ਸਾਡੀ ਮਰਿਆਦਾ ਕੀ ਹੈ?

ਮਰਿਆਦਾ ਦੇ ਨਾਮ ਤੇ ਸਤਿਗੁਰੂ ਰਵਿਦਾਸ  ਨਾਮ-ਲੇਵਾ ਸੰਗਤ ਨਾਲ ਹੋ ਰਿਹਾ ਥੱਕਾ

 

ਸਮੂਹ ਭਾਰਤ ਵਿੱਚ ਸਤਿਗੁਰੂ ਰਵਿਦਾਸ ਜੀ ਦੇ ਨਾਮ ਨੂੰ ਸਮ੍ਰਪਿਤ ਗੁਰੂਘਰ ਤਾਂ ਬਹੁਤ ਹਨ ਅਗਰ ਸਿਰਫ ਪੰਜਾਬ ਦੇ ਪਿੰਡਾਂ ਦੀ ਹੀ ਗੱਲ ਕਰੀਏ ਤਾਂ ਪੰਜਾਬ ਦੇ ਪਿੰਡਾਂ ਵਿੱਚ ਹੀ ਸਤਿਗੁਰੂ ਰਵਿਦਾਸ ਜੀ ਦੇ ਨਾਮ ਅਤੇ ਵਿਚਾਰਧਾਰਾ ਨੂੰ ਸਮ੍ਰਪਿਤ ਕਰੀਬ ਦਸ ਹਜ਼ਾਰ (10000) ਤੋਂ ਵੱਧ ਗੁਰੂਘਰ ਹਨ ਇਹਨਾਂ ਵਿੱਚੋਂ ਕਾਫੀ ਗੁਰੂਘਰਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਇਹਨਾਂ ਗੁਰੂਘਰਾਂ ਦੀ ਦੇਖ ਰੇਖ ਕਰਨ ਵਾਲੀਆਂ ਪਿੰਡਾਂ ਦੀਆਂ ਕਮੇਟੀਆਂ, ਸੰਸਥਾਵਾਂ ਤੇ ਬੁਧੀਜੀਵੀ ਆਪਣੀ ਆਪਣੀ ਸਮਰੱਥਾ ਅਤੇ ਸੂਝ ਬੂਝ ਨਾਲ ਇਹਨਾਂ ਗੁਰੂਘਰਾਂ ਨੂੰ ਚਲਾ ਰਹੇ ਹਨਇਹਨਾਂ ਗੁਰੂ ਘਰਾਂ ਦੇ ਵਿੱਚ ਸੋਹੰ, ਹਰਿ, ਰੰਬੀ ਆਰ ਅਤੇ ਖੰਡੇ ਵਾਲੇ ਨਿਸ਼ਾਨ ਸਾਹਿਬ ਚੜ੍ਹੇ ਹੋਏ ਹਨਇਹ ਵੱਖੋ ਵਖਰੇ ਨਿਸ਼ਾਨ ਸਾਹਿਬ ਕਿਸੇ ਬਟਵਾਰੇ, ਆਪਸੀ ਝਗੜੇ ਜਾਂ ਫਿਰਕਾਪ੍ਰਸਤੀ ਕਰਕੇ ਨਹੀ ਬਲਕਿ ਸ਼ਰਧਾਂ ਅਤੇ ਇਕ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ ਦਾ ਇਕ ਸਬੂਤ ਹਨਇਹ ਇਸ ਗੱਲ ਦਾ ਵੀ ਸਬੂਤ ਹਨ ਕਿ ਹਰ ਇਕ ਨੂੰ ਆਪਣਾ ਧਰਮ ਆਪਣੀ ਮਰਜ਼ੀ ਅਤੇ ਆਪਣੀ ਸ਼ਰਧਾ ਅਨੁਸਾਰ ਚਲਾਉਣ ਦੀ ਅਜ਼ਾਦੀ ਦੀ ਗੱਲ ਸੀਜਿਉਂ ਜਿਉਂ ਹੀ ਸਾਡੀ ਆਰਥਿਕ ਤਰੱਕੀ ਹੁੰਦੀ ਗਈ, ਲੋਕਾਂ ਦੀ ਸੋਚ ਤਬਦੀਲ ਹੁੰਦੀ ਗਈ ਸਿਆਸੀ ਲੀਡਰਾਂ ਨੇ ਇਸ ਆਰਥਿਕ ਅਤੇ ਸਮਾਜਿਕ ਤਬਦੀਲੀ ਦਾ ਲਾਹਾ ਲੈਣ ਲਈ ਧਰਮ ਨੂੰ ਅੱਗੇ ਲਾ ਲਿਆ ਧਰਮ ਦੇ ਨਾਮ ਤੇ ਰਾਜਨੀਤੀ ਹੋਣ ਲੱਗ ਪਈਸਿਆਸੀ ਲੀਡਰਾਂ ਨੂੰ ਹੁਣ ਲੋਕਾਂ ਨੂੰ ਆਪਸ ਵਿੱਚ ਲੜ੍ਹਾਕੇ ਧਰਮ ਦੇ ਨਾਮ ਤੇ ਵੰਡੀਆਂ ਪਾਕੇ ਆਪਣੇ ਸਿਆਸੀ ਲਾਹੇ ਲੈਣ ਦਾ ਮੌਕਾ ਮਿਲ ਗਿਆ ਅੱਜ ਕੱਲ ਮਰਿਆਦਾ ਦੇ ਨਾਮ ਤੇ ਲੜ੍ਹਾਈਆਂ ਝਗੜੇ ਅਤੇ ਸਾਜਿਸ਼ਾਂ ਤੱਕ ਵੀ ਹੋਣ ਲੱਗ ਪਈਆਂ ਹਨ ਮਰਿਆਦਾ ਦੇ ਨਾਮ ਤੇ ਗੁਰੂਘਰਾਂ ਤੇ ਕਬਜ਼ੇ ਅਤੇ ਸੰਤਾਂ ਦੇ ਕਤਲਾਂ ਤੱਕ ਗੱਲ ਪਹੁੰਚ ਗਈਆਉ ਜ਼ਰਾ ਵਿਚਾਰੀਏ ਕਿ ਇਹ ਮਰਿਆਦਾ ਅਸਲ ਵਿੱਚ ਹੈ ਕੀ ਕੀ ਸਿਖ ਪੰਥ ਦੇ ਸਾਰੇ ਹੀ ਗੁਰੂਘਰਾਂ ਵਿੱਚ ਇਕ ਹੀ ਮਰਿਆਦਾ ਚੱਲ ਰਹੀ ਹੈ ? ਕੀ ਇਹ ਮਰਿਆਦਾਵਾਂ ਗੁਰੁ ਗ੍ਰੰਥ ਜੀ ਦੀ ਬਾਣੀ ਦੇ ਅਨੁਕੂਲ ਹਨ? ਕੀ ਇਹ ਮਰਿਆਦਾਵਾਂ ਸਾਡਿਆਂ ਗੁਰੂਘਰਾਂ ਤੇ ਜਬਰੀ ਲਾਗੂ ਹੋਣੀਆਂ ਚਾਹੀਦੀਆਂ ਹਨ ? ਜਦ ਅਸਾਨੂੰ ਕਦੇ ਵੀ ਬਰਾਬਰਤਾ ਦਾ ਦਰਜਾ ਹੀ ਨਹੀ ਦਿੱਤਾ ਜਾਂਦਾ ਤਾਂ ਸਾਡੇ ਤੇ ਉਹਨਾਂ ਦੀਆਂ ਮਰਿਆਦਾ ਕਿਊਂ ਲਾਗੂ ਹੋਣ? ਜਦ ਇਕ ਮੋਨੇ ਬੰਦੇ ਨੂੰ ਸਿੱਖ ਦਾ ਦਰਜਾ ਹੀ ਨਹੀ ਦਿੱਤਾ ਜਾ ਸਕਦਾ ਤਾਂ ਉਸ ਉੱਤੇ ਸਿੱਖੀ ਵਾਲੇ ਕਾਨੂੰਨ ਕਿਊਂ ਲਾਗੂ ਹੋਣ ? ਜਦ ਇਕ ਸਹਜਧਾਰੀ ਇਨਸਾਨ ਸ਼ਰੋਮਣੀ ਕਮੇਟੀ ਲਈ ਵੋਟ ਬਨਾਉਣ ਦਾ ਹੱਕਦਾਰ ਵੀ ਨਹੀ ਹੈ ਤਾਂ ਉਸਦਾ ਸਿਖ ਧਰਮ ਅਤੇ ਸ਼ਰੋਮਣੀ ਕਮੇਟੀ ਨਾਲ ਕੀ ਵਾਸਤਾ ਹੋਇਆ ? ਸਾਡੇ ਸਾਰੇ ਇਨਸਾਨਾਂ ਅਤੇ ਗੁਰੂਘਰਾਂ ਤੇ ਜਬਰਦਸਤੀ ਉਹਨਾਂ ਦੀਆਂ ਮਰਿਆਦਾ ਕਿਉਂ ਥੋਪੀਆਂ ਜਾਣ ? ਅਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਾਂ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਸਤਿਗੁਰੂ ਜੀ ਦੀ ਵੀ ਬਾਣੀ ਹੈ ਛੇ ਸਿਖ ਗੁਰੂ ਸਾਹਿਬਾਨ ਤੋਂ ਇਲਾਵਾ ਹੋਰ ਤੀਹ ਇਲਾਹੀ ਰੂਹਾਂ ਦੀ ਬਾਣੀ ਦਾ ਸੰਗ੍ਰਿਹ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡਾ ਵੀ ਉਨਾਂ ਹੀ ਹੱਕ ਹੈ ਜਿਨਾਂ ਕਿਸੇ ਹੋਰ ਦਾ ਫਿਰ ਅਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਸੇ ਹੋਰ ਵਲੋਂ ਦੱਸੀਆਂ ਗਈਆਂ ਵਿਧੀਆਂ ਅਨੁਸਾਰ ਕਿਉਂ ਮੰਨੀਏਂ ? ਅਸੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤਹਿ ਦਿਲੋਂ ਸਤਿਕਾਰਦੇ ਹਾਂ ਤਾਂ ਵੀ ਅਸੀ ਸਿੱਖ ਨਹੀ ਹਾਂ, ਅਤੇ ਪੰਜਾਬ ਵਿੱਚ ਹੀ ਕਈ ਅਜਿਹੇ ਫਿਰਕੇ ਵੀ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਹੀ ਨਹੀ ਮੰਨਦੇ ਪਰ ਉਹਨਾਂ ਨੂੰ ਸਿੱਖ ਦਾ ਦਰਜਾ ਹਾਸਿਲ ਹੈ ਇਹ ਦੋਗਲੀ ਨੀਤੀ ਕਿਊਂ ਹੈ ? ਕੀ ਪੰਜਾਬ ਵਿੱਚ, ਨਿਰਮਲਿਆਂ, ਉਦਾਸੀਆਂ, ਨਾਮਧਾਰੀਆਂ, ਨਿਰੰਕਰੀਆਂ, ਸ੍ਰੀ ਚੰਦੀਆਂ ਅਤੇ ਹੋਰ ਬਹੁਤ ਸਾਰੀਆਂ ਸਿੱਖ ਕਹੀਆਂ ਜਾਣ ਵਾਲੀਆਂ ਸੰਸਥਾਵਾਂ ਦੀ ਮਰਿਆਦਾ ਇਕ ਹੀ ਹੈ ? ਹੋਰ ਤਾਂ ਹੋਰ ਕੀ ਸਿੱਖੀ ਦੇ ਪੰਜਾਂ ਤਖਤਾਂ ਦੀਆਂ ਮਰਿਆਦਾਵਾਂ ਇਕੋ ਹੀ ਹਨ ? ਅਗਰ ਇਹਨਾਂ ਸਾਰੇ ਹੀ ਸਵਾਲਾਂ ਦਾ ਜੁਆਬ ਨਾਂਹਵਾਚਕ ਹੀ ਹੈ ਤਾਂ ਫਿਰ ਸਿਰਫ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਨੂੰ ਹੀ ਮਰਿਆਦਾ ਦੇ ਨਾਮ ਤੇ ਦਬਾਇਆ ਕਿਉਂ ਜਾ ਰਿਹਾ ਹੈ ? ਇਸ ਦਾ ਜੁਆਬ ਸਿਰਫ ਇਹ ਕੌੜੀ ਸਚਾਈ ਹੈ ਕਿ ਅਸੀ ਇਕ ਮੁੱਠ ਨਹੀ ਹਾਂ, ਸਾਨੂੰ ਆਪਸ ਵਿੱਚ ਝੰਡਿਆਂ, ਗ੍ਰੰਥਾਂ, ਸੰਤਾਂ ਅਤੇ ਜੈਕਾਰਿਆਂ ਦੇ ਨਾਮ ਤੇ ਵੰਡ ਦਿੱਤਾ ਹੋਇਆ ਹੈ ਸਾਡੀ ਆਪਣੀ ਮਰਿਆਦਾ ਕੀ ਹੈ ? ਕੀ ਅਸਾਡੀ ਆਪਣੀ ਕੋਈ ਇਕ ਮਰਿਆਦਾ ਹੈ ? ਉਪ੍ਰੋਕਤ ਸਾਰੇ ਸਵਾਲਾਂ ਦੇ ਉਸਾਰੂ ਜੁਆਬ ਲੱਭਣ ਲਈ ਸਾਨੂੰਸ਼ੱਭ ਤੋਂ ਪਹਿਲਾਂ ਇੱਕ ਹੋਣਾ ਪਵੇਗਾ। ਸਮੂਹ ਸਤਿਗੁਰੂ ਰਵਿਦਾਸ ਨਾਮ-ਲੇਵਾ ਸੰਗਤ ਨੂੰ ਇੱਕ ਮਰਿਆਦਾ ਵਿੱਚ ਬੱਝਕੇ, ਫਿਰ ਬੜੇ ਫਖਰ ਨਾਲ ਐਲਾਨ ਕਰਨਾ ਹੋਵੇਗਾ ਕਿ ਸਾਡੀ ਆਪਣੀ ਮਰਿਆਦਾ ਹੈ ਅਤੇ ਅਸੀਂ ਸਿਰਫ ਆਪਣੀ ਮਰਿਆਦਾ ਨਾਲ ਹੀ ਜੀਵਨ ਜੀਵਾਂਗੇ। ਤਦ ਹੀ ਉਨਹਾਂ ਸ਼ਰਾਰਤੀ ਅਨਸਰਾਂ ਨੂੰ ਮੂੰਹ ਤੋੜ ਜਵਾਬ ਦੇ ਸਕਾਂਗੇ ਜਿਹੜੇ ਸਾਨੂੰ ਸਦਾ ਦਬਾ ਕੁਚ੍ਹਲ ਕੇ ਹੀ ਰੱਖਣਾ ਚਾਹੁੰਦੇ ਹਨ। ਸਮੂਹ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ, ਬੁੱਧੀ ਜੀਵੀ ਵਰਗ, ਸੰਤ ਮਹਾਂਪੁਰਸ਼, ਸਮਾਜਿਕ ਆਗੂ ਤੇ ਸੰਸਥਾਵਾਂ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਉ ਆਪਾਂ ਸਾਰੇ ਰਲ ਮਿਲਕੇ ਅਜਿਹੇ ਉਪਰਾਲੇ ਕਰੀਏ, ਅਜਿਹੀ ਜਾਗਰੂਕਤਾ ਲਿਆਈਏ ਕਿ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤ ਇੱਕ ਝੰਡੇ ਹੇਠ ਇਕੱਠੇ ਹੋਕੇ ਆਪਣੇ ਆਪਣੇ ਹੱਕਾਂ ਦੀ ਰਾਖੀ ਕਰੇ।

 ਰੂਪ ਸਿੱਧੂ