UPKAAR
WEBSITE BY SHRI GURU RAVIDAS WELFARE SOCIETY

                                       Shri Guru Ravidas Welfare Society

HOME PAGE

ਸੋਹੰ

ਸੋਹੰ

 

 

 

ਾਤ ਪਾਤ ਦੀ ਸਮੱਸਿਆ ਅਤੇ ਇਸ ਤੋਂ ਛੁਟਕਾਰਾ ਕਿਵੇਂ ਹੋਵੇ


ਪੇਪਰ-ਐਸ ਐਲ ਵਿਰਦੀ ਐਡਵੋਕੇਟ


ਭਾਰਤ 'ਚ ਜਾਤ ਪਾਤ ਦੁਨੀਆ ਦਾ ਅੱਠਵਾ ਅਜੂਬਾ ਹੈ। ਜਾਤਪਾਤ ਮੇਹਨਤਕਸ਼ ਮਨੱਖ ਨੂੰ ਗੁਲਾਮ ਬਣਾਈ ਰੱਖਣ ਲਈ ਸ਼ੋਸ਼ਕਾਂ ਦਾ ਛੜਯੰਤਰ ਹੈ। ਬ੍ਰਾਹਮਣਵਾਦੀ  ਵਿਚਾਰਧਾਰਾ ਦਾ ਤੇਜਧਾਰ ਹਥਿਆਰ ਹੈ। ਜਾਤੀਪਾਤੀ ਵਿਵਸਥਾ 'ਚ ਹਰ ਅਖੌਤੀ ਉੱਪਰਲੀ ਜਾਤ ਥੱਲੇ ਵਾਲੀ ਜਾਤ ਨੂੰ ਲੁੱਟਦੀ ਹੈ। ਜਾਤ ਪਾਤ ਦੀ ਛੂਆ ਛਾਤ ਉਪਜ ਹੈ ਜੋ ਹਿੰਦੋਸਤਾਨੀਆੰ ਦਾ ਰੋਜ਼ ਮਰਰਾ ਦਾ ਜੀਵਨ ਵਰਤਾਰਾ ਹੈ। ਜਾਤ ਪਾਤ ਮਾਨਸਿਕ ਸੋਸ਼ਣ ਹੀ ਨਹੀਂ, ਸਮਾਜਿਕ, ਆਰਥਿਕ, ਰਾਜਨੀਤਕ ਤੇ ਸੱਭਿਆਚਾਰਕ ਵੀ ਹੈ। ਜਾਤਪਾਤ ਸਿਰਫ ਮਿਹਨਤ ਦੀ ਵੰਡ ਹੀ ਨਹੀਂ, ਮੇਹਨਤਕਸ਼ਾ ਦੀ ਵੀ ਅੱਗੋਂ ਵੰਡ ਹੈ। ਜਾਤ ਪਾਤ ਦੇ ਹੁੰਦਿਆ ਇਨਕਲਾਬ ਅਸੰਭਵ ਹੈ, ਕਿਉਂਕਿ ਜਾਤ ਲੋਕਾਂ ਨੂੰ ਇਕੱਠੇ ਨਹੀ ਹੋਣ ਦਿੰਦੀ।
''ਜਾਤ-ਪਾਤੀ ਸਿਸਟਮ ਵਿਚ ਸਮਾਨਤਾ ਨੂੰ ਕੋਈ ਸਥਾਨ ਨਹੀਂ ਹੈ। ਵਰਣ ਵਿਵਸਥਾ ਵਿਚ ਉੱਪਰੋਂ
, ਥੱਲੇ ਨੂੰ ਆਈਏ ਤਾਂ ਅਪਮਾਨ ਤੇ ਨਫਰਤ ਵਧਦੀ ਜਾਂਦੀ ਹੈ ਅਤੇ ਜੇਕਰ ਥੱਲਿਉਂ ਉਪਰ ਨੂੰ ਜਾਈਏ ਤਾਂ ਸਨਮਾਨ ਤੇ ਪਿਆਰ ਵਧਦਾ ਜਾਂਦਾ ਹੈ। ਜੇਕਰ ਉਪਰੋਂ ਥੱਲੇ ਨੂੰ ਆਈਏ ਤਾਂ ਅਧਿਕਾਰ ਘਟਦੇ-ਘਟਦੇ ਕਰਤੱਵ ਬਣ ਜਾਂਦੇ ਹਨ। ਜੇਕਰ ਥੱਲਿਉਂ ਉਪਰ ਨੂੰ ਜਾਈਏ ਤਾਂ ਕਰਤੱਵ ਘਟਦੇ ਘਟਦੇ ਅਧਿਕਾਰ ਬਣ ਜਾਂਦੇ ਹਨ।''
''ਭਾਰਤ ਵਿਚ ਜਾਤ-ਪਾਤ ਉੱਚ ਜਾਤੀਆਂ ਲਈ ਇਕ ਸੁੱਖ ਸਵਿਧਾ ਹੈ। ਜਾਤ-ਪਾਤ ਕਾਰਨ ਹੀ ਉਹਨਾਂ ਦੀ ਨੌਕਰੀ ਚਾਕਰੀ ਕਰਨ ਲਈ ਉਹਨਾਂ ਪਾਸ ਕਰੋੜਾਂ ਦਲਿਤ ਹਨ। ਗੰਦਗੀ ਉਠਾਉਣ ਲਈ ਕਰੋੜਾਂ ਦਲਿਤ ਵਗਾਰੀ ਹਨ। ਇਸ ਕਾਰਨ ਹੀ ਘਟੀਆਂ ਨੌਕਰੀਆਂ ਤੇ ਕੰਮ ਕਰਨ ਲਈ ਉਨ੍ਹਾਂ ਪਾਸ ਕਰੋੜਾਂ ਦਲਿਤ ਨੌਕਰ ਹਨ। ਜਾਤ-ਪਾਤ ਕਾਰਣ ਹੀ ਦਲਿਤਾਂ ਨੂੰ ਉੱਚ ਪਦਵੀਆਂ ਵਿਚ ਪ੍ਰਵੇਸ਼ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਜੋ ਉੱਚ ਪਦਵੀਆਂ ਉਹਨਾਂ ਲਈ ਸੁਰੱਖਿਅਤ ਰਹਿ ਸਕਣ। ਉੱਚ ਜਾਤੀਆਂ ਨੂੰ ਸਮਾਜ ਵਿਚ ਜੋ ਸ਼ਕਤੀ ਤੇ ਸਤਿਕਾਰ ਮਿਲਿਆ ਹੈ। ਜਾਤ-ਪਾਤ ਦਲਿਤਾਂ
'ਤੇ ਹਜ਼ਾਰਾਂ ਪਾਬੰਦੀਆਂ ਲਾਉਦੀ ਹੈ ਤਾਂ ਜੋ ਕਿ ਉਹ ਕ੍ਰਾਂਤੀ ਕਰਕੇ ਇਸ ਨੂੰ ਖਤਮ ਨਾ ਕਰ ਦੇਣ।''
ਜਾਤ ਪਾਤ ਅਨੁਸਾਰ ਸਮਾਜ ਵਿੱਚ ਹਰ ਮਨੁੱਖ ਦੀ ਸਥਿਤੀ ਯੋਗਤਾ ਤੋਂ ਨਹੀਂ, ਜਨਮ ਤੋਂ ਹੈ। । ਜਾਤ ਪਾਤ ਸਮਾਜਿਕ ਸਥਿਤੀ ਨਹੀ ਬਦਲਣ ਦਿੰਦੀ ਬੇਸ਼ਕ ਤੁਸੀ ਵੇਡੇ ਨੇਤਾ, ਅਫਸਰ ਤੇ ਅਮੀਰ ਹੋ ਜਾਵੋ। ਜਾਤਪਾਤ ਦਾ ਸਿਰਫ ਸੱਤਾ ਸੰਪਤੀ ਸਮਾਜ 'ਤੇ ਹੀ ਨਹੀਂ, ਸੈਕਸ ਉਤੇ ਵੀ ਕੰਟਰੋਲ ਹੈ। ਜਾਤ ਪਾਤ  ਅੰਤਰ ਜਾਤੀ ਵਿਆਹ ਨਹੀਂ ਹੋਣ ਦਿੰਦੀ। ਜਾਤ ਪਾਤ ਦਾ ਪ੍ਰਗਟਾ ਨਿੱਜੀ ਅਤੇ ਬਾਈਕਾਟ ਦੇ ਰੂਪ 'ਚ ਸਮੂਹਿਕ ਵੀ ਹੈ।
ਭਾਰਤ ਵਿਚ ਜਾਤ ਪਾਤ ਕਿਸ ਤਰਾਂ ਪੈਦਾ ਹੋਈ?
ਭਾਰਤ ਵਿਚ ਜਾਤ ਪਾਤ ਕਿਸ ਤਰਾਂ ਪੈਦੈ ਹੋਈ? ਪ੍ਰਸਿੱਧ ਸਮਾਜ ਵਿਗਿਆਨੀ ਡਾਕਟਰ ਅੰਬੇਡਕਰ ਬ੍ਰਾਹਮਣਾਂ ਨੂੰ ਜਾਤ ਪ੍ਰਥਾ ਦੀ ਸਿਰਜਨਾ ਲਈ ਜੁੰਮੇਵਾਰ ਮੰਨਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨੀਤੀ 'ਤੇ ਸਖਤੀ ਨਾਲ ਅਮਲ, ਇਹ ਗੱਲ ਪ੍ਰਮਾਣਿਤ ਕਰਦਾ ਹੈ ਕਿ ਇਹੀ ਵਰਗ ਜਾਤ ਪਾਤ ਦਾ ਮੋਢੀ ਹੈ। ਉਹਨਾ ਦਾ ਕਹਿਣਾ ਹੈ ਕਿ ਹਿੰਦੂ ਇਤਿਹਾਸ ਵਿੱਚ ਕਿਸੇ ਸਮੇਂ ਪ੍ਰੋਹਿਤ ਵਰਗ ਨੇ ਆਪਣੀ ਖਾਸ ਥਾਂ ਬਣਾ ਲਈ ਸੀ ਅਤੇ ਇਸ ਤਰ੍ਹਾਂ ਜਾਤਾਂ ਦੀ ਸਿਰਜਨਾ ਹੋਈ। ਉਹਨਾਂ ਨੇ ਆਦਿਵਾਸੀ ਲੋਕਾਂ ਦੇ ਜਮੀਨ, ਪਸ਼ੂ, ਧਨ 'ਤੇ ਕਬਜਾ ਕਰਕੇ ਉਹਨਾਂ ਨੂੰ ਗੁਲਾਮ ਬਣਾ ਲਿਆ।
ਫਿਰ ਇਹਨਾਂ ਨੇ ਆਪਣੀ ਤਾਨਾਸ਼ਾਹੀ ਤੇ ਦਬ ਦਬਾ ਜਾਰੀ ਰੱਖਣ ਲਈ ਬ੍ਰੱਹਮਾਂ ਨੂੰ ਇਸ ਸਰਿਸ਼ਟੀ ਦਾ ਰਚਣਹਾਰਾ ਦੱਸ ਕੇ ਭੋਲੇ ਭਾਲੇ ਲੋਕਾਂ ਦੇ ਮਨਾਂ ਵਿੱਚ ਬ੍ਰੱਹਮਾਂ ਦਾ ਡਰ ਤੇ ਖੌਫ ਪੈਦਾ ਕਰ ਦਿੱਤਾ। ਫਿਰ ਬ੍ਰਾਹਮਣਵਾਦ ਨੇ ਆਪਣੀ ਸੱਤਾ, ਸੰਮਤੀ ਤੇ ਸਮਾਜ 'ਤੇ ਸਰਦਾਰੀ ਕਾਇਮ ਰੱਖਣ ਲਈ ਅਤੇ ਜਾਤੀ-ਪਾਤੀ ਪ੍ਰਬੰਧ ਨੂੰ ਸਥਾਈ ਬਣਾਈ ਰੱਖਣ ਲਈ ਕਰਮ-ਕਾਂਡ ਦਾ ਸਿਧਾਂਤ ਰਚਿਆ ਤੇ ਫਿਰ ਪੁਨਰ-ਜਨਮ ਦੇ ਸਿਧਾਂਤ ਰਾਹੀਂ ਇਹ ਪ੍ਰਚਾਰਿਆ ਕਿ ਮਨੁੱਖ ਦਾ ਹਰ ਕੰਮ, ਹਰ ਸਰਗਰਮੀ ਪਹਿਲੇ ਹੀ ਨਿਰਧਾਰਿਤ ਹੈ। ਉਸ ਦੀ ਜ਼ਿੰਦਗੀ ਦੇ ਸੁੱਖ-ਦੁੱਖ, ਉਸਦੇ ਪਿਛਲੇ ਜਨਮ ਦੇ ਪਾਪ ਪੁੰਨ ਦੇ ਇਵਜ਼ ਵਜੋਂ ਹਨ। ਵੱਖ-ਵੱਖ ਜਾਤਾਂ ਲਈ ਵੱਖ-ਵੱਖ ਰੀਤੀ-ਰਿਵਾਜ, ਨਿਯਮ ਤੇ ਕੰਮ ਪਿੱਛੋਂ ਹੀ ਹਨ। ਇਹਨਾਂ ਦੀ ਪਾਲਣਾ ਹਰ ਬੰਦੇ ਲਈ ਜ਼ਰੂਰੀ ਹੈ, ਨਹੀ ਤਾਂ ਉੁਹ ਨਰਕਾਂ ਦਾ ਭਾਗੀ ਹੋਵੇਗਾ। ਸਿੱਟੇ ਵਜੋਂ ਇੱਕ ਅਜਿਹਾ ਸਮਾਜਿਕ ਪ੍ਰਬੰਧ ਉਸਰ ਆਇਆ ਕਿ ਕਿਸੇ ਵੀ ਜਾਤ ਦੇ ਵਿਅਕਤੀ ਵਲੋਂ ਆਪਣੇ ਰੀਤੀ ਰਿਵਾਜ, ਨਿਯਮ ਤੇ ਕੰਮ ਦੀ ਉਲੰਘਣਾ ਨੂੰੇ ਉਸ ਦੀ ਜਾਤ ਵਲੋਂ ਘੋਰ ਅਪਰਾਧ ਸਮਝਿਆ ਜਾਣ ਲੱਗਾ। ਸਿੱਟੇ ਵਜ਼ੋਂ ਦਲਿਤਾਂ ਨੇ ਇਸ ਨੂੰ ਆਪਣੀ ਕਿਸਮਤ ਮੰਨ ਲਿਆ। ਤਦ ਜੋ ਨੀਚ ਜਾਤ 'ਚ ਪੈਦਾ ਹੋਇਆ, ਉਹ ਨੀਚ ਰਹਿਕੇ ਵੱਡਾ ਹੋਇਆ ਤੇ ਨੀਚ ਹੀ ਮਰ ਗਿਆ।
ਜਦ ਇਹਨਾਂ ਬ੍ਰਾਹਮਣਵਾਦੀਆ ਨੇ ਦੇਖਿਆ ਕਿ ਇਹਨਾਂ ਭੋਲੇ ਭਾਲੇ ਲੋਕਾਂ 'ਤੇ ਉਹਨਾਂ ਦੇ ਬ੍ਰੱਹਮਾਂ ਦੀ ਕਲਪਨਾ ਦਾ ਜਾਦੂ ਚਲ ਗਿਆ ਹੈ ਤੇ ਉਹਨਾਂ ਦੀ ਸਵਾਰਥ ਸਿੱਧੀ ਹੋ ਰਹੀ ਹੈ ਤਦ ਉਹਨਾਂ ਇਸ ਵਿਚਾਰਧਾਰਾ ਨੂੰ ਸਥਾਈ ਰੂਪ ਦੇਣ ਲਈ ਸ਼ਾਸਤਰਾਂ, ਸਿਮਰਤੀਆਂ ਤੇ ਕਨੂੰਨਾਂ ਦੀ ਸਿਰਜਨਾ ਕੀਤੀ ਅਤੇ ਆਪਣੇ ਲਈ ਕਨੂੰਨਨ ਸਭ ਕੁਝ ਰਿਜ਼ਰਵ ਕਰ ਲਿਆ। ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡ ਕੇ ਉਹਨਾਂ ਦੇ ਆਪਸੀ ਮਿਲਵਰਤਨ 'ਤੇ ਪਾਬੰਦੀ ਲਾ ਦਿੱਤੀ ਗਈ ਤਾਂ ਜੋ ਕਿ ਲੋਕ ਮੁੜ ਇਕੱਠੇ ਹੋ ਕੇ ਉਹਨਾਂ ਦੇ ਖਿਲਾਫ ਵਿਦਰੋਹ ਨਾ ਕਰ ਦੇਣ। ਸਿੱਟੇ ਵਜੋਂ ਇਕ ਵਿਸ਼ੇਸ਼ ਵਰਗ ਪ੍ਰੋਹਿਤਸ਼ਾਹੀ ਉੱਭਰਿਆ, ਜਿਸ ਸਮੁੱਚੇ ਭਾਰਤੀਆਂ ਦੇ ਅਧਿਕਾਰ ਹੜੱਪ ਲਏ।
ਜਾਤ ਪਾਤ ਕੋਈ ਦੀਵਾਰ ਨਹੀਂ ਹੈ ਜੋ ਕਿ ਇਨਸਾਨ ਨੂੰ ਆਪਸ ਵਿੱਚ ਮਿਲਣ ਤੋਂ ਰੋਕਦੀ ਹੈ। ਜਾਤ ਪਾਤ ਤਾਂ ਇੱਕ ਭਾਵਨਾ ਹੈ, ਮਨ ਦੀ ਅਵਸਥਾ ਹੈ। ਇਸ ਲਈ ਜਾਤ ਪਾਤ ਖਤਮ ਕਰਨ ਦਾ ਮਤਲਬ ਭਾਵਨਾ ਦਾ ਬਦਲਣਾ ਹੈ। ਇਹ ਭਾਵਨਾ ਕਿਵੇਂ ਬਣੀ ਤੇ ਇਸਦਾ ਪਿਛੋਕੜ ਕੀ ਹੈ? ਅਗੋਂ ਜਾਤ ਪਾਤ ਨੂੰ ਕਿਹੜੇ ਢੰਗਾਂ ਨਾਲ ਫੈਲਾਇਆ ਜਾ ਰਿਹਾ ਹੈ?  ਇਸ ਬਾਰੇ ਜਾਨਣਾ ਜ਼ਰੂਰੀ ਹੈ, ਤਾਂ ਜੋ ਇਸ ਬਿਮਾਰੀ ਦੀ ਜੜ੍ਹ ਨੂੰ ਲੱਭ ਕੇ ਖਤਮ ਕੀਤਾ ਜਾ ਸਕੇ।
ਜਾਤ ਪਾਤ ਦੀ ਭਾਵਨਾ ਉਨ੍ਹਾਂਸਾਸ਼ਤਰ ਸਿਮਰਤੀਆਂ ਦੀ ਉਪਜ ਹੈ ਜੋ ਪ੍ਰੋਹਿਤਸ਼ਾਹੀ ਨੇ ਆਪਣੀ ਸੱਤਾ, ਸੰਪਤੀ ਤੇ ਸਮਾਜ 'ਤੇ ਸਰਦਾਰੀ ਬਰਕਰਾਰ ਰੱਖਣ ਲਈ ਰਚੇ। ਇਹ ਸਾਸ਼ਤਰ ਹੀ ਉਪਦੇਸ਼ ਦਿੰਦੇ ਹਨ। ਜਿਵੇ ਕਿ-
1. ਬ੍ਰਹੱਮਾਂ ਨੇ ਬ੍ਰਾਹਮਣ ਮੂੰਹ ਵਿੱਚੋ
, ਕਸ਼ੱਤਰੀ ਬਾਹਾਂ ਵਿੱਚੋ, ਵੈਸ਼ ਪੇਟ ਵਿੱਚੋਂ, ਸ਼ੂਦਰ ਪੈਰਾਂ ਵਿੱਚੋਂ ਪੈਦਾ ਕੀਤੇ ਹਨ। ਪੜ੍ਹਨਾ-ਪੜ੍ਹਾਉਂਣਾ, ਯੱਗ ਕਰਨਾ-ਕਰਾਉਣਾ, ਦਾਨ ਦੇਣਾ-ਲੈਣਾ ਇਹ 6 ਕੰਮ ਬ੍ਰਾਹਮਣਾਂ ਨੂੰ ਦਿੱਤੇ ਹਨ। ਪ੍ਰਜਾ ਦੀ ਰੱਖਿਆ, ਮਰਨਾ, ਮਾਰਨਾ, ਕੁਰਬਾਨੀ ਦੇਣਾ ਕਸ਼ੱਤਰੀ ਦਾ ਕੰਮ ਹੈ। ਪਸ਼ੂ ਪਾਲਣ, ਵਣਜ਼ ਵਿਉਪਾਰ ਤੇ ਖੇਤੀ ਕਰਨਾ ਵੈਸ਼ ਦਾ ਕੰਮ ਹੈ। ਬ੍ਰੱਹਮਾਂ ਨੇ ਸ਼ੂਦਰਾਂ ਨੂੰ ਇਹ ਕੰਮ ਦਿੱਤਾ ਹੈ ਕਿ ਉਹ ਉਪਰਲੇ ਤਿੰਨ ਵਰਣਾਂ ਦੀ ਇਮਾਨਦਾਰੀ ਨਾਲ ਸੇਵਾ ਕਰਨ। (ਮਨੂੰ ਸਿਮਰਤੀ 1/31)
2. ਚੰਡਾਲ
, ਚਮਾਰ, ਭੰਗੀ ਨਗਰ ਜਾਂ ਸ਼ਹਿਰ ਤੋਂ ਬਾਹਰ ਵਸਣ ਅਤੇ ਬਿਨਾਂ ਜਾਇਦਾਦ ਤੋਂ ਰਹਿਣ। ਇਹਨਾਂ ਦੀ ਜਾਇਦਾਦ ਕੁੱਤੇ ਤੇ ਗਧੇ ਹਨ। ਇਹ ਮੁਰਦਿਆ ਦੇ ਉਤਾਰੇ ਹੋਏ ਕੱਪੜੇ ਪਹਿਨਣ, ਖਾਣ ਲਈ ਜੂਠ, ਮਿੱਟੀ ਦੇ ਭਾਂਡਿਆਂ ਵਿੱਚ ਖਾਣ ਅਤੇ ਲੋਹੇ ਦੇ ਗਹਿਣੇ ਪਹਿਨਣ। ਧਰਮਾਤਮਾਂ ਲੋਕ ਇਹਨਾਂ ਨਾਲ ਮੇਲ ਜੋਲ ਨਾ ਕਰਨ, ਇਹਨਾਂ ਲੋਕਾਂ ਦੇ ਵਿਆਹ ਆਪਸ ਵਿੱਚ ਹੀ ਹੋਣ ਤੇ ਇਹ ਆਪਸ ਵਿੱਚ ਹੀ ਲੈਣ ਦੇਣ ਕਰਨ। ਇਹ ਆਪਣੇ ਨਾਲ ਇੱਕ ਅਜਿਹਾ ਨਿਸ਼ਾਨ ਲਗਾਉਣ ਜਿਸ ਨਾਲ ਇਹਨਾਂ ਦੀ ਪਹਿਚਾਣ ਹੋ ਸਕੇ ਕਿ ਇਹ ਨੀਚ ਹਨ। (ਮਨੂੰ ਸਿਮਰਤੀ 10/51-55-129)
3. ਜੇ ਨੀਚ ਜਾਤ ਦਾ ਆਦਮੀ ਸਵਰਨ ਦੇ ਬਰਾਬਰ ਬੈਠੇ ਤਾਂ ਰਾਜਾ ਉਸ ਦੇ ਚਿਤੜ ਕਟਵਾ ਦੇਵੇ। (ਮਨੂੰ 8/281)
4. ਜਦ ਕਦੇ ਨੀਚ ਜਾਤ ਦਾ ਵਿਅਕਤੀ ਲਾਲਚ ਵਿੱਚ ਆ ਕੇ ਉੱਚ ਜਾਤ ਦਾ ਕੰਮ ਕਰੇ ਤਾਂ ਰਾਜਾ ਉਸਦਾ ਸਾਰਾ ਕੁਝ ਖੋਹ ਕੇ ਜਲਦੀ ਹੀ ਉਸਨੂੰ ਦੇਸ਼ ਨਿਕਾਲਾ ਦੇ ਦੇਵੇ। (ਮਨੂੰ ਸਿਮਰਤੀ
10/96)
(4r. 1mbedkar, Writings and Speeches, Vol. , P ੪੦-੫੬, 7ovt. Msr, 2om.)

ਕੌਟੱਲਿਆ ਨੇ ਆਪਣੇ ਅਰਥ ਸ਼ਾਸਤਰ ਦੇ 19ਵੇਂ 'ਪ੍ਰਕਰਣੇ ਜਨਪਦ ਨਿਵੇਸ' ਵਿੱਚ ਲਿਖਿਆ ਹੈ ਕਿ ਜਦ ਰਾਜਾ ਨਵੇਂ ਪਿੰਡ ਨੂੰ ਵਸਾਵੇ ਤਾਂ ਸ਼ੂਦਰ ਨੀਚ ਜਾਤਾਂ ਮੁੱਖ ਪਿੰਡਾਂ ਤੋਂ ਘੱਟ ਤੋਂ ਘੱਟ ਇੱਕ ਜਾਂ ਦੋ ਕੋਹ ਦੀ ਦੂਰੀ 'ਤੇ ਹੋਣ। ਇਸੇ ਕਰਕੇ ਅੱਜ ਵੀ ਦਲਿਤਾਂ ਦੀਆਂ ਬਸਤੀਆਂ ਪਿੰਡਾਂ ਤੋਂ ਬਾਹਰ ਹਨ।
ਦਲਿਤਾਂ ਨੂੰ ਉਪਰੋਕਤ ਇਹ ਸਾਰੇ ਕਰਤੱਵ ਬਿਨਾਂ ਕਿਸੇ ਨਾਹ ਨੁਕਰ ਦੇ ਨਭਾਉਣੇ ਪੈਣਗੇ। ਨਹੀਂ ਤਾਂ ਇਹਨਾਂ ਉਪਰੋਕਤ ਅਪਰਾਧਾਂ ਦੀ ਉਲੰਘਣਾ ਭਾਵੇਂ ਇਕ ਹੀ ਦਲਿਤ ਨੇ ਕੀਤੀ ਹੋਵੇ, ਪ੍ਰੰਤੂ ਉਸ ਦੀ ਸਜ਼ਾ ਸਮੁੱਚੇ ਦਲਿਤ ਸਮਾਜ ਨੂੰ ਸਮਾਜਿਕ ਬਾਈਕਾਟ ਕਰਕੇ ਦਿੱਤੀ ਜਾਵੇਗੀ। 1 (1. ਮਨੂੰ ਸਿਮਰਤੀ 1, 98-100, 2/135)

ਜਾਤ ਪਾਤ ਦਾ ਵਾਇਰਸ ਵਿਸਫ਼ੋਟ ਬਣਕੇ ਕਦੋਂ ਫ਼ੱਟਦਾ ਹੈ?
ਸਮਾਜਿਕ ਬਾਈਕਾਟ ਉੱਪਰੋਂ ਜਿੰਨਾ ਸਧਾਰਨ ਲੱਗਦਾ ਹੈ, ਅੰਦਰੋਂ ਉਸ ਤੋਂ ਸੈਂਕੜੇ ਗੁਣਾ ਖਤਰਨਾਖ ਹੈ। ਕਿਉਂਕਿ ਸਮਾਜਿਕ ਬਾਈਕਾਟ ਦਾ ਇਹ ਹਥਿਆਰ ਜਿਸ ਵੀ ਪਿੰਡ ਜਾਂ ਕਸਬੇ 'ਤੇ ਚੱਲਦਾ ਹੈ, ਉੱਥੇ ਇਸ ਦੀ ਮਾਰ ਹੇਂਠ ਸਿਰਫ਼ ਦਲਿਤ ਹੀ ਨਹੀਂ ਆਉਂਦੇ ਬਲਕਿ ਪਿੰਡ ਦੇ ਬੱਚੇ, ਪਸ਼ੂ, ਦੁਕਾਨਦਾਰ, ਖੇਡ ਦੇ ਮੈਦਾਨ, ਸਕੂਲ, ਮੰਦਰ, ਗੁਰਦੁਵਾਰੇ, ਖੇਤ ਖਲਿਆਣ ਤੇ ਸਮਸ਼ਾਨਘਾਟ ਸਭ ਆਉਂਦੇ ਹਨ। ਦਲਿਤਾਂ ਅਤੇ ਉਹਨਾਂ ਦੇ ਪਸ਼ੂਆਂ ਨੂੰ ਉਹਨਾਂ ਦੇ ਘਰਾਂ ਅੰਦਰ ਡੱਕ ਦਿੱਤਾ ਜਾਂਦਾ ਹੈ। ਉਹ ਖੇਤਾਂ ਵੱਚ ਜੰਗਲ-ਪਾਣੀ ਨਹੀ ਕਰ ਸਕਦੇ, ਪਸ਼ੂਆਂ ਲਈ ਚਾਰਾ ਲੈਣ ਨਹੀ ਜਾ ਸਕਦੇ, ਬੱਚੇ ਆਮ ਥਾਂਵਾਂ 'ਤੇ ਖੇਡ ਨਹੀ ਸਕਦੇ, ਪਸ਼ੂ ਸਾਂਝੀਆਂ ਚਰਾਂਦਾ 'ਚ ਚਰ ਨਹੀ ਸਕਦੇ, ਦੁਕਾਨਦਾਰ ਉਹਨਾਂ ਨੂੰ ਸੌਦਾ ਨਹੀ ਦੇ ਸਕਦੇ, ਸਕੂਲਾਂ ਵਿਚੋਂ ਉਹਨਾਂ ਨੂੰ ਭਜਾ ਦਿੱਤਾ ਜਾਂਦਾ ਹੈ, ਡਾਕਟਰ ਉਹਨਾਂ ਨੂੰ ਦਵਾਈ ਨਹੀ ਦਿੰਦੇ, ਜਨਮ, ਵਿਆਹ, ਮੌਤ ਦੇ ਸੰਸਕਾਰ ਧਾਰਮਿਕ ਆਗੂ ਨਹੀ ਨਿਭਾਉਂਦੇ, ਸਾਂਝੇ ਸਮਸ਼ਾਨਘਾਟ 'ਚ ਸੰਸਕਾਰ ਨਹੀ ਕਰਨ ਦਿੱਤਾ ਜਾਂਦਾ। ਜੇ ਦਲਿਤ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਹੱਥ ਪੈਰ ਪੱਸ਼ਲੀਆ ਤੋੜ ਦਿੱਤੀਆ ਜਾਂਦੀਆ ਹਨ। ਜੇ ਉੱਚ ਜਾਤੀਆ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਡੰਨ ਲਾਇਆ ਜਾਂਦਾ ਹੈ।
ਜਾਤ ਪਾਤ ਦਾ ਇਹ ਮਾਨਸਿਕ ਵਾਇਰਸ ਪਲ ਪਲ ਅਤੇ ਕਦਮ ਕਦਮ 'ਤੇ ਦਲਿਤਾਂ ਉੱਤੇ ਆਪਣਾ ਪ੍ਰਭਾਵ ਤਾਂ ਪਾਉਂਦਾ ਹੀ ਹੈ ਪਰ ਕਦੇ ਕਦੇ ਇਹ 'ਸਮਾਜਿਕ ਬਾਈਕਾਟ' ਦੇ ਰੂਪ 'ਚ ਵਿਸਫੋਟਕ ਬਣ ਹੇਠ ਲਿਖੇ ਅਨੁਸਾਰ ਦਲਿਤ ਸਮਾਜ 'ਤੇ ਦੁੱਖਾਂ ਦਾ ਪਹਾੜ ਵੀ ਢਾਉਂਦਾ ਹੈ।
1. ਡਾਕਟਰ ਅੰਬੇਡਕਰ ਦੇ ਸੰਘਰਸ਼ ਅਤੇ ਸੰਵਿਧਾਨ
'ਚ ਮਿਲੇ ਮਨੁੱਖੀ ਅਧਿਕਾਰਾਂ ਕਾਰਨ ਦਲਿਤਾਂ ਵਿਚ ਦਿਨੋ ਦਿਨ ਜਾਗਰਿਤੀ ਤੇ ਚੇਤਨਾ ਵੱਧ ਰਹੀ ਹੈ। ਸਿੱਟੇ ਵਜੋਂ ਦਲਿਤ ਜਦੋਂ ਜੀਵਨ ਨਿਰਬਾਹ ਲਈ ਪਿੰਡ ਦੀ ਸਾਂਝੀ ਪੰਚਾਇਤੀ, ਬੰਜਰ ਅਤੇ ਸ਼ਾਮਲਾਟੀ ਜ਼ਮੀਨ 'ਤੇ ਆਪਣਾ ਬਣਦਾ ਹੱਕ ਜਤਾਉਦੇ ਹਨ ਤਾਂ ਧੱਕੇ ਨਾਲ ਦੱਬੀ ਬੈਠੇ ਜ਼ਿਮੀਂਦਾਰਾਂ ਤੋਂ ਇਹ ਬਰਦਾਸ਼ਤ ਨਹੀ ਹੁੰਦਾ। ਕਿਉਕਿ ਇਸ ਨਾਲ ਉੱਚ ਜਾਤੀਆਂ ਦੀ ਹੈਂਕੜ ਤੇ ਸਰਦਾਰਾਂ ਦੀ ਸਰਦਾਰੀ ਨੂੰ ਸੱਟ ਵੱਜਦੀ ਹੈ। ਤਦ ਉਹ ਦਲਿਤਾਂ ਨੂੰ ਸਬਕ ਸਿਖਾਉਣ ਅਤੇ ਥਾਂ ਸਿਰ ਕਰਨ ਲਈ ਉਹਨਾਂ ਦਾ 'ਸਮਾਜਿਕ ਬਾਈਕਾਟ' ਕਰ ਦਿੰਦੇ ਹਨ।
2. ਦੇਸ਼ ਦੇ ਕਿਸੇ ਵੀ ਹਿੱਸੇ
'ਚ ਜਦੋਂ ਕਦੇ ਵੀ ਧਰਮ ਗੰ੍ਰਥਾਂ ਰਾਹੀਂ ਲਾਈਆ ਪਾਬੰਦੀਆਂ ਨੂੰ ਤੋੜ ਕੇ ਦਲਿਤ ਆਪਣੇ ਮਨੁੱਖੀ ਅਧਿਕਾਰਾਂ, ਜਾਂ ਸੁੱਖ-ਸਹੂਲਤਾਂ ਨੂੰ ਮਾਨਣ ਜਾਂ ਕੋਈ ਆਪਣਾ ਤਿਉਹਾਰ ਮਨਾਉਣ ਦਾ ਹੀਆ ਕਰਦੇ ਹਨ ਤਾਂ ਉੱਥੇ ਅਖੌਤੀ ਧਰਮੀ ਤੇ ਜਾਤੀਵਾਦੀਆਂ ਵਲੋਂ ਝੱਟ ਹੀ ਦਲਿਤਾਂ ਨੂੰ ਸਬਕ ਸਿਖਾਉਣ ਲਈ ਉਹਨਾਂ ਦਾ  'ਸਮਾਜਿਕ ਬਾਈਕਾਟ' ਕਰ ਦਿੱਤਾ ਜਾਂਦਾ ਹੈ।
3. ਦਲਿਤਾਂ ਅਤੇ ਸਮਾਜ ਦੇ ਦੂਸਰੇ ਨੌਜਵਾਨਾਂ ਵਲੋਂ ਜਦੋਂ ਜਾਤੀ-ਭਾਵਨਾ ਤੋਂ ਉੱਪਰ ਉੱਠ ਕੇ ਅੰਤਰ-ਜਾਤੀ ਵਿਆਹ ਰਚਾਏ ਜਾਂਦੇ ਹਨ ਤਾਂ ਇਹਨਾਂ ਦੇ ਵਿਰੋਧ 'ਚ ਜਾਤ ਪਾਤ ਦਾ ਮਾਨਸਿਕ ਵਾਇਰਸ ਉਹਨਾਂ 'ਤੇ ਕਈ ਕਿਸਮ ਦੇ ਹਮਲੇ ਕਰਦਾ ਹੈ। ਜੇ ਲੜਕਾ ਦਲਿਤ ਹੋਵੇ ਤਾਂ ਸਮਾਜਿਕ ਬਾਈਕਾਟ ਦਾ ਮਾਨਸਿਕ ਬੰਬ ਸਮੁੱਚੀ ਦਲਿਤ ਬਸਤੀ 'ਤੇ ਫਿੱਟ ਕਰ ਦਿੱਤਾ ਜਾਂਦਾ ਹੈ। ਜੇ ਲੜਕੀ ਆਪਣੇ ਵਚਨ ਤੋਂ ਨਹੀਂ ਮੁੜਦੀ ਤਾਂ ਚੁੱਪ-ਚੁਪੀਤੇ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਮਾਰ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੀ ਸੰਬੰਧਿਤ ਲੜਕਿਆਂ ਦੇ ਨਾਲ ਹੁੰਦਾਂ ਹੈ। ਅਜਿਹਾ ਵਰਤਾਰਾ  ਇਕ ਦੋ ਥਾਂ ਨਹੀ ਬਲਕਿ ਸਮੁੱਚੇ ਭਾਰਤ 'ਚ ਦਲਿਤਾਂ 'ਤੇ ਹਰ ਰੋਜ ਵਾਪਰਦਾ ਹੈ। ਹਰਿਆਣੇ, ਰਾਜਸਥਾਨ ਦੀਆਂ ਖਾਪ ਪੰਚਾਇਤਾਂ ਦੇ ਸ਼ਾਹੀ ਫ਼ਰਮਾਨ ਸਾਹਮਣੇ ਹਨ।

4. ਪੰਜਾਬ
'ਚ ਦਲਿਤਾਂ ਦੀ ਅਬਾਦੀ 40 ਪ੍ਰਤੀਸ਼ਤ ਹੋਣ ਦੇ ਬਾਵਜੂਦ ਵੀ ਜ਼ਮੀਨ ਦੀ ਮਾਲਕੀ ਉਹਨਾਂ ਪਾਸ ਸਿਰਫ਼ 2 ਪ੍ਰਤੀਸ਼ਤ ਹੈ। ਬਾਕੀ ਜ਼ਮੀਨ 'ਤੇ ਉੱਚ ਜਾਤੀਏ ਕਾਬਜ ਹਨ। ਇਸ ਕਾਣੀ ਵੰਡ ਕਾਰਨ ਪਿੰਡਾਂ 'ਚ ਦਲਿਤ ਜ਼ਿਮੀਂਦਾਰਾਂ ਦੇ ਗੁਲਾਮ ਅਤੇ ਵਗ਼ਾਰੀ ਹਨ। ਜਦ ਵੀ ਦਲਿਤ ਇਸ ਗੁਲਾਮੀ ਨੂੰ ਵੰਗਾਰਦੇ ਹਨ ਤਦ ਝੱਟ-ਪੱਟ ਹੀ ਉਹਨਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਜਾਂਦਾ ਹੈ। ਦਲਿਤਾਂ 'ਤੇ ਵਿਸਫੋਟ ਬਣਕੇ ਫ਼ਟਦਾ ਹੈ ਤੇ ਦਲਿਤ ਬਸਤੀ ਨੂੰ ਆਪਣੀ ਲਪੇਟ 'ਚ ਲੈ ਲੈਂਦਾ ਹੈ।
5. ਮਰਾਠਵਾੜਾ
, ਮੰਡਲ ਕਮਿਸ਼ਨ, ਤੱਲ੍ਹਣ ਮਸਲਾ ਉਦੋਂ ਬਣਿਆ ਜਦੋਂ ਦਲਿਤਾਂ ਨੇ ਰਾਜ ਭਾਗ 'ਚ ਬਰਾਬਰ ਹਿੱਸੇਦਾਰੀ ਰੱਖ ਦਿੱਤੀ। ਦਲਿਤਾਂ ਵਲ੍ਹੋਂ ਰੱਖੀ ਇਹ 'ਦਾਅਵੇਦਾਰੀ' ਆਪਣੇ ਆਪ 'ਚ ਆਤਮ-ਸਨਮਾਨ ਅਤੇ ਸਮਾਨਤਾ ਦੀ ਪ੍ਰਤੀਕ ਸੀ ਜਿਸ ਨੂੰ ਉੱਚ ਜਾਤੀਏ ਜ਼ਿਮੀਂਦਾਰ ਸਹਾਰ ਨਾ ਸਕੇ, ਤਦ ਉਹਨਾਂ ਝੱਟ ਪੱਟ ਹੀ ਦਲਿਤਾਂ ਵਿਰੁੱਧ ਸਮਾਜਿਕ ਬਾਈਕਾਟ ਦਾ ਵਿਸਫੋਟ ਕਰ ਦਿੱਤਾ। ਮਰਾਠਵਾੜਾ, ਮੰਡਲ, ਤੱਲਣ ਤੇ ਵਿਆਨਾ ਕਾਂਡ ਹੈਂਕੜ ਬਨਾਮ ਆਤਮ-ਸਨਮਾਨ ਦੀ ਲੜਾਈ ਸਾਬਤ ਹੋਏ ਹਨ। ਦਲਿਤਾਂ ਨੂੰ ਅਸਲ 'ਚ ਗੁੱਸਾ ਉਦੋਂ ਆਉਂਦਾ ਹੈ ਜਦੋਂ ਉਹਨਾਂ ਨੂੰ 'ਮੰਗਤੇ, ਜੂਠ, ਢੇਡ, ਚੌਰੇ, ਗਿੱਠਲ, ਹਰੀਜਨ, ਗਿਰੀਜਨ, ਚਮਾਰ-ਚੂਹੜ੍ਹੇ ਅਤੇ ਕੰਮੀ-ਕਮੀਨੇ ਕਹਿ ਕੇ ਦੁਰਕਾਰਿਆ ਜਾਂਦਾ ਹੈ।
ਜਾਤ ਪਾਤ ਦਾ ਭੂਤ ਸਮਾਜ ਦੇ ਵਿਕਾਸ ਨੂੰ ਕਿਵੇਂ ਜਕੜੀ  ਬੈਠਾ ਹੈ
ਹਰ ਮਨੁੱਖ ਦੇ ਜੀਵਨ ਜਿਊਣ ਲਈ ਪੰਜ ਜ਼ਰੂਰੀ ਲੋੜਾਂ ਹਨ। 1. ਜਿੰਦੇ ਰਹਿਣ ਲਈ ਸਾਹ ਵਾਸਤੇ ਹਵਾ। 2.ਖਾਣੇ ਲਈ ਖੁਰਾਕ। 3. ਕੁਦਰਤੀ ਅਤੇ ਗੈਰ ਕੁਦਰਤੀ ਆਫਤਾਂ ਤੋਂ ਸੁਰੱਖਿਆ। 4. ਸੰਤੁਸ਼ਟੀ ਲਈ ਸੈਕਸ। 5. ਅਰਾਮ ਲਈ ਸੌਣਾ। ਇਹਨਾਂ ਪੰਜਾਂ ਵਿੱਚੋਂ ਪਹਿਲੀ ਅਤੇ ਪੰਜਵੀ ਮੁਫ਼ਤ ਹਨ ਅਤੇ ਇਹਨਾਂ 'ਤੇ ਕਿਸੇ ਸ਼ਕਤੀ ਦਾ ਕੰਟਰੋਲ ਨਹੀਂ ਹੈ। ਜਮਾਤਾਂ ਦੋ ਹੀ ਹਨ। ਤਾਕਤਵਰ ਜਮਾਤ ਦੂਜੀ ਦਬਾਈ ਗਈ ਜਮਾਤ ਦੀ ਲੁੱਟ ਕਰਦੀ ਹੈ। ਭਾਰਤ ਨੂੰ ਛੱਡਕੇ ਬਾਕੀ ਸੰਸਾਰ ਵਿੱਚ ਤਾਕਤਵਰਾਂ ਦਾ ਖੁਰਾਕ ਅਤੇ ਸੁਰੱਖਿਆ 'ਤੇ ਹੀ ਕੰਟਰੋਲ ਹੈ। ਸੈਕਸ ਵਿੱਚ ਕੋਈ ਵੀ ਤਾਕਤ ਦਖਲ ਨਹੀ ਦਿੰਦੀ। ਕੋਈ ਵੀ ਆਦਮੀ ਔਰਤ ਕਿਸੇ ਵੀ ਜ਼ਮਾਤ ਦਾ ਹੋਵੇ ਆਪਸ 'ਚ ਸ਼ਾਦੀ ਕਰ ਸਕਦਾ ਹੈ।
ਪ੍ਰੰਤੂ ਭਾਰਤੀ ਸਮਾਜ ਵਿਵਸਥਾ, ਧਰਮ ਜਾਂ ਸਭਿਆਚਾਰ ਵਿੱਚ ਤਾਕਤਵਰਾਂ ਦਾ ਸੈਕਸ ਉੱਤੇ ਵੀ ਕੰਟਰੋਲ ਹੈ। ਕੋਈ ਵੀ ਆਦਮੀ ਔਰਤ ਆਪਣੀ ਇੱਛਾ ਅਨੁਸਾਰ ਹਿੰਦੇਸਤਾਨ ਵਿਚ ਸ਼ਾਦੀ ਨਹੀਂ ਕਰ ਸਕਦਾ। ਜਾਤ, ਮਜ਼ਹਬ, ਧਰਮ ਇਸ ਵਿੱਚ ਰੁਕਾਵਟ ਹਨ। ਮਜ਼ਹਬੀ ਗ੍ਰੰਥ ਵਿਆਹ ਵਿਚ ਬੰਧਨ ਹਨ। ਜੇਕਰ ਕੋਈ ਨੌਜ਼ਵਾਨ ਜਾਂ ਮਟਿਆਰ ਇਹਨਾਂ ਬੰਧਨਾਂ ਨੂੰ ਤੋੜਦਾ ਹੈ, ਜਾਂ ਆਪਣੀ ਇੱਛਾ ਅਨੁਸਾਰ  ਸ਼ਾਦੀ ਕਰਦਾ ਹੈ ਤਾਂ ਜਹਾਦ ਖੜ੍ਹਾ ਹੋ ਜਾਂਦਾ ਹੈ। ਹਰਿਆਣਾ, ਰਾਜਸਥਾਨ, ਯੂ. ਪੀ. ਦੀਆਂ ਖਾਪ ਪੰਚਾਇਤਾਂ ਦੇ ਫ਼ਰਮਾਨ ਅਤੇ ਸੈਂਕੜੇ ਜੋੜਿਆਂ ਦੇ ਕਤਲ ਸਾਹਮਣੇ ਹਨ।
ਭਾਰਤ ਵਿਚ ਜਾਤ-ਪਾਤ ਨੇ ਸਰਬੱਤ ਦੇ ਵਿਕਾਸ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਨੂੰ ਨਸ਼ਟ ਕਰਕੇ ਦੇਸ਼ ਵਿਚ ਪ੍ਰਜਾਤੰਤਰ ਨੂੰ ਅਸਫਲ ਬਣਾ ਦਿੱਤਾ ਹੈ। ਅੱਜ ਦੇਸ਼ ਵਿਚ ਹਰ ਇਨਸਾਨ ਜਾਤ ਪਾਤ 'ਚ ਬੰਧਕ ਹੈ। ਉਸ ਦੀ ਇਕ ਜਾਤ ਹੈ ਅਤੇ ਉਸ ਦਾ ਕਰਤੱਵ ਆਪਣੀ ਜਾਤ ਪ੍ਰਤੀ ਹੀ ਹੈ। ਉਸ ਦੀ ਕੁਰਬਾਨੀ ਆਪਣੀ ਜਾਤ ਤੱਕ ਹੀ ਸੀਮਤ ਹੈ। ਦੂਜਾ ਉਸ ਦੀ ਕਦਰ ਕਰਦਾ ਨਹੀ। ਗੁਣੀ ਦੇ ਗੁਣਾ ਦੀ ਕੋਈ ਪ੍ਰਸੰਸਾ ਨਹੀਂ, ਮਿਹਨਤੀ ਦਾ ਕੋਈ ਮੁੱਲ ਨਹੀਂ, ਸਰਬੱਤ ਲਈ ਸਹਿਨਸ਼ੀਲਤਾ ਨਹੀਂ, ਅਜਿਹੀ ਸੋਚਣੀ ਨੇ ਸਚਾਈ ਤੇ ਸਦਾਚਾਰ ਨੂੰ ਖਤਮ ਕਰਕੇ ਰੱਖ ਦਿੱਤਾ ਹੈ।
ਕੋਈ ਵੀ ਵਿਅਕਤੀ ਚਾਹੇ ਕਾਂਗਰਸੀ, ਕਮਿਊਨਿਸਟ, ਸਮਾਜਵਾਦੀ, ਹਿੰਦੂ, ਸਿੱਖ, ਇਸਾਈ, ਬੋਧ, ਬਹੁਜਨ, ਕਹਿਲਾਉਣ ਲੱਗੇ, ਪ੍ਰੰਤੂ ਉਹ ਜਾਤੀਵਾਦ ਤੋਂ ਮੁਕਤ ਨਹੀਂ ਹੁੰਦਾ। ਕੋਈ ਵੀ ਉੱਚ ਜਾਤ ਦਾ ਕਾਂਗਰਸੀ, ਕਮਿਊਨਿਸਟ, ਸਮਾਜਵਾਦੀ, ਹਿੰਦੂ, ਸਿੱਖ, ਇਸਾਈ, ਬੋਧ, ਬਹੁਜਨ, ਕਿਸੇ ਦੂਜੀ ਜਾਤ ਦੇ ਕਾਂਗਰਸੀ, ਕਮਿਊਨਿਸਟ ਤੇ ਸਮਾਜਵਾਦੀ, ਹਿੰਦੂ, ਸਿੱਖ, ਇਸਾਈ, ਬੋਧ, ਬਹੁਜਨ ਨਾਲ ਬੇਟੀ ਸਬੰਧ ਬਣਾਉਣ ਲਈ ਤਿਆਰ ਨਹੀਂ। ਇਥੇ ਹੀ ਬੱਸ ਨਹੀਂ, ਸਮਾਜਿਕ ਵਿਵਹਾਰ ਵਿਚ, ਡਾਕਟਰੀ ਜਾਂ ਕਾਨੂੰਨੀ ਸਹਾਇਤਾ ਲਈ ਵਿਅਕਤੀ ਆਪਣੀ ਜਾਤ ਨੂੰ ਹੀ ਤਰਜੀਹ ਦਿੰਦਾ ਹੈ।
ਰਾਜਨੀਤਕ ਪਾਰਟੀਆਂ ਸੰਵਿਧਾਨ ਦੇ ਨਿਰਦੇਸ਼ਾ ਨੂੰ ਛਿੱਕੇ ਟੰਗ ਕੇ ਜਾਤ ਨੂੰ ਵੇਖ ਵਿਚਾਰ ਕੇ ਟਿਕਟਾਂ ਦਿੰਦੀਆ ਹਨ। ਮੰਤਰੀ ਜਾਤ ਜਾਂਚ ਕੇ ਬਣਾਏ ਜਾਂਦੇ ਹਨ। ਸਰਕਾਰਾਂ ਜਾਤਾਂ ਅਨੁਸਾਰ ਹੀ ਗਰਾਂਟਾਂ ਤੇ ਸਬਸਿਡੀਆ ਦਿੰਦੀਆ ਹਨ। ਸਿੱਖਿਅਕ, ਸਮਾਜਿਕ, ਧਾਰਮਿਕ, ਸਮਸ਼ਾਨ ਸਥਾਨ, ਸੰਸਥਾਵਾਂ, ਮਹੱਲੇ ਅਤੇ ਕਲੌਨੀਆ ਸਭ ਜਾਤ ਮਜਹਬ ਦੇ ਨਾਮ ਉਤੇ ਉਸਰ ਰਹੀਆ ਹਨ। ਬੱਸ! ਜਿਧਰ ਮਰਜੀ ਵੇਖ ਲਉ, ਸਭ ਪਾਸੇ ਜਾਤ ਪਾਤ ਨੂੰ ਹੀ ਫੈਲਾਇਆ ਜਾ ਰਿਹਾ ਹੈ? ਬ੍ਰਾਹਮਣ ਸਮਝਦਾ ਹੈ ਅਸੀਂ ਵੱਡੇ ਹਾਂ, ਰਾਜਪੂਤ ਛੋਟੇ ਹਨ। ਰਾਜਪੂਤ ਸਮਝਦੇ ਹਨ ਅਸੀਂ ਵੱਡੇ ਹਾਂ, ਕਹਾਰ ਛੋਟੇ ਹਨ। ਕਹਾਰ ਸਮਝਦੇ ਹਨ ਅਸੀਂ ਵੱਡੇ, ਆਦਿਧਰਮੀ ਛੋਟੇ ਹਨ, ਆਦਿਧਰਮੀ ਸਮਝਦਾ ਹੈ ਅਸੀਂ ਵੱਡੇ ਹਾਂ, ਬਾਕੀ ਛੋਟੇ ਹਨ। ਹਿੰਦੋਸਤਾਨ ਵਿੱਚ ਹਜ਼ਾਰਾਂ ਜਾਤੀਆਂ ਹਨ ਅਤੇ ਸਾਰੀਆਂ ਵਿੱਚ ਇਹੀ ਭਾਵਨਾ ਹੈ।
ਸਮੁੱਚਾ ਸਮਾਜ ਅੱਜ 10 ਹਜ਼ਾਰ ਜਾਤਾਂ ਅਤੇ ਉਪ ਜਾਤਾਂ ਵਿਚ ਵੰਡਿਆ ਹੋਇਆ ਹੈ। ਜਾਤੀ ਪਾਤੀ ਵਿਵਸਥਾ ਇਹਨਾਂ ਦੀ ਆਪਸ ਵਿਚ ਸਾਂਝੀ ਸਰਗਰਮੀ ਨੂੰ ਰੋਕਦੀ ਹੈ। ਵਰਣ ਅਤੇ ਜਾਤ ਦੀਆਂ ਦੀਵਾਰਾਂ ਇੰਨੀਆਂ ਪੱਕੀਆਂ ਹਨ ਕਿ ਆਮ ਆਦਮੀ ਇਹਨਾਂ ਨੂੰ ਤੋੜ ਨਹੀਂ ਸਕਦਾ। ਉਚ ਜਾਤੀਆ ਨੇ ਹਜ਼ਾਰਾਂ ਸਾਲ ਮੁਗਲਾਂ, ਮੁਸਲਮਾਨਾਂ, ਅੰਗਰੇਜ਼ਾਂ ਦੀ ਗੁਲਾਮੀ ਤਾਂ ਸਵੀਕਾਰ ਕਰ ਲਈ, ਪ੍ਰੰਤੂ ਜਾਤ ਪਾਤ ਦੀਆਂ ਦੀਵਾਰਾਂ ਨੂੰ ਤੋੜ ਕੇ ਦਲਿਤਾਂ ਨਾਲ ਸਮਾਜਿਕ ਭਾਈਚਾਰਾ ਬਣਾਉਣ ਲਈ ਤਿਆਰ ਨਾ ਹੋਏ।
ਡਾਕਟਰ ਅੰਬੇਡਕਰ ਕਹਿੰਦੇ, ''ਸਾਡਾ ਦੇਸ਼ ਵਾਰ-ਵਾਰ ਗੁਲਾਮ ਕਿਉਂ ਹੋਇਆ? ਸਾਨੂੰ ਇੰਨੀ ਲੰਬੀ ਵਿਦੇਸ਼ੀ ਰਾਜ ਦੀ ਗੁਲਾਮੀ ਵਿਚ ਕਿਉਂ ਰਹਿਣਾ ਪਿਆ? ਪਿਛਲੇ ਹਜ਼ਾਰ ਸਾਲ ਦੇ ਆਪਣੇ ਰਾਜਨੀਤਕ ਇਤਿਹਾਸ ਨੂੰ ਲਈਏ ਤਾਂ ਪਤਾ ਲੱਗਦਾ ਹੈ ਕਿ ਹਿੰਦੋਸਤਾਨੀ ਲੋਕ ਵਿਦੇਸ਼ੀਆਂ ਦੇ ਪੈਰਾ ਹੇਠ ਬਾਰ ਬਾਰ ਦਰੜੇ ਗਏ। ਇਸ ਦਾ ਕਾਰਨ ਇਹ ਹੈ ਕਿ ਇਹ ਦੇਸ਼ ਦੁਸ਼ਮਣ ਦੇ ਮੁਕਾਬਲੇ ਕਦੇ ਇਕੱਠਾ ਹੋ ਕੇ ਨਹੀਂ ਲੜਿਆ। ਧਰਮ ਦੇ ਠੇਕੇਦਾਰਾਂ ਨੇ ਸਮਾਜ ਨੂੰ ਚਾਰ ਵਰਣਾਂ ਵਿੱਚ ਵੰਡ ਕੇ ਯੁੱਧ ਸਮੇਂ ਕੇਵਲ ਇੱਕ ਵਰਣ ਨੂੰ ਹੀ ਲੜਨ ਦੀ ਆਗਿਆ ਦਿੱਤੀ। ਹਮਲਾ ਰੋਕਣ ਦੀ ਜਿੰਮੇਵਾਰੀ ਕੇਵਲ ਕਸ਼ੱਤਰੀਆਂ ਦੀ ਸੀ। ਉਹ ਵੀ ਨੌਜਵਾਨਾਂ ਦੀ। ਕਿਉਂਕਿ ਕਸ਼ੱਤਰੀਆਂ ਵਿੱਚੋਂ ਵੀ ਅੱਧੀਆਂ ਔਰਤਾਂ, ਫਿਰ ਬੁੱਢੇ, ਬੱਚੇ ਅਤੇ ਅਪੰਗ ਲੜ ਨਹੀਂ ਸਕਦੇ ਸਨ। ਮੁੱਠੀ ਭਰ 3 ਪ੍ਰਤੀਸ਼ਤ ਲੋਕ ਸਮਾਜਿਕ ਤੌਰ ਤੇ ਸੰਗਠਤ ਹਮਲਾਵਰਾਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਸਨ? ਸਿੱਟੇ ਵਜੋਂ ਵਿਦੇਸ਼ੀਆਂ ਦੇ ਵਾਰ ਵਾਰ ਹਮਲੇ ਹੁੰਦੇ ਰਹੇ, ਪ੍ਰੰਤੂ ਦੇਸ਼ ਦਾ ਇੱਕ ਬਹੁਤ ਵੱਡਾ ਹਿੱਸਾ ਹੱਥ ਤੇ ਹੱਥ ਰੱਖ ਕੇ ਆਪਣੇ ਹੀ ਦੇਸ਼ ਦੇ ਭਰਾਵਾਂ ਨੂੰ ਮਰਦੇ ਕੱਟਦੇ ਦੇਖਦਾ ਰਿਹਾ ਕਿਉਂਕਿ ਉਸਨੂੰ ਇਹਨਾਂ ਜਾਤ ਤੇ ਧਰਮ ਠੇਕੇਦਾਰਾਂ ਨੇ ਹਥਿਆਰ ਉਠਾਉਣ ਦੀ ਆਗਿਆ ਨਹੀਂ ਦਿੱਤੀ। ਸਮਾਜ ਦੇ ਇੱਕ ਭਾਗ ਅਰਥਾਤ ਖੱਤਰੀ ਜਾਤ ਨੇ ਹੀ ਦੁਸ਼ਮਣ ਦਾ ਮੁਕਾਬਲਾ ਕੀਤਾ। ਸਿੱਟੇ ਵਜੋਂ ਉਹ ਹਾਰਦੇ ਰਹੇ । ਜੋ ਜਾਤ-ਪਾਤ ਦੇ ਘ੍ਰਿਣਤ ਸਿਸਟਮ ਕਰਕੇ ਹੋਇਆ।''
ਹਾ! ਕੁਝ ਜਾਤਾਂ ਦੇ ਲੋਕਾਂ ਨੇ ਇਸ ਜਹਾਲਤ ਤੋਂ ਛੁਟਕਾਰਾ ਪਾਉਣ ਲਈ ਆਪਣੀਆਂ ਜਾਤਾਂ ਦੇ ਅਪਮਾਨਤ ਨਾਮਬਦਲ ਕੇ ਸਨਮਾਨਤ ਨਾਮ ਰੱਖੇ ਹਨ। ਜਿਵੇਂ ਕਿ ਪੰਜਾਬ ਵਿਚ ਚੰਡਾਲਾ ਨੇ ਆਦਿਧਰਮੀ, ਵਾਲਮੀਕਿ, ਜੁਲਾਹਿਆਂ ਨੇ ਰਵਿਦਾਸੀਏ, ਭਗਤ, ਮੇਘਾਂ ਨੇ ਮਹਾਸ਼ਾ, ਕਾਇਸਥਾਂ ਨੇ ਚੰਦਰ ਗੁੱਪਤ, ਲੁਹਾਰਾਂ, ਤਰਖਾਣਾ ਨੇ ਰਾਮਗੜ੍ਹੀਆ, ਘੁਮਿਆਰਾਂ ਨੇ ਪ੍ਰਜਾਪਤੀ, ਛੀਬਿਆਂ ਨੇ ਟਾਂਕਛੱਤਰੀ, ਨਾਈਆਂ ਨੇ ਰਾਜੇ ਜਾਂ ਠਾਕਰ ਆਦਿ ਰੱਖੇ ਹਨ। ਪ੍ਰੰਤੂ ਇਹਨਾ ਜਾਤਾਂ ਦੇ  ਅਪਮਾਨਤ ਨਾਮ ਤੋਂ ਬਦਲ ਕੇ ਸਨਮਾਨਤ ਨਾਮ ਰੱਖਣ ਦੇ ਬਾਵਜੂਦ ਵੀ ਉਹਨਾ ਪ੍ਰਤੀ ਸਮਾਜ ਦੀਆ ਉੱਚ ਜਾਤੀਆਂ ਦੇ ਵਿਚਾਰ ਜਾਂ ਵਿਵਹਾਰ ਵਿਚ ਕੋਈ ਪ੍ਰੀਵਰਤਨ ਨਹੀਂ ਆਇਆ। ਉਹਨਾ ਦੀ ਸਮਾਜ ਵਿਚ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇਸ ਤੋਂ ਇਹ ਤਾਂ ਸਪੱਸ਼ਟ ਹੁੰਦਾ ਹੈ ਕਿ ਦਲਿਤ ਜਾਤੀਆਂ ਪ੍ਰੀਵਰਤਨ ਚਾਹੁੰਦੀਆਂ ਹਨ, ਇਸ ਕਰਕੇ ਹੀ ਇਹਨਾਂ ਨੇ ਆਪਣੀਆਂ ਅਪਮਾਨਤ ਜਾਤਾਂ ਦਾ ਨਾਮ ਬਦਲਿਆ ਹੈ। ਪ੍ਰੰਤੂ ਇਹ ਜਾਤਾਂ ਇਹ ਨਹੀ ਜਾਣਦੀਆ ਕਿ ਜਾਤ ਪਾਤ ਦੀ ਇਸ ਨਾਮੁਰਾਦ ਬਿਮਾਰੀ ਨੂੰ ਆਕਸੀਜਨ ਕਿਥੋਂ ਮਿਲਦੀ ਹੈ?
ਜਾਤਪਾਤ ਦੇ ਖਾਤਮੇ ਲਈ ਸਮਾਜਿਕ ਇਨਕਲਾਬ ਕਰਨਾ ਪਵੇਗਾ
ਡਾਕਟਰ ਅੰਬੇਡਕਰ ਨੇ ਜਾਤ ਪਾਤ ਅਤੇ ਛੂਆਛਾਤ ਦੇ ਨਫੇ-ਨੁਕਸਾਨ ਦੀ ਸਿਰਫ ਚਰਚਾ ਹੀ ਨਹੀਂ ਕੀਤੀ ਬਲਕਿ ਇਸ ਦੇ ਖਾਤਮੇ ਦੇ ਉਪਾਅ ਵੀ ਦੱਸੇ। ਡਾਕਟਰ ਅੰਬੇਡਕਰ ਨੇ ਜਾਤ ਪਾਤ ਦੀ ਗੰਭੀਰਤਾ ਨਾਲ ਖੋਜ ਕੀਤੀ ਅਤੇ ਦੱਸਿਆ, ''ਭਾਰਤ ਵਿਚ ਜਾਤ-ਪਾਤ ਅਤੇ ਛੂਆ-ਛਾਤ ਦੀ ਸਮੱਸਿਆ ਵਰਗ ਸੰਘਰਸ਼ ਹੀ ਹੈ। ਇਹ ਵਰਗ ਸੰਘਰਸ਼ ਉੱਚ ਜਾਤੀਆਂ ਅਤੇ ਦਲਿਤਾਂ ਵਿਚਕਾਰ ਹੈ। ਇਹ ਕੋਈ ਇਕ ਵਿਅਕਤੀ ਦੇ ਖਿਲਾਫ ਬੇਇਨਸਾਫੀ ਨਹੀਂ ਹੈ ਇਹ ਤਾਂ ਇਕ ਅਜਿਹਾ ਅੱਤਿਆਚਾਰ ਹੈ ਜੋ ਇਕ ਸਮੁੱਚੇ ਅਖੌਤੀ ਉੱਚ ਜਾਤੀ ਵਰਗ ਵਲੋਂ ਦੂਜੇ ਸਮੁੱਚੇ ਨੀਚ ਬਣਾਏ ਗਏ ਵਰਗ 'ਤੇ ਢਾਇਆ ਜਾਂਦਾ ਹੈ।''(4r. 1mbedkar, 7andhi and the emancipation of the untouchables. P. ੪੬)
ਉਹਨਾਂ ਸਪੱਸ਼ਟ ਕਿਹਾ ਕਿ ਜਿਹਨਾਂ ਧਾਰਮਿਕ ਧਾਰਨਵਾਂ ਦੇ ਅਧਾਰ ਉੱਤੇ ਜਾਤੀ ਵਿਵਸਥਾ ਦੀ ਸਥਾਪਨਾ ਕੀਤੀ ਗਈ ਹੈ ਉਹਨਾਂ ਨੂੰ ਖਤਮ ਕੀਤੇ ਬਗੈਰ ਜਾਤੀ ਪਾਤੀ ਵਿਵਸਥਾ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਹਨਾਂ ਉਚ ਜਾਤੀਆੰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜਦ ਤੱਕ ਤੁਸੀਂ ਆਪਣੀ ਸਮਾਜਿਕ ਵਿਵਸਥਾ ਵਿੱਚ ਪ੍ਰੀਵਰਤਨ ਨਹੀਂ ਲਿਆਉਂਦੇ ਤਦ ਤੱਕ ਤੁਸੀਂ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ। ਜਾਤਪਾਤ ਦੇ ਖਾਤਮੇ ਲਈ ਉਹਨਾਂ ਜਾਤੀ ਵਿਵਸਥਾ ਨੂੰ ਖਤਮ ਕਰਨ ਲਈ ਸਮਾਜ ਸਾਹਮਣੇ ਤਿੰਨ ਸੁਝਾਅ ਰੱਖੇ-
1. ਧਰਮ ਸ਼ਾਸਤਰਾਂ ਵਿੱਚ ਵਿਸ਼ਵਾਸ ਰੱਖਣ ਦੀ ਧਾਰਨਾ ਨੂੰ ਖਤਮ ਕੀਤਾ ਜਾਵੇ।
2. ਧਰਮ ਸ਼ਾਸਤਰਾਂ ਅਤੇ ਵੇਦਾਂ ਦੇ ਅਧਿਕਾਰ ਨੂੰ ਖਤਮ ਕੀਤਾ ਜਾਵੇ। 3. ਅੰਤਰ ਜਾਤੀ ਵਿਆਹਾਂ ਨੂੰ ਉਤਸ਼ਾਹਤ ਕੀਤਾ ਜਾਵੇ।
ਡਾ.ਅੰਬੇਡਕਰ ਸਪੱਸ਼ਟ ਕਹਿੰਦੇ ਹਨ,''ਜੇ ਤੁਸੀਂ ਜਾਤ-ਪਾਤ ਸਿਸਟਮ ਵਿਚ ਸੰਨ੍ਹ ਲਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਵੇਦਾਂ ਅਤੇ ਸ਼ਾਸ਼ਤਰਾਂ ਨੂੰ ਗੋਲੇ ਨਾਲ ਉਡਾ ਦੇਣਾ ਹੋਵੇਗਾ ਜੋ ਦਲੀਲ ਨੂੰ ਕੋਈ ਹਿੱਸਾ ਦੇਣ ਤੋਂ ਇਨਕਾਰੀ ਹਨ। ਉਨ੍ਹਾਂਵੇਦਾਂ ਅਤੇ ਸ਼ਾਸ਼ਤਰਾਂ ਨੂੰ ਗੋਲੇ ਨਾਲ ਉਡਾ ਦੇਣਾ ਹੋਵੇਗਾ ਜੋ ਸਦਾਚਾਰ ਨੂੰ ਕੋਈ ਹਿੱਸਾ ਦੇਣ ਤੋਂ ਇਨਕਾਰੀ ਹਨ। ਤੁਹਾਨੂੰ ਸ਼ਰੁਤੀਆਂ ਅਤੇ ਸਿਮਤਰੀਆਂ ਦਾ ਧਰਮ ਤਬਾਹ ਕਰਨਾ ਪਵੇਗਾ ਕੋਈ ਵੀ ਹੋਰ ਗੱਲ ਬੇਅਰਥ ਹੋਵੇਗੀ।  ( 2. R. 1mbedkar, 1nnihilation of 3aste, P. ੭੦)
''ਇਹ ਸ਼ਾਸ਼ਤਰ ਹੀ ਹਨ ਜੋ ਜਾਤ-ਪਾਤ ਦਾ ਧਰਮ ਉਪਦੇਸ਼ ਦਿੰਦੇ ਹਨ। ਹਰ ਇਸਤਰੀ ਪੁਰਸ਼ ਨੂੰ ਇਹਨਾਂ ਧਾਰਮਿਕ ਸਾਸ਼ਤਰਾਂ ਦੀ ਗੁਲਾਮੀ ਤੋਂ ਮੁਕਤ ਕਰ ਦਿਉ ਤੇ ਸਾਸ਼ਤਰਾਂ ਤੇ ਅਧਾਰਤ ਅੰਧ ਵਿਸ਼ਵਾਸ਼ਾ ਨੂੰ ਉਹਨਾਂ ਦੇ ਦਿਮਾਗ
'ਚੋਂ ਕੱਢ ਦਿਉ ਤਾਂ ਉਹ ਕਿਸੇ ਦੇ ਕਹੇ ਬਗੈਰ ਹੀ ਆਪਸ ਵਿਚ ਸਹਿਭੋਜ ਤੇ ਜਾਤ-ਪਾਤ ਤੋੜ ਕੇ ਵਿਆਹ ਕਰਨ ਲੱਗਣਗੇ।
''ਜਾਤ-ਪਾਤ ਦਾ ਅਸਲ ਇਲਾਜ ਆਪਸੀ ਸ਼ਾਦੀਆਂ ਹੀ ਹਨ। ਖੂਨ ਦਾ ਮਿਲਾਪ ਹੀ ਕੇਵਲ ਇਕ ਮਿਲਾਪ ਹੈ ਜੋ ਆਪਣਾਪਣ ਅਤੇ ਰਿਸ਼ਤੇਦਾਰੀ ਹੋਣ ਦਾ ਅਹਿਸਾਸ ਪੈਦਾ ਕਰ ਸਕਦਾ ਹੈ। ਜਦੋਂ ਤੱਕ ਇਹ ਰਿਸ਼ਤੇਦਾਰੀ ਦਾ ਤੇ ਆਪਣੇ ਪਣ ਦਾ ਅਹਿਸਾਸ ਸਭ ਤੋਂ ਉੱਚਾ ਅਹਿਸਾਸ ਨਹੀਂ ਬਣ ਜਾਂਦਾ
, ਉਸ ਵੇਲੇ ਤੱਕ ਵੱਖਰੇਪਣ ਦਾ ਅਹਿਸਾਸ ਤੇ ਬਿਗਾਨਾ ਹੋਣ ਦਾ ਅਹਿਸਾਸ ਮਿਟ ਨਹੀਂ ਸਕਦਾ।'' (2. R. 1mbedkar, 1nnihilation of 3aste, P.੬੨)
ਰਾਜਨੀਤਕ ਸੁਧਾਰ ਕਰਨਾ ਕੋਈ ਔਖਾ ਨਹੀਂ ਹੈ। ਸਮਾਜ ਨੂੰ ਬਦਲਣਾ ਉਸ ਤੋਂ ਹਜ਼ਾਰਾਂ ਗੁਣਾਂ ਔਖਾ ਹੈ। ਫਿਰ ਜਾਤ ਤੋੜਨਾ ਆਮ ਗੱਲ ਥੋੜ੍ਹੀ ਹੈ। ਕਰੋੜਾਂ ਦੇਵੀ-ਦੇਵਤੇ, ਗੁਰ-ਪੀਰ, ਪੈਗੰਬਰ-ਔਲੀਏ, ਸਾਧ-ਸੰਤ, ਰਾਜ, ਧਰਮ, ਤੰਤਰ ਇਸ ਨੂੰ ਨਹੀਂ ਤੋੜ ਸਕੇ। ਜਾਤ ਨੂੰ ਨਿੰਦਦੇ ਤਾਂ ਬਹੁਤ ਰਹੇ ਪਰ ਤੋੜ ਨਹੀਂ ਸਕੇ ਕਿਉਂਕਿ ਉਹ ਹਿੰਸਾ ਤੋਂ ਡਰਦੇ ਰਹੇ।
ਜਦੋਂ ਇਨਕਲਾਬ ਦੇ ਰਾਹ ਤੁਰਿਆ ਜਾਂਦਾ ਹੈ ਤਾਂ ਕੁਝ ਫੈਸਲੇ ਲੈਣੇ ਹੀ ਪੈਂਦੇ ਹਨ। ਕੀ ਕਰਨਾ ਹੈ? ਕਿਸ ਦੇ ਨਾਲ ਡੱਟਣਾ ਹੈ? ਮੁੱਠੀ ਭਰ ਲੋਕਾਂ ਨੇ ਬਹੁਜਨਾਂ ਨੂੰ ਚਾਰ ਹਜ਼ਾਰ ਸਾਲਾਂ ਤੋਂ ਦਬਾ ਕੇ ਰੱਖਿਆ ਹੋਇਆ ਹੈ। ਜਦੋਂ ਤੁਸੀਂ ਦਲਿਤਾਂ ਨੂੰ ਉੱਪਰ ਉਠਾਉਂਗੇ ਤਾਂ ਕੁਝ ਖੋਹ-ਖਿੱਚ, ਟੁੱਟ-ਭੱਜ, ਗੁੱਸੇ-ਰਾਜੀ ਅਤੇ ਤਣਾਅ ਹਿੰਸਾ ਤਾਂ ਹੋਣਗੇ ਹੀ। ਜੇ ਇਸ ਤੋਂ ਘਬਰਾ ਜਾਓਗੇ ਤਾਂ ਜਾਤ ਪਾਤ ਅਤੇ ਊਚ-ਨੀਚ ਖਤਮ ਨਹੀਂ ਹੋਣ ਲੱਗੀ। ਇਸ ਦੀ ਬੜੀ ਵੱਡੀ ਕੀਮਤ ਹੈ ਜੋ ਦਲਿਤਾਂ ਨੂੰ ਚੁਕਾਉਣੀ ਪਵੇਗੀ। ਊਚ-ਨੀਚ ਨੂੰ ਖਤਮ ਕਰਕੇ ਬਰਾਬਰੀ ਲਿਆਉਣ ਵੱਲ ਵਧੋਗੇ ਤਾਂ ਜੇ ਭੂਚਾਲ ਨਹੀਂ ਤਾਂ ਵੱਡੇ-ਵੱਡੇ ਝਟਕੇ ਤਾਂ ਜਰੂਰ ਹੀ ਲੱਗਣਗੇ। ਇਸ ਤੋਂ ਘਬਰਾਉਣਾ ਨਹੀਂ ਚਾਹੀਦਾ ਬਲਕਿ ਇਸ ਦਾ ਮੁਕਾਵਲਾ ਕਰਨਾ ਚਾਹੀਦਾ ਹੈ। ਨਹੀ! ਜੇ ਜਾਤ ਪਾਤ ਖਤਮ ਨਾ ਹੋਈ ਤਾਂ ਦੇਸ਼ ਜਾਤੀ ਯੁੱਧ 'ਚ ਉਲਝ ਜਾਵੇਗਾ।
ਡਾਕਟਰ ਅੰਬੇਡਕਰ ਕਹਿੰਦੇ,''ਤੁਸੀ ਸਾਡੇ ਮਾਲਕ ਬਣੇ ਰਹੋ, ਇਸ 'ਚ ਤੁਹਾਡਾ ਤਾਂ ਹਿਤ ਹੋ ਸਕਦਾ ਹੈ, ਪਰ ਅਸੀਂ ਤੁਹਾਡੇ ਗ਼ੁਲਾਮ ਬਣੇ ਰਹੀਏ, ਇਸ ਵਿਚ ਸਾਨੂੰ ਕੀ ਲਾਭ?'' ਇਸੇ ਚੇਤਨਾ ਤਹਿਤ ਦਲਿਤਾਂ ਵਿੱਚ ਸਿਰ ਉੱਚਾ ਕਰਕੇ ਜੀਉਣ ਦੀ ਤਾਂਘ ਪੈਦਾ ਹੋ ਰਹੀ ਹੈ। ਜਿਉਂ ਜਿਉਂ ਜਾਤ ਪਾਤ ਤੋਂ ਪੀੜਤ ਦਲਿਤ ਆਪਣੇ ਅਧਿਕਾਰਾਂ ਪ੍ਰਤੀ ਅੱਗੇ ਵੱਧਦੇ ਹਨ, ਤਿਉਂ ਤਿਉਂ ਇਹ ਜੰਗ ਤੇਜ ਹੁੰਦੀ ਜਾਂਦੀ ਹੈ। ਅੰਤ ਉੱਚ ਜਾਤੀਏ ਦਲਿਤਾਂ ਦਾ ਸਮਾਜਿਕ ਬਾਈਕਾਟ ਕਰ ਦਿੰਦੇ ਹਨ ਤਾਂ ਫਿਰ ਇਹ ਜੰਗ 'ਖਾਨਾਂ ਜੰਗੀ' ਦਾ ਰੂਪ ਧਾਰਨ ਕਰ ਲੈਂਦੀ ਹੈ। ਮਰਾਠਵਾੜਾ, ਮੰਡਲ, ਤੱਲ੍ਹਣ ਤੇ ਵਿਆਨਾ ਕਾਂਡ ਸਾਹਮਣੇ ਪ੍ਰਤੱਖ ਪ੍ਰਮਾਣ ਹਨ। ਜੋ ਭਾਈਚਾਰੇ ਤੇ ਦੇਸ਼ ਲਈ ਘਾਤਕ ਸਿੱਧ ਹੋਏ ਹਨ। ਇਸ ਨੂੰ ਹਰ ਹਾਲਤ ਰੋਕਣਾ ਹੋਵੇਗਾ। ਇਸ ਮੌਕੇ ਹਕੀਕੀ ਇਨਕਲਾਬੀਆਂ ਦੀ ਜੁੱਮੇਵਾਰੀ ਵੱਧ ਜਾਵੇਗੀ ਅਤੇ ਉਹਨਾਂ ਨੂੰ ਉੱਚ ਜਾਤੀਆਂ ਨੂੰ ਬਾਰ ਬਾਰ ਸਮਝਾਉਣਾ ਹੋਵੇਗਾ ਕਿ ਦਲਿਤ ਵੀ ਇਨਸਾਨ ਹਨ। ਉਹਨਾਂ ਨੂੰ ਮਨੁੱਖੀ ਅਧਿਕਾਰ ਮਾਨਣ ਦਿਓ। ਇਸ ਤਰਾਂ ਜਾਤੀ ਯੁੱਧ ਨੂੰ ਜਮਾਤੀ ਯੁੱਧ ਵੱਲ੍ਹ ਸੇਧਤ ਕਰਨਾ ਹੋਵੇਗਾ।
ਭਾਰਤ ਵਿਚ ਸਮਾਜਿਕ ਪ੍ਰੀਵਰਤਨ ਲਈ ਅੱਜ ਆਧੁਨਿਕ ਵਿਚਾਰਾਂ ਦੇ ਰੂਪ ਵਿਚ ਅੰਬੇਡਕਰਵਾਦ ਅਤੇ ਮਾਰਕਸਵਾਦ ਦੋਵੇਂ ਵਿਗਿਆਨਕ ਚਿੰਤਨ ਦੇ ਤੌਰ 'ਤੇ ਮਾਨਤਾ ਪ੍ਰਾਪਤ ਹਨ। ਮਾਰਕਸ ਨੇ ਭਾਰਤੀ ਸਮਾਜ ਰਚਨਾ 'ਤੇ ਆਪਣੀ ਟਿੱਪਣੀ ਕਰਦੇ ਹੋਏ ਬਹੁਤ ਹੀ ਵਿਸਥਾਰ ਪੂਰਬਕ ਢੰਗ ਨਾਲ ਕਿਹਾ ਹੈ, ''ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਪੇਂਡੂ ਬਸਤੀਆਂ, ਉੱਪਰ ਤੋਂ ਚਾਹੇ ਜਿੰਨੀਆਂ ਮਰਜ਼ੀ ਨਿਰਦੋਸ਼ ਦਿਖਾਈ ਦੇ ਰਹੀਆਂ ਹੋਣ, ਪੂਰਵ ਦੀ ਨਿਰੰਕੁਸ਼ਸ਼ਾਹੀ ਦਾ ਸਦਾ ਠੋਸ ਅਧਾਰ ਰਹੀਆਂ ਹਨ। ਜਿਹਨਾਂ ਮਨੁੱਖ ਦੇ ਦਿਮਾਗ ਨੂੰ ਛੋਟੀ ਤੋਂ ਛੋਟੀ ਸੀਮਾਂ ਵਿੱਚ ਬੰਨ੍ਹ ਕੇ ਰੱਖਿਆ ਹੈ, ਜਿਸ ਕਾਰਨ ਉਹ ਅੰਧਵਿਸ਼ਵਾਸਾਂ ਦਾ ਅਸਿਹ ਸਾਧਨ ਬਣ ਕੇ ਰਹਿ ਗਿਆ ਹੈ। ਪ੍ਰੰਪਰਾਗਤ ਚਲੀਆਂ ਆ ਰਹੀਆਂ ਰੂੜ੍ਹੀਆਂ ਦਾ ਗੁਲਾਮ ਬਣ ਗਿਆ ਹੈ। ਉਸ ਦੀ ਸਾਰੀ ਸੋਚ, ਗੌਰਵ ਤੇ ਵਿਚਾਰ ਉਸ ਤੋਂ ਖੁੱਸ ਗਿਆ ਹੈ। ਇਸ ਨਿਰੰਕੁਸ਼ ਅੱਤਿਆਚਾਰੀ ਨੂੰ ਸਾਨੂੰ ਭੁੱਲਣਾ ਨਹੀਂ ਚਾਹੀਦਾ ਜੋ ਆਪਣਾ ਸਾਰਾ ਧਿਆਨ ਜ਼ਮੀਨ ਦੇ ਕਿਸੇ ਛੋਟੇ ਟੁਕੜੇ ਤੇ ਲਗਾ ਕੇ, ਸਾਮਰਾਜਾਂ ਦੇ ਟੁੱਟਦੇ ਮਿਟਦੇ, ਵਰਣੀਯ (ਜਾਤ ਪਾਤ) ਅੱਤਿਆਚਾਰਾਂ ਨੂੰ ਸਹਿੰਦੇ ਤੇ ਵੱਡੇ ਵੱਡੇ ਸ਼ਹਿਰਾਂ ਦੀ ਜਨਸੰਖਿਆ ਦਾ ਕਤਲੇਆਮ ਹੁੰਦਾ ਚੁੱਪਚਾਪ ਦੇਖਦਾ ਰਿਹਾ। ਇਹਨਾਂ ਅੱਤਿਆਚਾਰਾ ਨੂੰ ਦੇਖ ਕੇ ਉਸ ਨੇ ਇਸ ਤਰ੍ਹਾਂ ਮੁੱਖ ਫੇਰ ਲਿਆ ਜਿਸ ਤਰ੍ਹਾਂ ਇਹ ਕੋਈ ਕੁਦਰਤੀ ਘਟਨਾਵਾਂ ਹੋਣ। ਸਾਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਸੇ ਵਿਕਾਸਹੀਣ, ਗਤੀਹੀਣ ਤੇ ਕੰਮਜੋਰ ਅਸਤਿਤਵ ਨੇ ਆਪਣੇ ਤੋਂ ਬਿਲਕੁਲ ਅਲੱਗ ਵਿਨਾਸ ਦੀਆਂ ਅਸੀਮਤ ਸ਼ਕਤੀਆਂ ਨੂੰ ਵੀ ਜਗ੍ਹਾ ਦਿੱਤੀ ਹੈ ਅਤੇ ਮਨੁੱਖੀ ਹੱਤਿਆ ਤੱਕ ਨੂੰ ਹਿੰਦੁਸਤਾਨ ਦੀ ਇੱਕ ਧਾਰਮਿਕ ਪ੍ਰਥਾ ਬਣਾ ਦਿੱਤਾ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹਨਾਂ ਛੋਟੀਆਂ ਛੋਟੀਆਂ ਬਸਤੀਆਂ ਨੂੰ ਜਾਤਪਾਤ ਦੇ ਭੇਦ ਭਾਵ ਅਤੇ ਦਾਸਤਾ ਦੀ ਪ੍ਰਥਾ ਨੇ ਦੂਸ਼ਿਤ ਕਰ ਦਿੱਤਾ ਹੈ। ਮਨੁੱਖ ਨੂੰ ਪ੍ਰਸਥਿਤੀਆਂ ਦਾ ਸਰਵ ਸੱਤਾਸ਼ਾਲੀ ਸਵਾਮੀ ਬਣਾਉਣ ਦੀ ਬਜਾਏ ਉਹਨਾਂ ਨੇ ਮਨੁੱਖ ਨੂੰ ਪ੍ਰਸਥਿਤੀਆਂ ਦਾ ਦਾਸ ਬਣਾ ਦਿੱਤਾ ਹੈ। ਆਪਣੇ ਆਪ ਤੋਂ ਵਿਕਸਿਤ ਹੋਣ ਵਾਲੀ ਇੱਕ ਸਮਾਜਿਕ ਵਿਵਸਥਾ ਨੂੰ Àਹਨਾ ਨੇ ਇੱਕ ਕਦੀ ਨਾ ਬਦਲਣ ਵਾਲੀ ਕਿਸਮਤ ਦਾ ਰੂਪ ਦੇ ਦਿੱਤਾ ਹੈ। ਇਸ ਪ੍ਰਕਾਰ ਇਸ ਵਿਵਸਥਾ ਨੇ ਇੱਕ ਅਜਿਹੀ ਕੁਦਰਤੀ ਪੂਜਾ ਨੂੰ ਮਾਨਤਾ ਦੇ ਦਿੱਤੀ ਹੈ ਜਿਸ ਵਿੱਚ ਮਨੁੱਖ ਆਪਣੀ ਮਨੁੱਖਤਾ ਗੁਆਉਂਦਾ ਜਾ ਰਿਹਾ ਹੈ। ਇਥੇ ਮਨੁੱਖ ਦਾ ਪਤਨ ਇਸ ਗੱਲ ਤੋਂ ਵੀ ਸਪਸ਼ਟ ਹੋ ਰਿਹਾ ਹੈ ਕਿ ਪ੍ਰਕਿਰਤੀ ਦਾ ਸਰਵ ਸੱਤਾਸ਼ਾਲੀ ਸੁਆਮੀ ਮਨੁੱਖ, ਬਾਨਰ-ਹਨੂੰਮਾਨ ਤੇ ਗਊ ਸਬਲਾ ਅੱਗੇ ਗੋਡੇ ਟੇਕ ਕੇ ਉਹਨਾ ਦੀ ਪੂਜਾ ਕਰ ਰਿਹਾ ਹੈ। (ਡਾਕਟਰ ਅੰਬੇਡਕਰ ਇਸ ਨੂੰ ਹੀ ਬ੍ਰਾਹਮਣਵਾਦ ਕਹਿੰਦੇ ਹਨ)
ਸਵਾਲ ਇਹ ਹੈ ਕਿ ਅਜਿਹੀ ਸਮਾਜਿਕ ਵਿਵਸਥਾ ਵਿੱਚ ਇੱਕ ਬੁਨਿਆਦੀ ਇਨਕਲਾਬ ਤੋਂ ਬਿਨਾਂ ਮਾਨਵ ਜਾਤੀ ਆਪਣੇ ਉਦੇਸ਼ ਤੱਕ ਪਹੁੰਚ ਸਕਦੀ ਹੈ?'' ਇਹ ਹੀ ਇੱਕ ਕੇਂਦਰ ਬਿੰਦੂ ਹੈ ਜੋ ਮਾਰਕਸਵਾਦ ਤੇ ਅੰਬੇਡਕਰਵਾਦ ਵਿਚਲੀ ਦੂਰੀ ਨੂੰ ਖਤਮ ਕਰ ਦਿੰਦਾ ਹੈ ਅਤੇ ਡਾ.ਅੰਬੇਡਕਰ ਇਸ ਨੂੰ ਸਭਿਆਚਾਰਕ ਇਨਕਲਾਬ ਕਹਿੰਦੇ ਹਨ।
ਮਾਰਕਸ ਦਾ ਕਹਿਣਾ ਹੈ, ''ਇਨਕਲਾਬ ਲਈ ਸਭ ਤੋਂ ਪਹਿਲਾ ਕੰਮ ਪ੍ਰੋਲੇਤਾਰੀ (ਮੇਹਨਤਕਸ਼ ਜਮਾਤ) ਨੂੰ ਰਾਜ ਕਰਦੀ ਜਮਾਤ ਉੱਤੇ ਲੋਕਤੰਤਰੀ ਤਰੀਕਿਆ ਰਾਂਹੀ ਫਤਹੇ ਪਾਉਣ ਦੇ ਯੋਗ ਬਣਾਉਣਾ ਹੈ।'' 1
੧. Marx: 5ngels: Manifesto of the 3ommunist party,  P.੫੮,
ਡਾਕਟਰ ਅੰਬੇਡਕਰ ਇਸ ਦਾ ਹੱਲ ਸਮਾਜਿਕ ਸਭਿਆਚਾਰਕ ਇਨਕਲਾਬ ਵਿੱਚ ਦੇਖਦੇ ਹਨ। ਭਾਰਤੀ ਪ੍ਰਸਥਿਤੀਆਂ ਵਿੱਚ ਮਾਰਕਸਵਾਦ ਦਾ ਅਧਾਰ ਵੀ ਇਹੀ ਬਣਦਾ ਹੈ। ਮਾਰਕਸ ਕਹਿੰਦੇ ਹਨ ਕਿ ਹਰ ਹਾਲਤ ਵਿੱਚ ਸਰਵਹਾਰਾ (ਮਜ਼ਦੂਰ) ਵਰਗ ਨੂੰ ਸੰਗਠਤ ਹੋ ਕੇ ਸ਼ਕਤੀਸ਼ਾਲੀ ਤਾਕਤ ਬਣਨ ਦੀ ਲੋੜ ਹੈ। ਭਾਰਤੀ ਪ੍ਰਸਥਿਤੀਆਂ ਵਿੱਚ ਇਨਕਲਾਬ ਦੇ ਲਈ ਲੋਕ ਚੇਤਨਾ ਦਾ ਇਸ ਰੂਪ ਵਿੱਚ ਜਾਗਰੂਕ ਹੋਣਾ ਜ਼ਰੂਰੀ ਹੈ, ਤਾਂ ਜੋ ਦੇਸ਼ ਦੀਆਂ ਮੌਜੂਦਾ ਪ੍ਰਸਥਿਤੀਆਂ ਦੇ ਮੁਤਾਬਕ ਇੱਕ ਕ੍ਰਾਂਤੀਕਾਰੀ ਸਿਧਾਂਤ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ।
ਲੋਕ ਚੇਤਨਾ ਦੇ ਵਿਕਾਸ ਲਈ ਪ੍ਰੋਗਰਾਮ ਨੂੰ ਕਿਸ ਤਰ੍ਹਾਂ ਚਲਾਇਆ ਜਾਵੇ, ਇੱਥੇ ਡਾਕਟਰ ਅੰਬੇਡਕਰ ਦਾ ਕਹਿਣਾ ਹੈ ਕਿ, ''ਭਾਰਤੀ ਸਮਾਜਿਕ ਵਿਵਸਥਾ ਦੇ ਵਿਚਾਰਧਾਰਕ ਢਾਂਚੇ ਵਿੱਚੋਂ ਮੱਧਕਾਲੀਨ ਪ੍ਰਵਿਰਤੀਆਂ (ਜਾਤ ਪਾਤ, ਊਚ ਨੀਚ, ਧਾਰਮਿਕ ਅੰਧਵਿਸ਼ਵਾਸ, ਰੂੜ੍ਹੀਵਾਦੀ ਪ੍ਰੰਪਰਾਵਾਂ ਆਦਿ) ਦੇ ਸੁਧਾਰ ਦੀ ਅਤਿ ਜ਼ਰੂਰਤ ਹੈ।'' ਪ੍ਰੰਤੂ ਇਸ ਦਾ ਮਤਲਬ ਇਹ ਕਦੀ ਨਹੀਂ ਕਿ ਸਮਾਜ ਦੇ ਮੂਲ ਆਰਥਿਕ ਅਧਾਰ ਨੂੰ ਹੀ ਅੱਖੋਂ ਓਹਲੇ ਕਰ ਦੇਣਾ ਹੈ। ਜਿਵੇਂ ਕਿ ਕਈ ਅੰਬੇਡਕਰੀ ਅਕਸਰ ਕਰਦੇ ਹਨ। ਬਲਕਿ ਉਹਨਾਂ ਦਾ ਇਸ਼ਾਰਾ ਵਿਚਾਰਧਾਰਕ ਇਨਕਲਾਬ ਦੇ ਸਾਰੇ ਅੰਦੋਲਨਾਂ ਨੂੰ ਇਸ ਵੱਲ੍ਹ ਸੇਧਤ ਕਰਨ ਦਾ ਹੈ।
ਪ੍ਰੰਤੂ ਭਾਰਤ ਵਿਚ ਕਮਿਊਨਿਸਟ ਅੰਦੋਲਨ ਦੇ ਅਗੂਆਂ ਦਲਿਤ ਮਜਦੂਰਾਂ ਦੀ ਭਿਆਨਕ ਸਮਾਜਿਕ ਸਥਿਤੀ ਦਾ ਅਹਿਸਾਸ ਹੀ ਨਹੀਂ ਸੀ ਤੇ ਨਾ ਹੀ ਉਹਨਾਂ ਇਸ ਪ੍ਰਤੀ ਕਦੇ ਮੁਲਾਂਕਣ ਹੀ ਕੀਤਾ। ਕਿਉਂਕਿ ਉਹਨਾਂ ਦੀ ਇਸ ਵਿੱਚ ਰੁਚੀ ਹੀ ਨਹੀਂ ਸੀ। ਉਹ ਸਿਰਫ ਆਰਥਿਕ ਅਧਾਰ ਉੱਤੇ ਹੀ ਜ਼ੋਰ ਦਿੰਦੇ ਰਹੇ ਅਤੇ ਦਲਿਤਾਂ ਦੇ ਸਮਾਜਿਕ ਪ੍ਰਸ਼ਨਾ ਜਾਤੀ ਦਮਨ ਅਤੇ ਛੂਆ ਛਾਤ ਨੂੰ ਨਜ਼ਰ ਅੰਦਾਜ਼ ਕਰਦੇ ਰਹੇ। ਜਿਸ ਕਰਕੇ ਉਹ ਇੱਕ ਅਜਿਹਾ ਅੰਦੋਲਨ ਵਿਕਸਤ ਨਾ ਕਰ ਸਕੇ ਜੋ ਸਵਰਨਾਂ ਅਤੇ ਦਲਿਤਾਂ ਦਰਮਿਆਨ ਦੀ ਖਾਈ ਨੂੰ ਪੂਰ ਕੇ ਇੱਕ ਜਮਾਤੀ ਸੰਘਰਸ਼ ਦੇ ਰੂਪ ਵਿੱਚ ਉੱਠਦਾ। ਸਿੱਟਾ ਇਹ ਹੋਇਆ ਕਿ ਇਹਨਾਂ ਦਲਿਤਾਂ ਦੀਆਂ ਸਮੱਸਿਆਵਾਂ ਪ੍ਰਤੀ ਕਮਿਊਨਿਸਟਾਂ ਦੀ ਅਣਗਹਿਲੀ ਕਾਰਨ ਉਹ ਇਹਨਾਂ ਤੋਂ ਦੂਰ ਹੁੰਦੇ ਗਏ। ਜਿਸ ਕਰਕੇ ਭਾਰਤ ਨੂੰ ਇਨਕਲਾਬ ਅਤੀ ਲੋੜ ਹੁੰਦੇ ਹੋਏ ਵੀ ਇਨਕਲਾਬੀ ਲਹਿਰ ਤਾਕਤ ਨਾ ਫੜ ਸਕੀ।
ਅੱਜ ਅੰਬੇਡਕਰਵਾਦ ਦਾ ਦਲਿਤ ਸ਼ੋਸ਼ਿਤ ਮਜਦੂਰ ਸਮਾਜ ਵਿੱਚ ਵੱਡੀ ਪੱਧਰ 'ਤੇ ਫੈਲਣ ਦਾ ਇਹੀ ਕਾਰਨ ਹੈ ਕਿਉਂਕਿ ਇਹਨਾਂ ਸਮਾਜਿਕ ਪ੍ਰਸ਼ਨਾਂ ਦਾ ਡਾ. ਅੰਬੇਡਕਰ ਨੂੰ ਖੁੱਦ ਅਹਸਾਸ ਸੀ। ਡਾਕਟਰ ਅੰਬੇਡਕਰ ਦਾ ਸਪੱਸ਼ਟ ਮੱਤ ਸੀ ਕਿ ਜਾਤਪਾਤ ਮਜ਼ੂਦਰਾਂ ਦੀ ਜਮਾਤੀ ਏਕਤਾ 'ਤੇ ਸੱਟ ਮਾਰਦੀ ਹੈ। ਇਸ ਨੂੰ ਖਤਮ ਕਰਨ ਲਈ ਸੁਤੰਤਰ ਸੰਘਰਸ਼ (ਸੱਭਿਆਚਾਰਕ ਸਮਾਜਿਕ ਇਨਕਲਾਬ) ਅਤਿ ਜ਼ਰੂਰੀ ਹੈ। ਇਸ ਤੋਂ ਬਾਅਦ ਹੀ ਜਮਾਤੀ ਸੰਘਰਸ਼ ਸੰਭਵ ਹੈ।
ਖੱਬੇ ਪੱਖੀ ਵੀਰਾਂ ਨੂੰ ਵੀ ਇਨਕਲਾਬ ਦੇ ਸੰਦਰਭ 'ਚ ਵਿਸ਼ਾਲ ਜਨ ਸਮੂਹ ਇਕੱਤਰ ਕਰਨ ਲਈ ਮਜੂਦਾ  ਸਮਾਜਿਕ ਮਸਲਿਆ 'ਤੇ ਠੋਸ ਪ੍ਰੋਗਰਾਮ ਬਣਾਉਣਾ ਚਾਹੀਦਾ ਹੈ। ਇੱਥੇ ਪ੍ਰੋਗਰਾਮ ਤੋਂ ਭਾਵ ਸਮਾਜਿਕ ਇਨਕਲਾਬ ਹੀ ਹੈ। ਮਾਰਕਸ ਨੇ ਵੀ ਤਾਂ ਠੀਕ ਹੀ ਕਿਹਾ ਹੈ, 'ਜੇ ਤੁਸੀਂ ਇਨਕਲਾਬ ਲਈ ਲੋਕ ਲਹਿਰ ਬਣਾਉਣਾ ਚਾਹੁਦੇ ਹੋ ਤਾਂ ਤੁਹਾਨੂੰ ਆਪਣੇ ਦੇਸ਼ ਦੇ ਇਤਿਹਾਸ ਅਤੇ ਸੱਭਿਆਚਾਰ (ਰਾਜਨੀਤਕ, ਸਮਾਜਿਕ, ਕਾਨੂੰਨ, ਨੈਤਿਕ ਅਤੇ ਸਾਹਤਿਕ) ਨੂੰ ਸਮਝ ਕੇ ਉਸ ਮੁਤਾਬਿਕ ਹੀ ਵਰਗ ਸੰਘਰਸ਼ ਲਈ ਸਮਾਜਿਕ ਅਧਾਰ ਬਣਾਉਣਾ ਪਵੇਗਾ। ਇਸ ਤਰਾਂ ਹੀ  ਜਾਤ ਪਾਤ ਦਾ ਖਾਤਮਾ ਸੰਭਵ ਹੈ।
ਇੱਥੇ ਸ਼ਹੀਦ ਭਗਤ ਸਿੰਘ ਦਾ ਵਿਚਾਰ ਵੀ ਜਿਕਰਯੋਗ ਹੈ-ਉਹਨਾਂ ਆਪਣੇ ਲੇਖ 'ਅਛੂਤ ਦਾ ਸਵਾਲ'' ਵਿਚ ਕਿਹਾ, ''ਦਲਿਤੋ ਉੱਠੋ! ਆਪਣੀ ਤਾਕਤ ਪਛਾਣੋ। ਸੰਗਠਤ ਹੋ ਜਾਓ। ਅਸਲ ਵਿਚ ਤੁਹਾਡੇ ਆਪਣੇ ਯਤਨਾਂ ਬਿਨਾਂ ਤੁਹਾਨੂੰ ਕੁਝ ਵੀ ਨਹੀਂ ਮਿਲਣਾ। ਅਜ਼ਾਦੀ ਦੀ ਖਾਤਰ, ਅਜ਼ਾਦੀ ਚਾਹੁਣ ਵਾਲਿਆਂ ਨੂੰ ਯਤਨ ਕਰਨਾ ਚਾਹੀਦਾ ਹੈ। ਮਨੁੱਖ ਦਾ ਇਹ ਸੁਭਾਅ ਬਣ ਗਿਆ ਹੈ ਕਿ ਉਹ ਆਪਣੇ ਲਈ ਤਾਂ ਹੱਕ ਮੰਗਣਾ ਚਾਹੁੰਦਾ ਹੈ, ਪਰ ਜਿਨ੍ਹਾਂ ਉੱਤੇ ਉਹਦਾ ਆਪਣਾ ਦਬਦਬਾ ਹੋਵੇ, ਉਨ੍ਹਾਂਨੂੰ ਪੈਰਾਂ ਹੇਠਾਂ ਹੀ ਰੱਖਣਾ ਚਾਹੁੰਦਾ ਹੈ। ਭਰਾਵੋ! ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਸੰਗਠਤ ਹੋ ਕੇ ਆਪਣੇ ਪੈਰਾਂ 'ਤੇ ਖੜੇ ਹੋ ਕੇ ਸਾਰੇ ਸਮਾਜ ਨੂੰ ਲਲਕਾਰੋ। ਦੇਖੋ, ਫਿਰ ਕੌਣ ਤੁਹਾਡੇ ਹੱਕ ਨਾ ਦੇਣ ਦੀ ਜੁਅਰਤ ਕਰਦਾ ਹੈ। ਤੁਸੀਂ ਦੂਜੇ ਲੋਕਾਂ ਦੀ ਖੁਰਾਕ ਨਾ ਬਣੋ। ਦੂਜਿਆਂ ਦੇ ਮੂੰਹ ਵੱਲ ਨਾ ਤੱਕਦੇ ਰਹੋ।
ਭਰਾਵੋ! ਤੁਸੀਂ ਹੀ ਅਸਲੀ ਮਜ਼ਦੂਰ ਹੋ। ਮਜ਼ਦੂਰੋ ਸੰਗਠਿਤ ਹੋ ਜਾਓ। ਤੁਹਾਡਾ ਕੋਈ ਨੁਕਸਾਨ ਨਹੀਂ ਹੋਵੇਗਾ, ਸਿਰਫ ਤੁਹਾਡੀਆ ਗੁਲਾਮੀ ਦੀਆਂ ਜ਼ੰਜੀਰਾਂ ਹੀ ਟੁੱਟਣਗੀਆਂ। ਉਠੋ ਅਤੇ ਮੌਜ਼ੂਦਾ ਨਿਜ਼ਾਮ ਦੇ ਵਿਰੁੱਧ ਬਗਾਵਤ ਖੜੀ ਕਰ ਦਿਓ। ਇੱਕਾ-ਦੁੱਕਾ ਸੁਧਾਰਾਂ ਨਾਲ ਕੁਝ ਨਹੀਂ ਬਣਨਾ। ਸਮਾਜਕ ਇਨਕਲਾਬ ਪੈਦਾ ਕਰ ਦਿਓ ਅਤੇ ਰਾਜਨੀਤਿਕ ਤੇ ਆਰਥਿਕ ਇਨਕਲਾਬ ਲਈ ਕਮਰਕੱਸੇ ਕਰੋ। ਤੁਸੀਂ ਹੀ ਤਾਂ ਦੇਸ਼ ਦਾ ਆਧਾਰ ਹੋ, ਅਸਲੀ ਤਾਕਤ ਹੋ। ਉੱਠੋ! ਸੁੱਤੇ ਹੋਏ ਸ਼ੇਰੋ, ਉਠੋ! ਵਿਦਰੋਹੀਓ, ਵਿਦਰੋਹ ਕਰ ਦਿਓ!''
(ਨੋਟ- ਇਹ ਪੇਪਰ
30-9-12 ਦਿਨ ਐਤਵਾਰ ਨੂੰ ਟਾਊਨਹਾਲ ਫਗਵਾੜਾ ਵਿਖੇ ਤਰਕਸ਼ੀਲ ਸੁਸਾਇਟੀ    ਪੰਜਾਬ, ਫਗਵਾੜਾ ਵਲ੍ਹੋਂਕਰਵਾਏ ਜਾ ਰਹੇ ਸੈਮੀਨਾਰ 'ਚ ਪੜ੍ਹਿਆ ਜਾ ਰਿਹਾ ਹੈ)
ਸਿਵਲ ਕੋਰਟਸ ਫਗਵਾੜਾ, ਪੰਜਾਬ।
ਫੋਨ: ਮੋ: 98145 17499