UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

ਸਤਿਕਾਰਯੋਗ ਸੁਦੇਸ਼ ਅਗਰਵਾਲ ਜੀ

 

 

ਇੱਕ ਬਹੁਪੱਖੀ ਸਖਸ਼ੀਅਤ

ਸਮਰੱਥ ਬਿਜ਼ਨਸਮੈਨ, ਸੱਚਾ ਸਮਾਜ ਸੇਵਕ , ਸਾਰਥਿਕ ਸੋਚ ਵਾਲਾ ਸੂਝਵਾਨ

 ਸਿਆਸਤਦਾਨ ਸ਼੍ਰੀ ਸੁਦੇਸ਼ ਅਗਰਵਾਲ

ਇਨਸਾਨ ਭਾਵੇਂ ਆਪਣੇ ਦੇਸ ਵਿੱਚ ਰਹੇ ਜਾਂ ਸੱਤ ਸਮੁੰਦਰਾਂ ਤੋਂ ਪਾਰ ਪ੍ਰਦੇਸਾਂ ਵਿੱਚ ਜਾ ਵਸੇ ਉਸਦਾ ਆਪਣੇ ਸਮਾਜ, ਬੋਲੀ ਅਤੇ ਦੇਸ਼ ਪ੍ਰਤੀ ਮੋਹ ਪਿਆਰ ਹਰ ਹਾਲ ਵਿੱਚ ਉੱਸਦੇ ਨਾਲ ਜੁੜਿਆ ਰਹਿੰਦਾ ਹੈ ਅਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਦਿਆਂ ਹੋਇਆਂ ਵੀ ਇਕ ਨੇਕ ਦਿਲ ਅਤੇ ਚੰਗੇ ਸੰਸਕਾਰਾਂ ਵਾਲਾ ਇਨਸਾਨ ਆਪਣੇ ਆਲ ਦੁਆਲ, ਆਪਣੇ ਭਾਈਚਾਰੇ, ਆਪਣੇ ਦੇਸ ਵਾਸੀਆਂ ਅਤੇ ਸਮਾਜ ਪ੍ਰਤੀ ਆਪਣੇ ਫਰਜ਼ਾਂ ਨੂੰ ਕਦੇ ਨਹੀ ਭੁੱਲਦਾ ਉਪ੍ਰੋਕਤ ਗੱਲਾਂ ਆਮ ਤੌਰ ਤੇ ਕਿਤਾਬਾਂ ਜਾਂ ਫਿਲਮਾਂ ਵਿੱਚ ਹੀ ਪੜ੍ਹਨ ਜਾਂ ਦੇਖਣ ਨੂੰ ਮਿਲਦੀਆਂ ਹਾਂ । ਪਰ ਇਨ੍ਹਾਂ ਗੁਣਾ ਨਾਲ ਭਰਪੂਰ ਜਦ ਇਕ ਇਨਸਾਨ ਨਾਲ ਯੂ. ਏ. ਈ ਵਿੱਚ ਸੰਪਰਕ ਹੋਇਆ ਤਾਂ ਅਸਲੀ ਜੀਵਨ ਵਿੱਚ ਵੀ ਇਕ ਅਜਿਹੇ ਸਦਾਚਾਰੀ ਇਨਸਾਨ ਨੂੰ ਮਿਲਕੇ ਇਹ ਯਕੀਨ ਹੋ ਗਿਆ ਕਿ ਇਸ ਤਰਾਂ ਦੇ ਹੀਰੇ  ਸਾਡੇ ਸਮਾਜ ਵਿੱਚ ਅਜੇ ਵੀ ਮੌਜੂਦ ਹਨ ਮੈਂ ਗੱਲ ਕਰ ਰਿਹਾ ਹਾਂ ਇਕ ਨਾਮਵਰ ਅਤੇ ਸਮਰੱਥ ਵਪਾਰੀ, ਇਕ ਸਾਰਥਕ ਸੋਚ ਵਾਲੇ ਸਿਆਸਤਦਾਨ ਅਤੇ ਇਕ ਸੱਚੇ ਸਮਾਜ ਸੇਵਕ ਸ਼੍ਰੀ ਸੁਦੇਸ਼ ਅਗਰਵਾਲ ਜੀ ਦੀ ਪਹਿਲੀ ਵਾਰ ਮਿਲੇ ਤਾਂ ਇੰਜ ਮਹਿਸੂਸ ਹੋਇਆ ਜਿਵੇਂ ਇੰਨੇ ਸੀਤਲ ਸੁਭਾਅ ਵਾਲਾ ਇਨਸਾਨ ਸ਼ਾਇਦ ਜੀਵਨ ਵਿੱਚ ਪਹਿਲੀ ਵਾਰ ਮਿਲਿਆ ਹੋਵੇ

ਮੇਰੀ ਅਗਰਵਾਲ ਜੀ ਨਾਲ ਪਹਿਲੀ ਮੁਲਾਕਾਤ ਉਹਨਾਂ ਦੇ ਘਰ ਸ਼ਾਰਜਾਹ ਵਿਖੇ ਹੋਈ ਸਾਡੀ ਵੈਲਫੇਅਰ ਸੋਸਾਇਟੀ   (ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ) ਦੇ ਖਜ਼ਾਨਚੀ ਤਰਸੇਮ ਸਿੰਘ ਜੀ ਜੋ ਅਗਰਵਾਲ ਜੀ ਦੇ ਪੁਰਾਣੇ ਜਾਣਕਾਰ ਸਨ, ਅਸਾਨੂੰ ਉਹਨਾਂ ਨੂੰ ਮਿਲਵਾਣ ਲਈ ਲੈਕੇ ਗਏ ਅਸੀ ਉਹਨਾਂ ਨੂੰ ਰਾਜਬੀਰ ਸਿੰਘ ਦੇ ਕੇਸ ਬਾਰੇ ਮਿਲੇ ਸਾਂ ਰਾਜਬੀਰ ਨੂੰ ਇਕ ਪਾਕਿਸਤਾਨੀ ਨਾਗਰਿਕ ਦੇ ਕਤਲ ਦੇ ਇਲਜ਼ਾਮ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਸੀ ਅਤੇ ਹੁਣ ਮਾਮਲਾ ਅਪੀਲ ਕੋਰਟ ਵਿੱਚ ਸੀ ਜੱਜ ਸਾਹਿਬਾਨ ਨੇ ਕਹਿ ਦਿੱਤਾ ਸੀ ਕਿ ਰਾਜਬੀਰ ਨੂੰ ਫਾਂਸੀ ਤੋਂ ਬਚਾਉਣ ਲਈ ਮਰਨ ਵਾਲੇ ਦੇ ਵਾਰਸਾਂ ਤੋਂ ਮਾਫੀਨਾਮਾ ਹੀ ਇੱਕੋ ਇੱਕ ਹੱਲ ਹੈ  । ਅਸੀ ਮਰਨ ਵਾਲੇ ਦੇ ਵਾਰਸਾਂ ਨੂੰ ਇਕ ਲੱਖ ਸੱਠ ਹਜ਼ਾਰ ਦਿਰਾਮ ਦੇਣੇ ਕਰਕੇ ਰਾਜ਼ੀ ਨਾਮੇ ਲਈ ਮਨਾ ਲਿਆ ਸੀ  । ਹੁਣ ਮਸਲਾ ਇਹ ਸੀ ਕਿ ਏਨੀ ਵੱਡੀ ਰਕਮ ਦਾ ਇੰਤਜ਼ਾਮ ਕਿਵੇਂ ਹੋਵੇ

ਜਦ ਅਸੀ ਅਗਰਵਾਲ ਜੀ ਨੂੰ ਇਸ ਲੜਕੇ ਬਾਰੇ ਸਾਰੀ ਵਿਥਿਆ ਸੁਣਾਈ ਤਾਂ ਉਹਨਾਂ ਦਾ ਸੱਭ ਤੋਂ ਪਹਿਲਾ ਜੁਆਬ ਹੀ ਇਹ ਸੀ ਕਿ ਅਗਰ ਪੈਸੇ ਦੇਕੇ ਨੌਜਵਾਨ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਤਾਂ ਫਿਰ ਜ਼ਰੂਰ ਬਚਾਵਾਂਗੇ ਅਤੇ ਸਮਝ ਲਵੋ ਕਿ ਬਚਾ ਹੀ ਲਈ ਹੈ ਉਹਨਾਂ ਦੇ ਇਹਨਾਂ ਬੋਲਾਂ ਨੇ ਸਾਡੇ ਹੌਸਲੇ ਚੌਗੁਣੇ ਕਰ ਦਿੱਤੇ ਅਤੇ ਅਸੀ ਹੋਰ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਪਰ ਫਿਰ ਵੀ ਅਜੋਕੇ ਜ਼ਮਾਨੇ ਦੇ ਤੌਰ ਤਰੀਕੇ ਨੂੰ ਦੇਖਦਿਆਂ ਹੋਇਆਂ ਅਤੇ ਲੋਕਾਂ ਦੇ ਕਹਿਣੀ ਤੇ ਕਥਨੀ ਦੇ ਫਰਕ ਨੂੰ ਮੁੱਖ ਰੱਖਦਿਆਂ ਹੋਇਆਂ ਇਕ ਡਰ ਫਿਰ ਵੀ ਸੀ ਕਿ ਅਗਰਵਾਲ ਜੀ ਕਿੰਨੀ ਕੁ ਮਦਦ ਕਰਨਗੇ ਵਕੀਲਾ ਦੀਆਂ ਫੀਸਾਂ ਅਤੇ ਹੋਰ ਖਰਚੇ ਮਿਲਾ ਕੇ ਦੋ ਲੱਖ ਦਿਰਾਮ ਤੱਕ ਦਾ ਖਰਚਾ ਸੀ ਅਗਰਵਾਲ ਜੀ ਕੁਝ ਦੇਰ ਲਈ ਇੰਡੀਆ ਚਲੇ ਗਏ ਅਤੇ ਅਸਾਂ ਫੰਡ ਇਕੱਠਾਂ ਕਰਨਾ ਸ਼ੁਰੂ ਕਰ ਦਿੱਤਾ ਬਹੁਤੇ ਕਾਰੋਬਾਰੀਆਂ ਵਲੋਂ ਕੋਈ ਬਹੁਤ ਵਧੀਆ ਹੁੰਘਾਰਾ ਨਹੀ ਸੀ ਮਿਲ ਰਿਹਾ ਮਨ ਫਿਰ ਘਬਰਾ ਰਿਹਾ ਸੀ ਕਿ ਇਹ ਏਨਾ ਵੱਡਾ ਕੰਮ ਕਿਸ ਤਰਾਂ ਨੇਪਰੇ ਚੜੇਗਾ ਜੱਜ ਸਾਹਿਬਾਨ ਵਲੋਂ ਸੁਲਹ ਲਈ ਦਿੱਤਾ ਗਿਆ ਸਮਾਂ ਵੀ ਤਕਰੀਬਨ ਪੂਰਾ ਹੋ ਚੁੱਕਾ ਸੀ ਅਤੇ ਫੰਡ ਇਕੱਠਾ ਹੋਣਾ ਵੀ ਮੁਸ਼ਕਿਲ ਜਾਪ ਰਿਹਾ ਸੀ

ਜਦ ਅਗਰਵਾਲ ਜੀ ਨਾਲ ਦੋਬਾਰਾ ਮੀਟਿੰਗ ਹੋਈ  । ਇਹ ਮੀਟਿੰਗ ਸ਼ਾਇਦ ਸਾਡੀ ਸੱਭ ਤੋਂ ਛੋਟੀ ਮੀਟਿੰਗ ਵੀ ਹੋਵੇ ਅਗਰਵਾਲ ਸਾਹਿਬ ਕਿਸੇ ਹੋਰ ਰੁਝੇਂਵੇ ਕਰਕੇ ਕੁਝ ਜਲਦੀ ਵਿੱਚ ਲੱਗਦੇ ਸਨ ਸਾਡੇ ਵਿੱਚੋ ਕੁਝ ਕੁ ਆਦਮੀ ਤਾਂ ਉਹਨਾਂ ਦੇ ਰੁਝੇਂਵੇ ਦਾ ਨਾਂਹ ਵਾਦੀ ਅਰਥ ਵੀ ਕੱਢ ਰਹੇ ਸਨ ਗੱਲ ਕੀ ਇਸ ਚੰਦ ਮਿੰਟਾਂ ਦੀ ਮਿਲਣੀ ਵਿੱਚ ਅਗਰਵਾਲ ਜੀ ਨੇ ਸੱਭ ਤੋਂ ਪਹਿਲਾਂ ਇਹ ਪੁਛਿਆ ਕਿ ਪੈਸੇ ਇਕੱਠੇ ਕਰਨ ਦਾ ਕੰਮ ਕਿਵੇਂ ਚੱਲ ਰਿਹਾ ਹੈ ? ਜਿਸਦਾ ਜੁਆਬ ਸਾਡੇ ਕੋਲ ਬਹੁਤ ਜਿਆਦਾ ਵਧੀਆ ਨਹੀ ਸੀ ਉਹ ਫਿਰ ਬੋਲੇ ਤੇ ਕਿਹਾ ਬਈ ਮੇਰੀ ਵਲੋਂ ਤੁਸੀਂ ਪੰਜੱਤਰ ਹਜ਼ਾਰ ਦਿਰਾਮ (੭੫੦੦੦) ਦੀ ਸੇਵਾ ਲਿਖ ਲਵੋ, ਜਦੋਂ ਵੀ ਜ਼ਰੂਰਤ ਹੋਵੇ ਆਕੇ ਕੈਸ਼ ਲੈ ਜਾਣਾ ਅਗਰ ਫਿਰ ਵੀ ਤੁਹਾਡੇ ਕੋਲ ਪੈਸੇ ਘਟਦੇ ਹੋਣ ਤਾਂ ਮੇਰੇ ਕੋਲੋਂ ਹੋਰ ਲੈ ਲੈਣਾ, ਬਸ ਉਸ ਨੌਜਵਾਨ ਦੀ ਜਾਨ ਬਚਣੀ ਚਾਹੀਦੀ ਹੈ ਉਹਨਾਂ ਦੀ ਇਹ ਗੱਲ ਸੁਣਕੇ ਮੈਨੂੰ ਉਸ ਦਿਨ ਇਹ ਪਹਿਲੀ ਵਾਰ ਇਹ ਮਹਿਸੂਸ ਹੋਇਆ ਸੀ ਕਿ ਰਾਜਬੀਰ ਸਿੰਘ ਦੀ ਫਾਂਸੀ ਮਾਫ ਕਰਵਾਈ ਜਾ ਸਕਦੀ ਹੈ ਅੱਜ ਅਗਰ ਰਾਜਬੀਰ ਨੂੰ ਮਾਫੀ ਨਾਮਾ ਮਿਲ ਗਿਆ ਹੈ ਤਾਂ ਉਹ ਸਿਰਫ ਇਸ ਮਹਾਨ ਸਖਸ਼ੀਅਤ ਵਲੋਂ ਕੀਤੇ ਬਹੁਤ ਵੱਡੇ ਉਪਰਾਲੇ ਸਦਕਾ ਹੀ ਹੈ ਅਗਰ ਇਹ ਏਨੀ ਸੇਵਾ ਨਾ ਕਰਦੇ ਤਾਂ ਸ਼ਾਇਦ ਸਾਡੇ ਹੌਸਲੇ ਹੀ ਟੁੱਟ ਜਾਂਦੇ ਕਿਉਕਿ ਅਸੀ ਜਦ ਲੋਕਾਂ ਨਾਲ ਫੰਡ ਬਾਰੇ ਗੱਲ ਕਰਦੇ ਸਾਂ ਤਾਂ ਬਹੁਤ ਸਾਰੇ ਤਾਂ ਅੱਗਿਉ ਮਜ਼ਾਕ ਕਰਦੇ ਸਨ ਅਤੇ ਕਈ ਤਾਂ ਸਾਡੇ ਸਾਥੀਆਂ ਦੀ ਬੇਪਤੀ ਤੱਕ ਵੀ ਉਤਰ ਆਉਂਦੇ ਸਨ

ਮਰਨ ਵਾਲੇ ਦੇ ਘਰਦਿਆਂ ਵਲੋਂ ਮਾਫੀਨਾਮਾ ਵੀ ਦੇ ਦਿੱਤਾ ਗਿਆ. ਉਹਨਾਂ ਨੂੰ ਅਦਾਲਤ ਵਿੱਚ ਪੈਸੇ ਵੀ ਦੇ ਦਿੱਤੇ ਗਏ, ਰਾਜਬੀਰ ਸਿੰਘ ਦੀ ਫਾਂਸੀ ਟੁਟਣੀ ਵੀ ਤੈਅ ਹੈ, ਸ਼੍ਰੀ ਗੁਰੁ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਕੀਤੇ ਇਸ ਉਪਰਾਲੇ ਸਦਕਾ ਮਨਾਂ ਵਿੱਚ ਖੁਸ਼ੀ ਵੀ ਹੈ, ਸਾਡੀ ਆਲੋਚਨਾ ਅਤੇ ਬੇਪਤੀ ਕਰਨ ਵਾਲੇ ਅਜਿਹਾ ਕਿਉਂ ਕਰਦੇ ਸਨ ਇਸਦੀ ਵੀ ਸਮਝ ਆ ਗਈ, ਪਰ ਇਕ ਗੱਲ ਬਾਰੇ ਹਮੇਸ਼ਾਂ ਮੈ ਅਚੰਭੇ ਵਿੱਚ ਹੀ ਹਾਂ ਹਮੇਸ਼ਾਂ ਇਹ ਸੋਚਦਾ ਰਹਿੰਦਾਂ ਹਾਂ ਕਿ ਉਹ ਕਿਹੜੀ  ਗੱਲ ਸੀ ਕਿ ਅਗਰਵਾਲ ਜੀ ਨੇ ਪਹਿਲੇ ਦਿਨ ਹੀ ਮਦਦ ਦਾ ਵਾਅਦਾ ਕਰ ਦਿੱਤਾ ?, ਉਹ ਕਿਹੜੀ ਸ਼ਕਤੀ ਉਹਨਾਂ ਦੇ ਵਿੱਚ ਸੀ ਜੋ ਸਾਡਾ ਹੌਂਸਲਾ ਬਣੀ ? ਉਹ ਕਿਹੋ ਜਿਹੀ ਮਾਨਸਿਕਤਾ ਹੈ ਕਿ ਪੈਸੇ ਦੇਣ ਤੋਂ ਬਾਦ ਆਪਣੇ ਆਪ ਪੁਛਿਆ ਤੱਕ ਵੀ ਨਹੀ ਉਹ ਕਿਹੀ ਅਨੋਖੀ ਸਖਸ਼ੀਅਤ ਹੈ ਕਿ ਜੋ ਆਪਣੇ ਨਾਮ ਦੀ ਖਾਤਿਰ ਨਹੀ ਬਲਕਿ ਇਨਸਾਨੀਅਤ ਦੀ ਸੇਵਾ ਭਾਵਨਾ ਹਿੱਤ ਹੀ ਕੰਮ ਕਰਦੀ ਹੈ

ਉਪ੍ਰੋਕਤ ਸਾਰੀਆਂ ਗੱਲਾਂ ਦੇ ਜੁਆਬ ਸ਼ਾਇਦ ਇਕ ਵਾਕ ਵਿੱਚ ਹੀ ਹਨ ਕਿ ਵਧੀਆਂ ਪਰਵਰਿਸ਼, ਅਣਮੁਲ਼ੇ ਸੰਸਕਾਰ, ਦੁਖੀਆਂ ਦੇ ਦਰਦ ਸਮਝਣ ਵਾਲਾ ਦਿੱਲ, ਕੰਪਿਊਟਰ ਵਰਗਾ ਦਿਮਾਗ, ਸਮਾਜ ਸੇਵੀ ਸੋਚ, ਅਤੇ ਅਕਾਲ ਪੁਰਖ ਦੀ ਅਪਾਰ ਕਿਰਪਾ ਸਦਕਾ ਹੀ ਉਹ ਇਕ ਅਣਮੁ੍ਨਲੀ ਸਖਸ਼ੀਅਤ ਹਨ ਹੁਣ ਜਿੰਨਾਂ ਵੀ ਉਹਨਾਂ ਬਾਰੇ ਹੋਰ ਜਾਨਣ ਦਾ ਯਤਨ ਕੀਤਾ ਹੈ ਤਾਂ ਪਤਾ ਚੱਲਦਾ ਹੈ ਕਿ ਅਜਿਹੇ ਸਮਾਜ ਸੇਵੀ ਕੰਮ ਉਹ ਅਕਸਰ ਕਰਦੇ ਰਹਿੰਦੇ ਹਨ ਇਸ ਤੋਂ ਪਹਿਲਾਂ ਵੀ ਉਹ ਕਈ ਹੋਰ ਖਾੜੀ ਮੁਲਕਾਂ ਵਿੱਚੋਂ ਵੀ ਨੌਜਵਾਨਾਂ ਨੂੰ ਰਿਹਾ ਕਰਵਾਕੇ ਉਹਨਾਂ ਦੇ ਘਰੀਂ ਪਹੁੰਚਾ ਚੁੱਕੇ ਹਨ ਸ਼ਾਰਜਾਹ ਵਿਖੇ ਸ਼ਮਸ਼ਾਨ ਘਾਟ ਦੀ ਮਨਜੂਰੀ ਅਤੇ ਹੋਰ ਅਨੇਕਾਂ ਸਮਾਜ ਸੇਵੀ ਪਰੋਜੈਕਟਾਂ ਤੇ ਵੀ ਕੰਮ ਕਰ ਰਹੇ ਹਨ ਅਗਰਵਾਲ ਜੀ ਦੀ

ਇਕ ਗੱਲ ਹੋਰ ਵੀ ਸਾਂਝੀ ਕਰਦਾ ਚਲਾਂ ਕਿ ਅਗਰਵਾਲ ਸਾਹਿਬ ਉਪ੍ਰੋਕਿਤ ਸਾਰੀਆਂ ਖੂਬੀਆਂ ਦੇ ਨਾਲ ਨਾਲ ਇਕ ਵਰਿਸ਼ਟ ਸਿਆਸਤਦਾਨ ਵੀ ਹਨ ਉਹ ਸਮੱਸਤ ਭਾਰਤੀ ਪਾਰਟੀ ਦੇ ਬਾਨੀ  ਅਤੇ ਚੇਅਰਮੈਨ ਵੀ ਹਨ ਉਹਨਾਂ ਦੀ ਪਾਰਟੀ ਦੀ ਵੈਬ ਸਾਈਟ ਤੇ ਜਾਉ ਤਾਂ ਉਹਨਾਂ ਦੀ ਸੋਚ ਬਾਰੇ ਜਾਣਕੇ ਹੋਰ ਵੀ ਪ੍ਰਸੰਨਤਾ ਹੁੰਦੀ ਹੈ ਭਾਰਤ ਵਿੱਚ ਜਿਹੋ ਜਿਹੇ ਰਾਜ ਦੀ ਉਹ ਕਲਪਣਾ ਕਰਦੇ ਹਨ ਅਗਰ ਸੱਚ ਮੁੱਚ ਅਜਿਹਾ ਹੀ ਸਿਆਸੀ ਢਾਂਚਾ ਬਣ ਜਾਵੇ ਤਾਂ ਭਾਰਤ ਫਿਰ ਤੋਂ ਸੋਨੇ ਦੀ ਚਿੜੀ ਬਣ ਜਾਏਗਾ ਸਾਨੂੰ ਸੱਭ ਨੂੰ ਸੁਦੇਸ਼ ਅਗਰਵਾਲ ਜੀ ਵਰਗੇ ਦਾਨੀ, ਸੂਝਵਾਨ ਅਤੇ ਉਸਾਰੂ ਸੋਚ ਵਾਲੇ ਨਿਰਪੱਖ ਆਗੂਆ ਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਹੈ

ਸ਼੍ਰੀ ਸੁਦੇਸ਼ ਅਗਰਵਾਲ ਜੀ ਬਾਰੇ ਬਹੁਤ ਕੁਝ ਹੋਰ ਲਿਖਣਾ ਬਾਕੀ ਹੈ ਅਗਲੇ ਲੇਖ ਵ੍ਨ ਚ ਉਹਨਾਂ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਪਾਠਕਾਂ ਦੇ ਰੂ-ਬਰੂ ਕਰਨ ਦੀ ਕੋਸ਼ਿਸ਼ ਕਰਾਂਗਾ

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਸ਼੍ਰੀ ਸੁਦੇਸ਼ ਅਗਰਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ

ਰੂਪ ਸਿੱਧੂ  

   

ਰੂਪ ਸਿੱਧੂ ਦੇ ਸਾਰੇ ਲੇਖ ਪੜਨ ਲਈ ਕਲਿਕ ਕਰੋ