ਤਤਕਰਾ

HOME PAGE

 

ਗੁਰੂ ਰਵਿਦਾਸ ਜੀ ਦਾ ਬੇਗ਼ਮਪੁਰਾ-ਸੁਖੀ ਜਿਉਣ ਦਾ ਮਾਰਗ ਹੈ

ਵਿਸ਼ਵ ਪੱਧਰ 'ਤੇ ਅੱਜ ਚਿੰਤਕਾਂ ਦੀ ਗੁਰੂ ਰਵਿਦਾਸ ਜੀ ਦੇ ਬੇਗ਼ਮਪੁਰਾ ਨੂੰ ਜਾਨਣ ਲਈ ਉਤਸਕਤਾ ਵਧੀ ਹੈ। ਬੇਗ਼ਮਪੁਰਾ ਇੱਕ ਗਿਆਨ ਅਵਸਥਾ ਅਤੇ ਸਮਾਜ ਵਿਵਸਥਾ ਹੈ ਜਿਸ ਵਿੱਚ ਗ਼ਮ ਦਾ ਅਭਾਵ ਹੈ। 1 ਜਿਵੇਂ ਸਿਧਾਰਥ ਗੌਤਮ ਗਿਆਨ ਪ੍ਰਾਪਤ ਕਰਕੇ ਬੁੱਧ ਹੋ ਗਏ। ਇਸ ਲਈ ਬੇਗ਼ਮ (ਗਿਆਨ) ਇੱਕ ਅਜਿਹੀ ਬੁੱਧਤਵ ਸਥਿਤੀ ਹੈ ਜਿਸ ਨੂੰ ਹੌਲੀ-ਹੌਲੀ ਪ੍ਰਾਪਤ ਕੀਤਾ ਜਾ ਸਕਦਾ ਹੈ। ਗਿਆਨ ਪ੍ਰਾਪਤ ਕਰਨ ਲਈ ਕਿਸੇ ਗੈਬੀ ਸ਼ਕਤੀ, ਜਾਦੂ ਟੂਣਾ, ਪਾਠ ਪੂਜਾ, ਪ੍ਰਾਰਥਨਾ ਜਾਂ ਭਗਤੀ ਦੀ ਜਰੂਰਤ ਨਹੀਂ, ਬਲਕਿ ਮਨੁੱਖੀ ਕਿਰਿਆ ਜਾਂ ਸੂਝ ਬੂਝ ਦੀ ਜਰੂਰਤ ਹੈ। ਜਦ ਤੱਕ ਮਨੁੱਖ ਨੂੰ ਅੰਦਰੂਨੀ ਅਵਸਥਾ ਅਤੇ ਬਾਹਰੀ ਵਿਵਸਥਾ ਦਾ ਪੂਰਨ ਪਤਾ ਨਹੀਂ ਚਲ ਜਾਂਦਾ ਤਦ ਤਕ ਉਹ ਬੇਗ਼ਮ (ਗਿਆਨ) ਪ੍ਰਾਪਤ ਨਹੀ ਕਰ ਸਕਦਾ ਹੈ। ਪੁਰਾ ਤੋਂ ਭਾਵ ਪਿੰਡ, ਨਗਰ, ਸ਼ਹਿਰ, ਦੇਸ਼ ਜਾਂ ਦੁਨੀਆਂ ਤੋਂ ਹੈ।  

ਸੰਤ ਰਵਿਦਾਸ ਜੀ ਦਾ,'ਬੇਗ਼ਮਪੁਰਾ ਸ਼ਹਿਰ ਕੇ ਨਾਉਂ, ਦੁੱਖ ਅੰਦੋਹ ਨਹੀ ਕਿਸ ਥਾਉਂ।' ਬੇਗ਼ਮਪੁਰਾ ਦੀ ਬਾਹਰੀ ਵਿਵਸਥਾ ਹੈ।   ਬੇਗ਼ਮਪੁਰਾ ਦੀ ਵਿਵਸਥਾ ਨਾਬਰਾਬਰਤਾ ਉਤੇ ਖੜੀ ਗੈਰਮਾਨਵੀ ਵਰਣ ਵਿਵਸਥਾ ਦੀ ਬਨਿਸਬਤ ਅਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਨਿਆਂ ਅਧਾਰਤ ਲੋਕ ਰਾਜੀ ਵਿਵਸਥਾ ਹੈ। ਇਸ ਵਿਵਸਥਾ ਵਿਚ ਸਭ ਲਈ ਇੱਕ ਸਮਾਨ  ਰੋਟੀ, ਕੱਪੜਾ, ਮਕਾਨ ਤੇ ਸਮਾਜਿਕ ਸੁਰੱਖਿਆ ਦੀ ਵਿਵਸਥਾ ਹੋਵੇਗੀ। ਕੋਈ ਕਿਸੇ ਦੀ ਨਿੱਜ਼ੀ ਜਾਇਦਾਦ ਨਹੀਂ, ਸਭ ਦਾ ਰੁਤਬਾ ਸਮਾਨ ਹੋਵੇਗਾ। ਸਭ ਜਿੱਥੇ ਵੀ ਚਾਹੁਣ, ਘੁੰਮਣ ਲਈ ਅਜ਼ਾਦ ਹੋਣਗੇ। ਰਾਜਾ-ਪਰਜਾ, ਸਭ ਆਪਣੇ ਕਰਤੱਵ-ਅਧਿਕਾਰ ਜਾਣਦੇ ਹੋਣਗੇ ਅਤੇ ਸਭ ਪਾਸੇ ਸਮਇਕ ਸਮਾਨਤਾ ਹੋਵੇਗੀ। ਭਾਵ ਬੇਗ਼ਮਪੁਰਾ ਦੀ ਸਿਰਜਨਾ ਹੋਵੇਗੀ।
ਬੇਗ਼ਮਪੁਰਾ ਦੀ ਸਿਰਜਨਾ ਦੇ ਦੋ ਮਾਰਗ ਹਨ। ਪਹਿਲਾਂ ਗਿਆਨ ਅਵਸਥਾ ਦੀ ਪ੍ਰਾਪਤੀ ਹੈ ਅਤੇ ਦੂਜਾ ਸਮਾਜ ਵਿਵਸਥਾ ਪ੍ਰੀਵਰਤਨ ਹੈ। ਪਹਿਲਾਂ ਨਿੱਜੀ ਮਾਰਗ ਹੈ ਅਤੇ ਦੂਜਾ ਸਮੂਹਿਕ ਮਾਰਗ  ਹੈ। ਬੇਗ਼ਮਪੁਰੇ ਦਾ ਫਲਸਫਾ ਧਾਰਮਿਕ, ਸਮਾਜਿਕ, ਆਰਥਿਕ ਅਤੇ ਸਭਿਆਚਾਰਕ ਹੀ ਨਹੀ, ਰਾਜਨੀਤਕ ਵੀ ਹੈ। ਗੁਰੂ ਜੀ ਨੇ ਸਪੱਸ਼ਟ ਐਲਾਨਿਆ ਕਿਹਾ, 
ਐਸਾ ਚਾਹੋਂ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ।
ਛੋਟ ਬੜੇ ਸਭ ਸਮ ਵਸੈ, ਰਵਿਦਾਸ ਰਹੇ ਪ੍ਰਸੰਨ।
ਇਸ ਲਈ ਬੇਗ਼ਮਪੁਰੇ ਦਾ ਫਲਸਫਾ ਗੁਲਾਮੀ ਦੀਆਂ ਜ਼ੰਜ਼ੀਰਾਂ ਵਿੱਚ ਜਕੜੇ ਮਨੁੱਖ ਨੂੰ ਵਿੱਦਿਆ, ਗਿਆਨ ਤੇ ਸੂਝ ਦੇ ਕੇ, ਸਵੈ-ਨਿਰਭਰ, ਸਵੈ-ਸਹਿਤਾ, ਅਤੇ ਸਵੈ-ਮਾਣ ਨਾਲ ਜਿਊਣ ਦਾ ਰਾਹ ਦਰਸਾਉਂਦਾ ਹੈ। 
ਮਨੁੱਖੀ ਕਦਰਾਂ ਕੀਮਤਾਂ, ਆਜ਼ਾਦੀ, ਸਮਾਨਤਾ, ਭਾਈਚਾਰਾ ਅਤੇ ਨਿਆਂ 'ਤੇ ਅਧਾਰਤ ਜਾਤੀ ਅਤੇ ਜਮਾਤੀ ਰਹਿਤ ਸਮਤਾ ਸਮਾਜ ਦੀ ਸਿਰਜਨਾ ਵਲ ਸੇਧਤ ਕਰਦਾ ਹੈ। ਬੱਸ! ਇਹੀ ਬੇਗ਼ਮਪੁਰਾ ਫਲਸਫ਼ੇ ਦਾ ਲਕਸ਼ ਹੈ। 
ਲਕਸ਼ ਦੀ ਪ੍ਰਾਪਤੀ ਲਈ ਉਹ ਮਨੁੱਖ ਨੂੰ ਅਨਿਆਂ-ਅੱਤਿਆਚਾਰ, ਅਗਿਆਨਤਾ-ਅੰਧਵਿਸ਼ਵਾਸ, ਉੂਚ-ਨੀਚ, ਛੂਆ-ਛਾਤ ਅਤੇ ਅਮੀਰੀ-ਗਰੀਬੀ ਦੇ ਖਿਲਾਫ਼ ਬਾਰ ਬਾਰ ਸਰਬ ਵਿਆਪੀ ਯੁੱਧ ਛੇੜਨ ਦੀ ਪ੍ਰੇਰਨਾ ਦਿੰਦਾ ਹੈ ਅਤੇ ਇਹ ਯੁੱਧ ਤਦ ਤੱਕ ਜਾਰੀ ਰੱਖਣ ਦਾ ਸੰਦੇਸ਼ ਦਿੰਦਾ ਹੈ, ਜਦ ਤੱਕ ਮਨੁੱਖ ਦੇ ਦੁੱਖ, ਦਰਦ, ਪੀੜਾਂ ਤੇ ਲੁੱਟ ਖ਼ਤਮ ਨਹੀਂ ਹੋ ਜਾਂਦੇ ਅਤੇ ਮਨੁੱਖ ਇਹਨਾਂ ਤੋਂ ਮੁਕਤ ਨਹੀਂ ਹੋ ਜਾਂਦਾ। ਸਮਇਕ ਅਜ਼ਾਦੀ, ਸਮਇਕ ਸਮਾਨਤਾ ਅਤੇ ਵਿਸ਼ਵ ਭਾਈਚਾਰਾ ਭਾਵ ਬੇਗ਼ਮਪੁਰਾ ਸਥਾਪਤ ਨਹੀਂ ਹੋ ਜਾਂਦਾ।ਗੁਰੂ ਰਵਿਦਾਸ ਜੀ ਵੇਲੇ ਰਾਜ-ਸਮਾਜ ਵਿਵਸਥਾ ਬਹੁਤ ਅੱਤਿਆਚਾਰੀ ਸੀ। ਉਸ ਵੇਲੇ ਦੀ ਸਮਾਜਿਕ ਸਥਿਤੀ ਪ੍ਰਤੀ ਗੁਰੂ ਜੀ ਖੁੱਦ ਫਰਮਾਉਂਦੇ ਹਨ :-
ਮੇਰੀ ਜਾਤ ਕੁਟਬਾਂਢਲਾ ਢੋਰ ਢੋਵੰਤਾ
ਨਿਤਹਿ ਬਾਰਾਨਸੀ ਆਸਾ ਪਾਸਾ
'
ਪੋਥੀ ਪ੍ਰੇਮ ਅੰਬੋਧ' ਗ੍ਰੰਥ ਤੋ ਵੀ ਉਸ ਵੇਲੇ ਦੀ ਵਿਵਸਥਾ ਦਾ ਚਲਦਾ ਹੈ :-
ਸ਼ਾਸਤਰ ਬੇਦ ਕੋ ਨਹੀਂ ਅਧਿਕਾਰ । 
ਤਤ ਗਿਆਨੁ ਕਿਉਂ ਲਹੈ ਚਹੁੰਮਾਰਾ
ਜਾਤ ਬਰਨ ਕੁਲ ਕਰਮ ਕਾ ਹੀਨਾ 
ਨਿਰਗੁਨਿ ਰੂਪਿ ਹੋਇ ਰਿਹਾ ਅਧੀਨ।
ਇਹਨਾਂ ਹਾਲਾਤਾਂ ਵਿੱਚ ਗੁਰੂ ਰਵਿਦਾਸ ਅਤੇ ਹੋਰ ਮੇਹਨਕਸ਼ ਸੰਤਾਂ ਨੇ ਸਾਮਰਾਜੀ, ਸਮੰਤੀ ਅਤੇ ਬ੍ਰਾਹਮਣਵਾਦੀ ਅੱਤਿਆਚਾਰੀ ਰਾਜਨੀਤੀ ਅਤੇ ਮਜ਼ਹਬੀ ਜਨੂਨ ਦਾ ਮੁਕਾਬਲਾ ਕਰਨ ਲਈ ਲੋਕਾਂ ਨੂੰ ਜਾਗਰਿਤ ਕਰਕੇ, ਅਣਗਿਣਤ ਔਕੜਾਂ ਦੇ ਬਾਵਜੂਦ ਵੀ ਮਾਨਵ ਧਰਮ ਅਤੇ ਬੇਗਮਪੁਰਾ ਸਵੈਰਾਜ ਵਾਸਤੇ ਸੰਘਰਸ਼ ਲਈ ਸਮਾਜ ਨੂੰ ਸੰਗਠਤ ਕੀਤਾ।
ਗੁਰੂ ਰਵਿਦਾਸ ਜੀ ਨੇ ਜੀਵਨ ਭਰ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕੀਤਾ। ਗੁਰੂ ਜੀ ਕਹਿੰਦੇ, ਗੁਲਾਮੀ ਤੋਂ ਵੱਡਾ ਕੋਈ ਪਾਪ ਨਹੀ। ਇਸ ਲਈ ਗੁਲਾਮੀ ਨੂੰ ਗਲੋਂ ਲਾਉਣਾ ਚਾਹੀਦਾ ਹੈ। ਜਿੰਨਾ ਚਿਰ ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਨਹੀਂ ਹੁੰਦਾ ਤਦ ਤੱਕ ਉਹ ਬਗਾਵਤ ਨਹੀਂ ਕਰਦਾ। ਜਦ ਤੱਕ ਗੁਲਾਮ ਬਗਾਵਤ ਨਹੀਂ ਕਰਦਾ ਤਦ ਤੱਕ ਕੋਈ ਰਾਜ ਨਹੀਂ ਮਿਲਦਾ। ਰਾਜ ਨਹੀਂ ਤਾਂ ਸੁੱਖ ਨਹੀਂ, ਸੁੱਖ ਨਹੀਂ ਤਾਂ ਦੁੱਖ ਹੀ ਦੁੱਖ ਹੈ। ਇਸ ਲਈ ਸ਼ੋਸ਼ਿਤ ਸਮਾਜ ਨੂੰ ਗੁਲਾਮੀ ਵਿਰੁੱਧ ਬਗਾਵਤ ਕਰਨੀ ਚਾਹੀਦੀ ਹੈ। ਆਪਣਾ ਰਾਜ ਲੈਣਾ ਚਾਹੀਦਾ ਹੈ। ਗੁਰੂ ਜੀ ਫਰਮਉਂਦੇ ਹਨ,
ਰਾਜ ਅਤੇ ਮਨ ਕਰ ਵਸ ਆਪਣੇ, ਸੁੱਖ ਘਰ ਹੈ ਦੋਈ ਠਾਵ।
ਰਵਿਦਾਸ ਇੱਕ ਸੁੱਖ ਹੈ ਸਵੈਰਾਜ ਵਿੱਚ, ਦੂਜਾ ਹੈ ਨਿਰਵਾਣ। 
ਅੰਤ! ਦੁੱਖਾਂ ਦੇ ਖਾਤਮੇ ਅਤੇ ਸੁੱਖ ਦੀ ਪ੍ਰਾਪਤੀ ਲਈ ਨਿਰਵਾਣ ਤੇ ਆਪਣਾ ਰਾਜ ਲੈਣਾ ਜਰੂਰੀ ਹੈ। ਇਹਨਾਂ ਦੋਹਾਂ ਦਾ ਸੁੱਖ ਬੇਗ਼ਮਪੁਰਾ ਸਵੈਰਾਜ ਵਿਚ ਹੀ ਮਿਲ ਸਕਦਾ ਹੈ। ਪ੍ਰੰਤੂ ਅਗਿਆਨਤਾ (ਅਵਿਦਿਆ) ਇਸ ਵਿਚ ਰੁਕਾਵਟ ਹੈ। ਅਗਿਆਨਤਾ ਮਨੁੱਖ ਨੂੰ ਅੰਧਵਿਸ਼ਵਾਸ ਦੀ ਤਰਫ ਲੈ ਜਾਂਦੀ ਹੈ। ਅੰਧਵਿਸ਼ਵਾਸੀ ਲੋਕ ਉਸ ਪਤੰਗ ਦੇ ਸਮਾਨ ਹਨ ਜਿਸ ਦੀ ਵਾਗਡੋਰ ਕਿਸੇ ਹੋਰ ਦੇ ਹੱਥ ਵਿਚ ਹੁੰਦੀ ਹੈ। ਉਵੇ ਹੀ ਅੰਧਵਿਸ਼ਵਾਸੀ ਲੋਕਾਂ ਦੀ ਡੋਰ ਪਰੋਹਿਤਾਂ, ਪੁਜਾਰੀਆ ਦੇ ਹੱਥ ਹੁੰਦੀ ਹੈ। ਪਰੋਹਿਤ-ਪੁਜਾਰੀ ਅੰਧਵਿਸ਼ਵਾਸ ਅਤੇ ਅਸਮਾਨਤਾ ਪੈਦਾ ਕਰਦੇ ਹਨ। ਅੰਧਵਿਸ਼ਵਾਸ ਅਤੇ ਅਸਮਾਨਤਾ ਦੁੱਖ ਪੈਦਾ ਕਰਦੀ ਹੈ। ਇਸ ਬਾਰੇ ਗੁਰੂ ਰਵਿਦਾਸ ਜੀ ਸਮਝਾਉਂਦੇ ਹਨ,
ਹਰ ਸੋ ਹੀਰਾ ਛਾਡਿਕੈ, ਕਰਿਹ ਆਨ ਕੀ ਆਸ।
ਤੈ ਨਰ ਦੋਜਿਖ ਜਾਹਿਗੇ, ਸਤਿ ਭਾਖੇ ਰਵਿਦਾਸ।  ਸੋਹੰ
ਜਹਾਂ ਅੰਧ ਵਿਸ਼ਵਾਸ਼ ਹੈ, ਸਚਿ ਪਰਖ ਤਹਿ ਨਾਹੀ।
ਰਵਿਦਾਸ ਸਚਿ ਸੋਈ ਜਾਨਿ, ਜੋ ਅਨੁਭਵ ਹੋਵੇ ਮਨ ਮਾਹ।
ਸਰਿਸ਼ਟੀ ਪਦਾਰਥ ਅਤੇ ਪ੍ਰਾਣੀ ਦਾ ਸੁਮੇਲ ਹੈ।ਜਿਵੇਂ ਪਦਾਰਥਾਂ ਵਿਚੋਂ ਹੀਰਾ ਸਭ ਤੋਂ ਦੁਰਲੱਭ ਹੈ ਉਵੇ ਹੀ ਪ੍ਰਾਣੀਆ ਵਿਚੋਂ ਮਨੁੱਖਾਂ ਜੀਵਨ ਸਭ ਤੋਂ ਦੁਰਲੱਭ ਹੈ। ਇਸ ਲਈ ਹਰ ਉਹ ਜੋ ਦੁਰਲੱਭ ਮਨੁੱਖਾ ਜੀਵਨ ਨੂੰ ਛੱਡ ਕੇ ਕਿਸੇ ਹੋਰ ਪਰਲੋਕ ਅੰਧਵਿਸ਼ਵਾਸ ਦੀ ਆਸ ਤੱਕਦਾ ਹੈ ਉਹ ਕਦੇ ਹੈ ਤਾਂ ਚੰਗਿਆਈ ਪੈਦਾ ਹੋ ਜਾਂਦੀ ਹੈ ਅਤੇ ਜੇ ਮਨੁੱਖ ਬੁਰਾ ਸੋਚਦਾ ਹੈ ਤਾਂ ਬੁਰਾਈ ਪੈਦਾ ਹੋ ਜਾਂਦੀ ਹੈ। ਬੁਰਾਈ ਦੁੱਖ ਪੈਦਾ ਕਰਦੀ ਹੈ। ਮਨੁੱਖ ਦੇ ਦੁੱਖਾਂ ਦਾ ਕਾਰਨ ਕਿਸੇ ਕਾਲਪਨਿਕ ਪਿਛਲੇ ਜਨਮਾਂ ਦੇ ਕੀਤੇ ਪਾਪਾ ਦਾ ਫਲ ਨਹੀ, ਬਲਕਿ ਇਸੇ ਜਨਮ ਦੇ ਮਾੜੇ ਕੰਮਾਂ ਦਾ ਨਤੀਜਾ ਹੈ।''  
ਗੁਰੂ ਜੀ ਨੇ ਜਾਤੀ ਸੁੱਖ ਨਹੀ ਪਾ ਸਕਦਾ। ਉਹ ਮਨੁੱਖ ਹਮੇਸ਼ਾ ਹੀ ਦੁੱਖ ਪਾਉਂਗਾ। ਮੇਰਾ ਇਹ ਸੱਚ ਪਰਖਿਆ ਹੋਇਆ ਹੈ। 
ਸੋਹੰ! ਤੋਂ ਗੁਰੂ ਜੀ ਦਾ ਭਾਵ ਹੈ ਆਪਾ ਪਹਿਚਾਨਣਾ। ਗੁਰੂ ਜੀ ਕਹਿੰਦੇ, ''ਹੇ ਮਨੁੱਖ। ਤੂੰ ਕਿਸੇ ਪਿੱਛੇ ਭੱਜਣ ਦੀ ਬਨਿਸਬਤ ਆਪਣੇ ਆਪ ਨੂੰ ਜਾਣ ਕਿ ਤੂੰ ਕੀ ਹੈ। ਤੂੰ ਸਵੇਰ ਤੋਂ ਸ਼ਾਮ ਤਕ, ਜਨਮ ਤੋਂ ਮੌਤ ਤਕ, ਕੀ ਚੰਗਾ ਕਰਦਾ ਹੈ ਤੇ ਕੀ ਬੁਰਾ ਕਰਦਾ ਹੈ? ਕਿਉਂਕਿ ਜੇ ਮਨੁੱਖ ਚੰਗਾ ਕਰਦਾ ਅਤੇ ਜਮਾਤੀ ਰਹਿਤ ਸਮਾਜ ਦੀ ਸਿਰਜਨਾ ਲਈ ਬੇਗਮਪੁਰੇ ਦਾ ਝੰਡਾ ਬੁਲੰਦ ਕੀਤਾ। ਬੇਗਮਪੁਰਾ ਅਜ਼ਾਦੀ,ਸਮਾਨਤਾ, ਭਾਈਚਾਰਾ ਅਤੇ ਨਿਆਂ ਅਧਾਰਤ ਸਮਾਜ ਹੈ। ਗੁਰੂ ਜੀ ਨੇ ਕਿਹਾ, ਮਨੁੱਖਾ ਜੀਵਨ ਦੁਰਲਭ ਹੈ। ਮਨੁੱਖ ਸੋਹੰ ਦੇ ਮਾਰਗ ਤੇ ਚਲਕੇ, ਇਸੇ ਸੰਸਾਰ ', ਇਸੇ ਧਰਤੀ ਉਤੇ ਇਸੇ ਜੀਵਨ ਵਿੱਚ ਮੁਕਤੀ ਪ੍ਰਾਪਤ ਕਰ ਸਕਦਾ ਹੈ। 
(
ਬੇਗ਼ਮਪੁਰਾ ਬਾਰੇ ਵਿਸਥਾਰ ਜਾਣਕਾਰੀ ਲਈ ਤੁਸੀ ਮੇਰਾ ਖੋਜ ਨਿਬੰਧ 'ਬੇਗ਼ਮਪੁਰਾ ਸੰਗਰਾਂਮ' ਪੜ ਸਕਦੇ ਹੋ)
ਐਸ ਐਲ ਵਿਰਦੀ ਐਡਵੋਕੇਟ,
ਸਿਵਲ ਕੋਰਟਸ ਫਗਵਾੜਾ, ਪੰਜਾਬ।
ਫੋਨ: 01824 265887, 98145 17499
5: slvirdiadvocate0rediffmail.com