UPKAAR
WEBSITE BY SHRI GURU RAVIDAS WELFARE SOCIETY

                                     Shri Guru Ravidas Welfare Society

HOME PAGE

ਹਰਿ

ਹਰਿ

 

ਅਨੁਸੂਚਿਤ ਜਾਤੀਆਂ ਦਾ ਵਿਦਿਅਕ ਮਿਆਰ ਬਹੁਤ ਹੀ ਨਿਰਾਸ਼ਾਜਨਕ

 

 

ਵਿਦਿਆ ਹਾਸਿਲ ਕੀਤੇ ਬਿਨਾ ਸਮਾਜਿਕ ਬਰਾਬਰਤਾ ਅਤੇ ਮਨੁੱਖੀ ਹੱਕ ਹਾਸਿਲ

 ਨਹੀ ਕੀਤੇ ਜਾ ਸਕਦੇ

ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਦਾ ਵਿਦਿਅਕ ਮਿਆਰ ਬਹੁਤ ਹੀ ਨਿਰਾਸ਼ਾਜਨਕ ਹੈ

ਸੰਨ 2001 ਵਿੱਚ ਹੋਈ ਜਨਗਣਨਾ ਦੇ ਅੰਕੜਿਆਂ  ਤੇ ਗੌਰ ਕਰਨ ਤੇ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਦੇ ਵਿਦਿਅਕ ਮਿਆਰ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਹ ਬਹੁਤ ਹੀ ਨਿਰਾਸ਼ਾਜਨਕ ਅਤੇ ਮੰਦਭਾਗੀ ਹੈ ਅਸੀ ਗੱਲਾਂ ਤਾਂ ਕਰਦੇ ਹਾਂ ਇਕ ਬੇਗ਼ਮਪੁਰਾ ਸਮਾਜ ਸਿਰਜਣੇ ਦੀਆਂ, ਆਪਣੇ ਹੱਕ ਹਾਸਿਲ ਕਰਨ ਦੀਆਂ, ਸਮਾਜ ਵਿੱਚੋਂ ਕੁਰੀਤੀਆਂ ਤੇ ਕੂੜ ਪਖੰਡਾਂ ਨੂੰ ਕੱਢਣ ਦੀਆਂ ਅਤੇ ਸਿਆਸੀ ਖੇਤਰ ਵਿੱਚ ਮੱਲਾਂ ਮਾਰਨ ਦੀਆਂ ਪਰ ਕੀ ਇਹ ਸੱਭ ਤਦ ਤੱਕ ਸੰਭਵ ਹੈ ਜਦ ਤੱਕ ਅਸੀ ਆਪਣੇ ਵਿਦਿਅਕ ਸਤਰ ਨੂੰ ਉੱਚਾ ਕਰਕੇ ਉੱਚ ਪੱਧਰੀਆਂ ਪਦਵੀਆਂ, ਸਥਾਨਾਂ ਅਤੇ ਅਦਾਰਿਆ ਵਿੱਚ ਆਪਣੀ ਥਾਂ ਬਨਾਣ ਦੇ ਯੋਗ ਨਹੀ ਹੋ ਜਾਂਦੇ? ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੱਭ ਤੋਂ ਪਹਿਲਾਂ ਆਪਣੇ ਅਧਿਕਾਰਾਂ ਦਾ ਗਿਆਨ ਹੋਣਾ ਜਰੂਰੀ ਹੁੰਦਾ ਹੈ ਜੋ ਇਕ ਅਨਪੜ੍ਹ ਆਦਮੀ ਨੂੰ ਨਹੀ ਹੋ ਸਕਦਾ ਇਹ ਜੱਗ ਜਾਹਿਰ ਸੱਚ ਹੈ ਕਿ ਜਿਆਦਾਤਰ ਅਨਪੜ੍ਹ ਲੋਕ ਹੀ ਚਲਾਕ, ਲੋਭੀ ਤੇ ਪਖੰਡੀ ਚੇਲੇ ਚਪਾਟਿਆਂ ਅਤੇ ਸਾਧਾਂ ਦੇ ਬਹਿਕਾਵੇ ਵਿੱਚ ਆਕੇ ਅੰਧਵਿਸ਼ਵਾਸੀ ਬਣ ਜਾਂਦੇ ਹਨ ਬਹੁਗਿਣਤੀ ਅਨਪੜ੍ਹ ਲੋਕਾਂ ਦੀ ਅਗਿਆਨਤਾ ਦਾ ਫਾਇਦਾ ਲੈਂਦੇ ਹੋਏ ਬਹੁਤ ਸਾਰੇ ਸਿਆਸੀ ਨੇਤਾ, ਸਾਧ ਅਤੇ ਚੋਰ ਬਜ਼ਾਰੀ ਵਾਲੇ, ਭੋਲੇ ਭਾਲੇ ਲੋਕਾਂ ਦੀਆਂ ਸਮਾਜਿਕ ਅਤੇ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ, ਅਮਨ ਸ਼ਾਤੀ ਭੰਗ ਕਰਵਾ ਕੇ ਅਤੇ ਦੰਗੇ ਫਸਾਦ ਅਤੇ ਲੱਟਾਂ ਖੋਹਾਂ ਕਰਵਾਕੇ ਆਪਣਾ ਉੱਲੂ ਸਿਧਾ ਕਰੀ ਜਾਂਦੇ ਰਹਿੰਦੇ ਹਨ ਇਹਨਾਂ ਲੂੰਮੜੀ ਤੋਂ ਵੀ ਵੱਧ ਚਲਾਕ ਇਨਸਾਨਾਂ ਦੀਆਂ ਚਾਲਾਂ ਸਦਕਾ ਹੀ ਅੱਜ ਪੰਜਾਬ ਵਿੱਚ ਧਰਮ ਦੇ ਨਾਮ ਤੇ ਆਪਸੀ ਭਾਈਚਾਰਕਿਤਾ ਅਤੇ ਸਾਂਝੀਵਾਲਤਾ ਖਤਰੇ ਵਿੱਚ ਹੈ ਧਰਮ ਦੇ ਨਾਮ ਤੇ ਦੰਗੇ ਫਸਾਦ ਅਤੇ ਕਤਲੋ- ਗਾਰਤ ਹੋ ਰਹੀ ਹੈ ਗਵਾਂਢੀ ਗਵਾਂਢੀ ਦਾ ਵੈਰੀ ਬਣਿਆਂ ਬੈਠਾ ਹੈ ਇਕ ਹੀ ਜਾਤ ਬਰਾਦਰੀ ਦੇ ਲੋਕ ਧਰਮ ਦੇ ਨਾਵਾਂ, ਜੈਕਾਰਿਆਂ, ਨਿਸ਼ਾਨਾਂ ਅਤੇ  ਝੰਡਿਆ ਤੋਂ ਆਪਸ ਵਿੱਚ ਲੜ ਰਹੇ ਹਨ ਦੋ ਬਿੱਲੀਆਂ ਦੀ ਰੋਟੀ ਤੇ ਬਾਂਦਰ ਬਟਵਾਰਾ ਦੀ ਮਿਸਾਲ ਵਾਂਗ, ਵਿਰੋਧੀ ਅਸਾਨੂੰ ਆਪਸ ਵਿੱਚ ਲੜਾਕੇ, ਸਾਡੇ ਵਿੱਚ ਫੁੱਟ ਪਾਕੇ ਸਾਨੂੰ ਹਮੇਸ਼ਾਂ ਲਈ ਆਪਣੇ ਅਧੀਨ ਦਬਾਕੇ ਰੱਖਣ ਵਿੱਚ ਕਾਮਯਾਬ ਹੋ ਰਹੇ ਹਨ ਸਾਡੀ ਇਸ ਤਰਸਯੋਗ ਹਾਲਤ ਦਾ ਕਾਰਣ ਕੀ ਹੈ? ਕਾਰਣ ਹੈ ਸਾਡੀ ਅਨਪੜਤਾ, ਸ਼ਾਡੀ ਅਗਿਆਨਤਾ, ਸਾਡੀ ਮੰਦ ਬੁੱਧੀ ਅਤੇ ਸਾਡੀ ਸੌੜੀ ਸੋਚ ਆਉ ਜ਼ਰਾ ਪੰਜਾਬ ਦੀਆਂ ਅਨੁਸੂਚਿਤ ਜਾਤੀਆਂ ਤੇ ਵਿਦਿਅਕ ਸਤਰ ਦੇ ਅੰਕੜਿਆਂ ਤੇ ਨਿਗਾਹ ਮਾਰੀਏ

ਅਨੁਸੂਚਿਤ ਜਾਤੀ ਨਾਮ

 ਕਿਸੇ ਵੀ ਵਿਦਿਅਕ ਸਿਖਿਆ ਤੋਂ ਬਗੈਰ

 ਪ੍ਰਾਇਮਰੀ ਤੋਂ ਥੱਲੇ

 ਵਿਦਿਅਕ ਮਿਆਰ ਪ੍ਰਾਪਤੀ

ਪ੍ਰਾਇਮਰੀ ਪਾਸ

 ਮਿਡਲ ਪਾਸ

ਦਸਵੀਂ, ਹਾਇਰ ਸਕੈਂਡਰੀ ਆਦਿ

 ਤਕਨੀਕੀ ਅਤੇ ਗੈਰ-ਤਕਨੀਕੀ ਡਿਪਲੋਮੇ ਆਦਿ

 ਗ੍ਰੈਜੂਏਟ ਅਤੇ ਉਸਤੋਂ ਉਪਰ

ਕੁੱਲ SCs

2.4

26.5

31.6

16.8

20.3

0.5

2.0

ਆਦਿਧਰਮੀ

1.2

19.8

30.7

18.7

25.8

0.7

3.0

ਬਾਲਮੀਕੀ

2.6

28.3

33.5

17.2

16.8

0.2

1.3

ਚਮਾਰ

1.8

23.5

30.7

17.5

23.1

0.8

2.6

ਮਜ਼ਹਬੀ

3.8

344.2

32.5

14.0

14.5

0.3

0.7

 

      ਉਪ੍ਰੋਕਤ ਅੰਕੜਿਆਂ ਤੋਂ ਸਾਫ ਜ਼ਾਹਿਰ ਹੈ ਕਿ ਪੰਜਾਬ ਵਿੱਚ ਸਮੂਹ ਅਨੁਸੂਚਿਤ ਜਾਤੀਆਂ ਚੋਂ ਸਿਰਫ 20.3 ਪ੍ਰਤੀਸ਼ਤ ਲੋਕ ਹੀ ਦਸਵੀਂ ਜਾਂ ਸਕੈਡਰੀ ਦੇ ਮਿਆਰ ਤੱਕ ਸਿਖਿਆ ਪ੍ਰਾਤਪ ਕਰ ਸਕੇ ਹਨ ਅੱਜ ਦੇ ਦੌਰ ਵਿੱਚ ਦਸਵੀਂ ਪਾਸ ਦੀ ਨੌਕਰੀ ਜਾਂ ਚੰਗਾ ਕੰਮ ਮਿਲਣ ਵੇਲੇ ਕੋਈ ਅਹਿਮੀਅਤ ਹੀ ਨਹੀ ਹੈ

ਅਗਰ ਗ੍ਰੈਜੂਏਟ ਜਾਂ ਉਸਤੋਂ ਉਪਰ ਦੇ ਅੰਕੜੇ ਦੇਖੀਏ ਤਾਂ ਸਮੂਹ ਅਨੁਸੂਚਿਤ ਜਾਤੀਆਂ ਚੋਂ ਸਿਰਫ ਦੋ ਪ੍ਰਤੀਸ਼ਤ ਹੀ ਇਸ ਮਿਆਰ ਦੀ ਸਿੱਖਿਆ ਪ੍ਰਾਪਤ ਕਰ ਸਕੇ ਹਨ ਇਹ ਦੋ ਪ੍ਰਤੀਸ਼ਤ ਅਨੁਸੂਚਿਤ ਜਾਤਾਂ ਦਾ ਹੈ ਅਗਰ ਸਾਰੇ ਪੰਜਾਬ ਦੀ ਅਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਅਨੁਸੂਚਿਤ ਜਾਤੀਆਂ ਦੇ ਕੱਲ ਗ੍ਰੈਜੂਏਟ ਅਤੇ ਉਸਤੋਂ ਉਪਰ ਦੀਆਂ ਡਿਗਰੀਆਂ ਵਾਲਿਆ ਦੀ ਪ੍ਰਤੀਸ਼ਤ ਸਿਰਫ 0.00577 ਹੀ ਬਣਦੀ ਹੈ ਇੰਜ ਕਹਿ ਲਵੋ ਕਿ ਅਨੁਸੂਚਿਤ ਜਾਤਾਂ ਵਿੱਚੋਂ ਹੀ ਦੇਖੀਏ ਤਾ 50 ਚੋਂ ਸਿਰਫ ਇਕ ਆਦਮੀ ਹੀ ਗਰੈਜੂਏਸ਼ਨ ਤੱਕ ਅਪੜਦਾ ਹੈ ਅਤੇ ਅਗਰ ਸਾਰੇ ਪੰਜਾਬ ਦੀ ਅਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਹਰ 173 ਪੰਜਾਬੀਆਂ ਪਿੱਛੇ ਸਿਰਫ ਇਕ ਅਨੁਸੂਚਿਤ ਜਾਤੀ ਵਾਲਾ ਹੀ ਗ੍ਰੈਜੂਏਸ਼ਨ ਤੱਕ ਅੱਪੜਦਾ ਹੈਅਜਿਹੇ ਵਿਦਿਅਕ ਸਤਰ ਨੂੰ ਲੈਕੇ ਅਸੀ ਕਿਹੋ ਜਿਹੇ ਭਵਿਖ ਦੀ ਕਲਪਣਾ ਕਰ ਸਕਦੇ ਹਾਂ ?  

ਚਲੋ ਅਗਰ ਕੋਈ ਗਰੈਜੂਏਸ਼ਨ ਤੱਕ ਨਾ ਵੀ ਅੱਪੜ ਸਕੇ ਤਾਂ ਫਿਰ ਇਹ ਸੋਚਿਆ ਜਾਂਦਾ ਹੈ ਕਿ ਕੋਈ ਤਕਨੀਕੀ ਜਾਂ ਗੈਰ ਤਕਨੀਕੀ ਡਿਪਲੋਮਾ ਵਗੈਰਾ ਕਰ ਲਿਆ ਜਾਵੇ ਰੋਜ਼ੀ ਰੋਟੀ ਕਮਾਉਣ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਤਕਨੀਕੀ ਡਿਪਲੋਮੇ ਆਦਮੀ ਨੂੰ ਰੋਜ਼ਗਾਰ ਜੋਗਾ ਕਰਨ ਵਿੱਚ ਬਹੁਤ ਹੀ ਸਹਾਈ ਹੁੰਦੇ ਹਨ ਇੰਜ ਵੀ ਕਿਹਾ ਜਾ ਸਕਦਾ ਹੈ ਕਿ ਵਿਦਿਅਕ ਖੇਤਰ ਵਿੱਚ ਤਕਨੀਕੀ ਡਿਪਲੋਮੇ ਗਰੀਬਾਂ ਅਤੇ ਪਛੜੇ ਵਰਗਾਂ ਲਈ ਰਾਮ ਬਾਣ ਹੀ ਹੁੰਦੇ ਹਨ ਪਰ ਆਉ ਜ਼ਰਾ ਇਸ ਖੇਤਰ ਵਿੱਚ ਅਨੁਸੂਚਿਤ ਜਾਤੀਆਂ ਵਲੋਂ ਕੀਤੀਆਂ ਪ੍ਰਾਪਤੀਆਂ ਦੇ ਅੰਕੜਿਆਂ ਨੂੰ ਦੇਖੀਏ ਇਸ ਖੇਤਰ ਵਿੱਚ ਸਮੂਹ ਅਨੁਸੂਚਿਤ ਜਾਤੀਆਂ ਚੋਂ ਸਿਰਫ 0.5 ਪ੍ਰਤੀਸ਼ਤ ਹੀ ਅਜਿਹੀ ਸਿਖਿਆ ਪ੍ਰਾਪਤ ਕਰ ਸਕੇ ਹਨ ਯਾਨੀ ਕਿ ਸਮੂਹ ਅਨੁਸੂਚਿਤ ਜਾਤੀਆਂ ਚੋ ਹਰ 200 ਦੀ ਅਬਾਦੀ ਚੋਂ ਸਿਰਫ ਇਕ ਜਣਾ ਹੀ ਅਜਿਹਾ ਡਿਪਲੋਮਾ ਕਰ ਸਕਿਆ ਹੈ ਪੰਜਾਬ ਦੀ ਕੁੱਲ ਅਬਾਦੀ ਦੇ ਹਿਸਾਬ ਨਾਲ 34595 ਪੰਜਾਬੀਆਂ ਪਿੱਛੇ ਸਿਰਫ ਇੱਕ ਅਨੁਸੂਚਿਤ ਜਾਤੀ ਦਾ ਇਨਸਾਨ ਹੀ ਤਕਨੀਕੀ ਡਿਪਲੋਮਾ ਵਗੈਰਾ ਕਰ ਸਕਿਆ ਹੈ ਇਸ ਤਰਸਯੋਗ ਹਾਲਤ ਨੂੰ ਵੇਖਕੇ ਤਾਂ ਰੌਗਟੇ ਖੜੇ ਹੋ ਜਾਂਦੇ ਹਨ ਇੰਨਾ ਮਾੜਾ ਹਾਲ ਹੈ ਸਾਡਾ ਵਿਦਿਅਕ ਪੱਖੋਂ ? ਇਹ ਅੰਕੜੇ ਸੈਨਸੱਸ ਇੰਡੀਆਂ ਦੀ ਸਰਕਾਰੀ ਵੈਬਸਾਈਟ ਤੇ ਦਿੱਤੇ ਅੰਕੜਿਆਂ ਤੇ ਅਧਾਰਿਤ ਹਨ

 ਅਗਰ ਪੜ੍ਹਾਈ ਵਾਲੇ ਪਾਸੇ ਸਾਡਾ ਇਹੀ ਹਾਲ ਰਿਹਾ ਤਾਂ ਅਸੀ ਕਿਸੇ ਵੀ ਖੇਤਰ ਵਿੱਚ ਕਾਮਯਾਬ ਨਹੀ ਹੋ ਸਕਦੇ ਸਾਡੇ ਆਤਮ ਨਿਰਭਰ ਹੋਣ ਦੇ ਸੁਪਨੇ ਕਦੇ ਵੀ ਸਾਕਾਰ ਨਹੀ ਹੋ ਸਕਦੇ ਇਸ ਤਰਾਂ ਦੇ ਤਰਸਯੋਗ ਵਿਦਿਅਕ ਮਿਆਰ ਨਾਲ ਅਸੀ ਗ਼ਮਾਂ ਦੀ ਦਲਦਲ ਵਿੱਚ ਤਾਂ ਧੱਸਦੇ ਹੀ ਜਾਵਾਂਗੇ ਪਰ ਬੇਗ਼ਮਪੁਰਾ ਕਦੇ ਨਹੀ ਬਣਾ ਸਕਾਂਗੇ ਚੰਦ ਚੰਦ ਰੁਪਿਆ ਜਾਂ ਇਕ ਇਕ ਭਰੀ ਪੱਠਿਆਂ ਬਦਲੇ ਵੋਟਾਂ ਦੇ ਦੇ ਕੇ ਹੋਰਾਂ ਨੂੰ ਸਿਅਸਤ ਦੀ ਚੌਧਰ ਤਾਂ ਦਿਲਵਾ ਸਕਾਂਗੇ ਪਰ ਆਪ ਕਦੇ ਵੀ ਸਿਆਸੀ ਖੇਤਰ ਵਿੱਚ ਆਪਣੀ ਕੋਈ ਥਾਂ ਨਹੀ ਬਣਾ ਸਕਾਂਗੇਸਦੀਆਂ ਪੁਰਾਣੇ ਗ਼ੁਲਾਮਾਂ ਵਾਗ ਗ਼ੁਲਾਮੀ ਦੀ ਜ਼ਿੰਦਗੀ ਤੋਂ ਛੁਟਕਾਰਾ ਕਦੇ ਨਹੀ ਮਿਲੇਗਾ

ਅਗਰ ਅਸੀ ਆਪਣਾ ਜੀਵਨ ਆਪਣੀ ਮਰਜ਼ੀ ਨਾਲ ਜਿਉਣਾ ਹੈ, ਅਗਰ ਅਸੀ ਗ਼ੁਲਾਮੀ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾਉਣਾ ਹੈ, ਅਗਰ ਅਸੀ ਸਮਾਜਿਕ ਬਰਾਬਰਤਾ ਹਾਸਿਲ ਕਰਨੀ ਹੈ, ਅਗਰ ਅਸੀ ਸਿਆਸੀ ਖੇਤਰ ਵਿੱਚ ਰੁਤਬੇ ਹਾਸਿਲ ਕਰਨੇ ਹਨ, ਅਗਰ ਅਸੀ ਅਣਖ ਨਾਲ ਜਿਊਣਾ ਹੈ, ਅਗਰ ਅਸੀ ਨਾਮ ਸਨਮਾਨ ਨਾਲ ਸਮਾਜ ਵਿੱਚ ਵਿਚਰਨਾ ਹੈ ਤਾਂ ਇਹਨਾਂ ਸੱਭ ਸੁੱਖਾਂ ਦੀ ਪ੍ਰਾਪਤੀ ਲਈ, ਸੱਭ ਤੋਂ ਜਰੂਰੀ ਅਤੇ ਪਹਿਲਾ ਕਦਮ ਪੁਟਣਾ ਪਵੇਗਾ ਉਹ ਪਹਿਲਾ ਕਦਮ ਹੈ ਆਪ ਸਿਖਿਅਤ ਹੋਣਾਂ ਅਤੇ ਬਾਕੀਆਂ ਨੂੰ ਪੜ੍ਹਨ ਵਲ ਪ੍ਰੇਰਿਤ ਕਰਨਾ ਨਵੀਂ ਪੀਹੜੀ ਨੂੰ ਉਚੇਰੀ ਵਿਦਿਆ ਦਿਲਵਾਉਣ ਦੇ ਯਤਨ ਕਰਨੇ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਵੀ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਵਿੱਚ ਪੜ੍ਹਾਈ ਨੂੰ ਹੀ ਪਹਿਲੇ ਨੰਬਰ ਤੇ ਰੱਖਿਆ ਸੀ ਢੋਲਕੀਆਂ ਛੈਣੇ ਬਜਾਈ ਜਾਣ ਜਾਂ ਗੀਤਾਂ ਸ਼ੇਅਰਾਂ ਵਿੱਚ ਹੀ ਆਪਣੇ ਮੂੰਹ ਮੀਆਂ ਮਿੱਠੂ ਬਨਣ ਨਾਲ ਗੱਲ ਨਹੀ ਬਨਣੀ ਗੱਲ ਤਾਂ ਤਦ ਬਣੇਗੀ ਜਦ ਅਸੀ ਹਕੀਕਤ ਵਿੱਚ ਆਪਣੇ ਵਿਦਿਅਕ ਮਿਆਰ ਨੂੰ ਉੱਚਾ ਕਰਕੇ ਉੱਚ ਪੱਧਰੀਆਂ ਪ੍ਰਾਪਤੀਆਂ ਹਾਸਿਲ ਕਰਾਂਗੇ ਸੋ ਆਉ ਇਹ ਪ੍ਰਣ ਕਰੀਏ ਕਿ ਸਾਰੀਆਂ ਆਪਸੀ ਲੜਾਈਆਂ, ਝਗੜਿਆਂ, ਦੰਗੇ ਫਸਾਦਾਂ, ਅਤੇ ਸਿਆਸੀ ਹੱਥਕੰਡਿਆਂ ਨੂੰ ਛੱਡਕੇ ਸੱਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਉਚੇਰੀ ਵਿਦਿਆ ਦਿਲਵਾਈਏ ਅਤੇ ਸਮੂਹ ਪੰਜਾਬੀਆਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀਆਂ ਬੇਨਤੀਆਂ ਕਰਦੇ ਰਹੀਏ ਤਦ ਹੀ ਬੇਗ਼ਮਪੁਰਾ ਬਣਾਇਆ ਜਾ ਸਕਦਾ ਹੈ ਤਦ ਹੀ ਸਤਿਗੁਰਾਂ ਦਾ ਬੇਗ਼ਮਪੁਰੇ ਵਾਲਾ ਸੁਪਨਾ ਸਾਕਾਰ ਹੋ ਸਕਦਾ ਹੈ ਜੈ ਗੁਰੂਦੇਵ

ਰੂਪ ਸਿੱਧੂ

Roop Sidhu  Ajman  U.A.E

   

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ