ ਬਹੁਤ ਜਲਦ ਅਤੇ ਸੁਚੱਜੇ ਢੰਗ ਬਾਲ ਨੇਪਰੇ ਚੜੇਗਾ। ਸੁਸਾਇਟੀ ਵਲੋਂ ਇਕ ਵਾਰ ਫਿਰ ਬੇਨਤੀ ਕਰਦੇ ਹਾਂ ਕਿ ਸਾਡਾ ਕਿਸੇ ਵੀ ਰਾਜਨੀਤਕ ਦਲ ਜਾਂ ਕਿਸੇ ਵੀ ਇਕ ਡੇਰੇ ਨਾਲ ਸਬੰਧ ਨਹੀ ਹੈ। ਸਾਡਾ ਸਬੰਧ ਸਿਰਫ ਅਤੇ ਸਿਰਫ ਸਮਾਜਿਕ ਇਕੱਠ, ਭਾਈਚਾਰਕ ਸਾਂਝੀਵਾਲਤਾ. ਯਰੀਬਾਂ ਦੇ ਦੁੱਖ ਦਰਦ, ਸਮਾਜ ਭਲਾਈ ਦੇ ਕੰਮ ਅਤੇ ਦਿਨ ਬਦਿਨ ਵਧ ਰਹੇ ਆਪਸੀ ਪਾੜੇ ਨੁੰ ਖਤਮ ਕਰਨ ਨਾਲ ਹੈ। ਸਤਿਗੁਰਾਂ ਦੇ ਉਪਦੇਸ਼ “ ਸਤ ਸੰਗਤਿ ਮਿਲਿ ਰਹੀਐ ਮਾਧਉ, ਜੈਸੇ ਮਧੁਪ ਮਖੀਰਾ” ਮੁਤਾਬਿਕ ਰਲ ਮਿਲ ਕੇ ਰਹਿਣ ਵਲ ਪ੍ਰੈਰਿਤ ਕਰਨਾ ਹੀ ਸਾਡਾ ਅਸਲੀ ਮੰਤਵ ਹੈ। ਸਾਰੇ ਸਮਾਜ ਨੂੰ ਬੇਨਤੀ ਹੈ ਕਿ ਅਤਉ ਸਾਰੇ ਰਕ ਮਿਲ ਕੇ ਆਪਣਾ ਸ,ਜਿਕ ਫਰਜ਼ ਸਮਝਦੇ ਹੋਏ, ਮਾਨਵਤਾ ਦੇ ਸੁੱਖ ਲਈ, ਆਪਸੀ ਝਗੜਾਆਂ ਨੂੰ ਖਤਮ ਕਰਕੇ, ਸਮਾਜਿਕ ਸਾਂਝੀਵਾਲਤਾ ਦੇ ਉਪਰਾਲਿਆਂ ਵਿਚ ਸਾਂਝ ਪਾਈਏ ਅਤੇ ਮਾਨਵਤਾ ਦੇ ਦਿਲ ਨੂੰ ਪਿਆਰ ਅਤੇ ਆਪਸੀ ਸਾਂਝ ਨਾਲ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕਰੀਏ। ਜਿਸ ਦਿਨ ਅਜਿਹਾ ਪਿਆਰ, ਨਿਮਰਤਾ, ਸਾਂਝ ਅਤੇ ਇਕੱਠ ਦਿਲ ਵਿੱਚ ਵੱਸ ਜਾਏਗਾ ਉਸੇ ਦਿਨਹੀ ਉਸ ਬੇਗ਼ਮਪੁਰੇ ਦੀ ਨੀਂਵ ਰੱਖੀ ਜਾਏਗੀ ਜਿਸਦੀ ਕਲਪਣਾ ਮਹਾਨ ਕ੍ਰਾਂਤੀਕਾਰੀ ਜਗਤ ਗੁਰੂ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਨੇ ਕੀਤੀ ਸੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਇਲਾਕੇ ਦੀਆਂ ਕਮੇਟੀਆਂ ਦੇ ਪ੍ਰਤੀਨਿਧੀਆਂ ਦੇ ਵੱਧ ਤੋਂ ਵੱਧ ਪਤੇ ਅਤੇ ਫੋਨ ਨੰਬਰ ਸੁਸਾਇਟੀ ਨੂੰ ਈ ਮੇਲ ਜਾਂ ਫੋਨ ਰਾਹੀ ਭੇਜਕੇ ਇਸ ਭਲੇ ਦੇ ਕਾਰਜ ਵਿੱਚ ਯੋਗਦਾਨ ਪਾਉ ਜੀ।

ਰੂਪ ਸਿੱਧੂ ਦੇ ਸਾਰੇ ਲੇਖ ਪੜ੍ਹਨ ਲਾਈ ਕਲਿਕ ਕਰੋ