ਲੜੀ ਨੰਬਰ : 17

ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ (ਅੱਤਿਆਚਾਰ ਨਿਵਾਰਨ) ਕਾਨੂੰਨ, 1989
ਭਾਰਤ ਵਿੱਚ ਵੱਖ-ਵੱਖ ਧਰਮ, ਰੰਗ, ਨਸਲ ਅਤੇ ਵੱਖ-ਵੱਖ ਜਾਤਾਂ ਦੇ ਲੋਕ ਰਹਿੰਦੇ ਹਨ। ਜਿਨ੍ਹਾਂ ਵਿੱਚ ਮੋਜੂਦਾ ਸਮੇਂ ਵਿੱਚ 37 ਜਾਤਾਂ ਨੂੰ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀਆਂ ਘੋਸ਼ਿਤ ਕੀਤਾ ਹੈ। ਜਿਨ੍ਹਾਂ ਦੇ ਨਾਂ ਇਸ ਅਧਿਆਇ ਵਿੱਚ ਦਿੱਤੇ ਗਏ ਹਨ। ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਭਾਵ ਦਲਿਤਾਂ ਤੇ ਅੱਤਿਆਚਾਰ ਰੋਕਣ ਲਈ ਭਾਰਤ ਸਰਕਾਰ ਨੇ 'ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਨ) ਐਕਟ, 1989' ਬਣਾਇਆ ਹੈ। ਜੇਕਰ ਕਿਸੇ ਵੀ ਅਨੁਸੂਚਿਤ ਜਾਤੀ/ਜਨਜਾਤਿ ਨਾਲ ਸਬੰਧਿਤ ਵਿਅਕਤੀ ਤੇ ਉੱਚ ਵਰਗ ਦੁਆਰਾ ਅੱਤਿਆਚਾਰ ਕੀਤਾ ਜਾਂਦਾ ਹੈ ਤਾਂ ਉਸ ਵਿਅਕਤੀ ਨੂੰ ਇਸ ਕਾਨੂੰਨ ਤਹਿਤ ਰਾਹਤ ਅਤੇ ਦੋਸ਼ੀ ਨੂੰ ਸਜ਼ਾ ਦਿਵਾਈ ਜਾ ਸਕਦੀ ਹੈ।
ਪੰਜਾਬ ਸਰਕਾਰ ਵੱਲੋਂ ਹੇਠਾਂ ਦਿੱਤੀਆਂ ਗਈਆਂ ਜਾਤੀਆਂ ਨੂੰ (ਮੋਜੂਦਾ ਸਮੇਂ) ਵਿੱਚ ਅਨੁਸੂਚਿਤ ਜਾਤੀਆਂ ਦੀ ਸੂਚੀ ਵਿੱਚ ਰੱਖਿਆ ਗਿਆ ਹੈ :-

ਆਦਿ-ਧਰਮੀ    ਮਜ਼ਬੀ ਭੰਜਰਾ ਡਾਰੀਆਂ   ਬਰਾੜ, ਬੁਰਾਰ, ਬੇਰਾਰ
 ਸ਼ਿਗਲੀਕਰ ਬਟਵਾਲ   ਮੇਘ    ਰਾਗੜਾ ਚਮਾਰ, ਜਾਤੀਆ ਚਮਾਰ, ਰਹਿਗਰ, ਰਾਏਗਰ, 
ਰਮਦਾਸੀਆ, ਰਵੀਦਾਸੀਆ
ਸਿਕਰਕੀਬੰਦ ਧਾਨਕ ਚਨਾਲ ਬਾਲਮੀਕੀ, ਚੂੜਾ, ਭੰਗੀ ਬਾਊਰੀਆ, ਬਾਵਰੀਆ
 ਬੰਗਾਲੀ ਬਾਜ਼ੀਗਰ  ਦਾਗੀ ਡੂਮਣਾ, ਮਹਾਸ਼ਾ, ਡੂਮ ਗੰਦੀਲਾ, ਗਦੀਲ, ਗੰਦੋਲਾ
   ਨਟ ਉਡ ਪਾਸੀ ਢੇਹਾ, ਢਾਈਆ, ਢਿਆ ਢੋਗਰੀ, ਢੰਗਰੀ, ਸਿਘੀ
ਖਟੀਕ ਨਹਲ ਸਰੈੜਾ ਕਬੀਰਪੰਥੀ, ਜੁਲਾਹਾ ਰਾਏ ਸਿੱਖ
ਸਾਪੇਲਾ ਕੋਰੀ, ਕੋਲੀ  ਸਨਹਾਈ ਮਰੀਜਾ, ਮਾਰੀਚਾ  
ਫਰੇਰਾ ਸਨਸੋਈ ਪੀਰਨਾ ਸਾਂਸੀ, ਭੇਡਕੁੱਟ, ਮਨੇਸ਼  


 
ਭਾਰਤ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ/ਜਨਜਾਤੀਆਂ ਤੇ ਅੱਤਿਆਚਾਰ ਰੋਕਣ ਵਾਸਤੇ ਕਾਨੂੰਨ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਨ) ਐਕਟ, 1989 ਬਣਾਇਆ ਗਿਆ ਹੈ। ਉਚ ਜਾਤੀ ਦੇ ਵਿਅਕਤੀ ਵੱਲੋਂ ਅਨੁਸੂਚਿਤ ਜਾਤੀਆਂ/ਜਨਜਾਤੀਆਂ  ਤੇ ਅੱਤਿਆਚਾਰ ਕਰਨਾ ਸਜ਼ਾ ਯੋਗ ਅਪਰਾਧ ਹੈ ਅਤੇ ਇਹ ਇੱਕ ਗ੍ਰਿਫ਼ਤਾਰੀਯੋਗ ਅਪਰਾਧ ਵੀ ਹੈ। ਅਨੁਸੂਚਿਤ ਜਾਤੀਆਂ/ਜਨਜਾਤੀਆਂ ਉਤੇ ਅੱਤਿਆਚਾਰ ਕਰਨ ਵਾਲੇ ਨੂੰ ਗ੍ਰਿਫ਼ਤਾਰ ਹੋਏ ਬਿਨਾਂ ਪੇਸ਼ਗੀ ਜ਼ਮਾਨਤ ਨਹੀਂ ਮਿਲ ਸਕਦੀ। 
ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ (ਅੱਤਿਆਚਾਰ ਨਿਵਾਰਨ) ਐਕਟ, 1989 ਅਨੁਸਾਰ ਅੱਤਿਆਚਾਰਾਂ ਦੇ ਅਪਰਾਧਾਂ ਲਈ ਸਜ਼ਾਵਾਂ ਹੇਠ ਲਿਖੇ ਅਨੁਸਾਰ ਹਨ:
ਕੋਈ ਵਿਅਕਤੀ, ਜੋ ਕਿਸੇ ਅਨੁਸੂਚਿਤ ਜਾਤ ਜਾਂ ਕਿਸੇ ਅਨੂਚਿਤ ਕਬੀਲੇ ਦਾ ਮੈਂਬਰ ਨਾ ਹੁੰਦੇ ਹੋਏ :-
(1)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਨੂੰ ਨਾ ਖਾਣਯੋਗ ਜਾਂ ਘ੍ਰਿਣਾਯੋਗ ਪਦਾਰਥ ਪੀਣ ਜਾਂ ਖਾਣ ਲਈ ਮਜਬੂਰ ਕਰੇਗਾ।
(2)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਦੇ ਅਹਾਤੇ ਜਾਂ ਗੁਆਂਢ ਵਿੱਚ ਮਲ, ਕੂੜੇ, ਮੁਰਦਾਰ ਜਾਂ ਕਿਸੇ ਹੋਰ ਘ੍ਰਿਣਾਜਨਕ ਪਦਾਰਥ ਦਾ ਢੇਰ ਲਾ ਕੇ ਉਸ ਨੂੰ ਹਾਨੀ ਪਹੁੰਚਾਉਣ, ਅਪਮਾਨਿਤ ਕਰਨ ਜਾਂ ਖਿਝਾਉਣ ਦੇ ਇਰਾਦੇ ਨਾਲ ਕੋਈ ਕਾਰਜ ਕਰੇਗਾ।
(3)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਦੇ ਸਰੀਰ ਤੋਂ ਬਲ-ਪੂਰਵਕ ਕੱਪੜੇ ਉਤਾਰੇਗਾ ਜਾਂ ਉਸ ਨੂੰ ਨੰਗਾ ਕਰਕੇ ਜਾਂ ਉਸ ਦੇ ਮੂੰਹ ਜਾਂ ਸ਼ਰੀਰ ਨੂੰ ਪੇਂਟ ਕਰਕੇ ਘੁੰਮਾਏਗਾ ਜਾਂ ਉਸ ਤਰ੍ਹਾਂ ਦਾ ਕੋਈ ਹੋਰ ਅਜਿਹਾ ਕਾਰਜ ਕਰੇਗਾ, ਜੋ ਮਾਨਵ ਦਾ ਸਨਮਾਨ ਘਟਾਉਂਦਾ ਹੈ।
(4)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਦੀ ਮਲਕੀਅਤ ਅਧੀਨ ਜਾਂ ਉਸ ਨੂੰ ਅਲਾਟ ਕੀਤੀ, ਜਾਂ ਕਿਸੇ ਸ਼ਕਤੀਵਾਨ ਅਥਾਰਟੀ ਦੁਆਰਾ ਉਸ ਨੂੰ ਅਲਾਟ ਕੀਤੇ ਜਾਣ ਲਈ ਅਧਿਸੂਚਿਤ ਕਿਸੇ ਭੌਂ ਨੂੰ ਦੋਸ਼ਪੂਰਵਕ ਆਪਣੇ ਦਖ਼ਲ ਵਿੱਚ ਲਵੇਗਾ ਜਾਂ ਉਸ 'ਤੇ ਖੇਤੀ ਕਰੇਗਾ ਜਾਂ ਉਸ ਨੂੰ ਅਲਾਟ ਕੀਤੀ ਜ਼ਮੀਨ ਦਾ ਇੰਤਕਾਲ ਕਰਵਾਏਗਾ।
(5)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਨੂੰ ਆਪਣੀ ਭੌਂ ਜਾਂ ਅਹਾਤੇ ਤੋਂ ਦੋਸ਼-ਪੂਰਵਕ ਬੇਕਬਜ਼ਾ ਕਰੇਗਾ ਜਾਂ ਕਿਸੇ ਭੋਂ, ਅਹਾਤੇ ਜਾਂ ਜਲ ਤੇ ਉਸ ਦੇ ਅਧਿਕਾਰਾਂ ਦੇ ਉਪਭੋਗ ਵਿੱਚ ਦਖ਼ਲ ਦੇਵੇਗਾ।
(6)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਨੂੰ ਬੇਗਾਰ ਕਰਨ ਲਈ ਜਾਂ ਸਰਕਾਰ ਦੁਆਰਾ ਲੋਕ ਪ੍ਰਯੋਜਨਾਂ ਲਈ ਅਰੋਪੀ ਗਈ ਕਿਸੇ ਲਾਜ਼ਮੀ ਸੇਵਾ ਤੋਂ ਭਿੰਨ ਹੋਰ ਕਿਸੇ ਉਸੇ ਵਰਗੀਆਂ ਕਾਰਾਂ ਦੀ ਜ਼ਬਰੀ ਕਾਰ ਜਾਂ ਬੰਧਕ ਮਜ਼ਦੂਰੀ ਕਰਨ ਲਈ ਮਜਬੂਰ ਕਰੇਗਾ ਜਾਂ ਬਹਿਕਾਵੇਗਾ।
(7)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਨੂੰ ਵੋਟ ਨਾ ਪਾਉਣ ਲਈ ਜਾਂ ਕਿਸੇ ਖਾਸ ਉਮੀਦਵਾਰ ਨੂੰ ਵੋਟ ਨਾ ਪਾਉਣ ਲਈ ਜਾਂ ਕਾਨੂੰਨ ਦੁਆਰਾ ਉਪਬੰਧਕ ਤਰੀਕੇ ਤੋਂ ਭਿੰਨ ਤਰੀਕੇ ਨਾਲ ਵੋਟ ਪਾਉਣ ਲਈ ਮਜਬੂਰ ਜਾਂ ਭੈ-ਭੀਤ ਕਰੇਗਾ।
(8)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਵਿਰੁੱਧ ਝੂਠਾ ਦਵੈਤਪੂਰਨ ਜਾਂ ਤੰਗ ਕਰਨ ਵਾਲਾ ਦਾਅਵਾ ਜਾਂ ਫੌਜ਼ਦਾਰੀ ਜਾਂ ਹੋਰ ਕਾਨੂੰਨੀ ਕਾਰਵਾਈ ਦਾਇਰ ਕਰੇਗਾ। 
(9)
ਕਿਸੇ ਲੋਕ ਸੇਵਕ ਨੂੰ ਕੋਈ ਝੂਠੀ ਜਾਂ ਤੁੱਛ ਜਾਣਕਾਰੀ ਦੇਵੇਗਾ ਅਤੇ ਉਸ ਦੁਆਰਾ ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਨੂੰ ਹਾਨੀ ਪਹੁੰਚਾਉਣ ਜਾਂ ਖਿਝਾਉਣ ਲਈ ਅਜਿਹੇ ਲੋਕ ਸੇਵਕ ਤੋਂ ਉਸ ਦੀ ਕਾਨੂੰਨ-ਪੂਰਨ ਸ਼ਕਤੀ ਦੀ ਵਰਤੋਂ ਕਰਵਾਏਗਾ।
(10)
ਜਨਤਾ ਦੀ ਦ੍ਰਿਸ਼ਟੀਗੋਚਰਤਾ ਅੰਦਰ ਕਿਸੇ ਸਥਾਨ ਵਿਖੇ ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਦਾ ਗਲਤ ਇਰਾਦੇ ਨਾਲ ਅਪਮਾਨ ਕਰੇਗਾ ਜਾਂ ਬੇਇੱਜ਼ਤੀ ਕਰੇਗਾ ਜਾਂ ਬੇਇੱਜ਼ਤੀ ਕਰਨ ਦੇ ਇਰਾਦੇ ਨਾਲ ਭੈ-ਭੀਤ ਕਰੇਗਾ।
(11)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੀ ਕਿਸੇ ਇਸਤਰੀ ਦਾ ਨਿਰਾਦਰ ਕਰਨ ਜਾਂ ਉਸ ਦੀ ਲੱਜਿਆ ਭੰਗ ਕਰਨ ਦੇ ਇਰਾਦੇ ਨਾਲ ਹਮਲਾ ਕਰੇਗਾ ਜਾਂ ਬਲ ਦੀ ਵਰਤੋਂ ਕਰੇਗਾ।

(12)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੀ ਕਿਸੇ ਇਸਤਰੀ ਦੀ ਮਰਜ਼ੀ ਤੇ ਨਜ਼ਰਅੰਦਾਜ਼ ਹੋਣ ਦੀ ਸਥਿਤੀ ਵਿੱਚ ਹੁੰਦੇ ਹੋਏ, ਉਸ ਸਥਿਤੀ ਦੀ ਵਰਤੋਂ ਉਸ ਦਾ ਲਿੰਗਕ ਸ਼ੋਸ਼ਣ ਕਰਨ ਲਈ ਜਿਸ ਲਈ ਉਹ ਕਦੇ ਵੀ ਸਹਿਮਤ ਨਾ ਹੁੰਦੀ, ਕਰੇਗਾ।
(13)
ਕਿਸੇ ਚਸ਼ਮੇ, ਜਲ-ਭੰਡਾਰ ਜਾਂ ਕਿਸੇ ਹੋਰ ਸੋਮੇ ਦੇ ਜਲ ਨੂੰ, ਜੋ ਆਮ ਤੋਰ ਤੇ ਅਨੁਸੂਚਿਤ ਜਾਤਾਂ ਜਾਂ ਅਨੁਸੂਚਿਤ ਕਬੀਲਿਆਂ ਦੇ ਮੈਂਬਰਾਂ ਦੁਆਰਾ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਇਸ ਤਰ੍ਹਾਂ ਭ੍ਰਿਸ਼ਟ ਜਾਂ ਗੰਧਲਾ ਕਰੇਗਾ ਕਿ ਉਹ ਉਸ ਪ੍ਰਯੋਜਨ ਲਈ ਘੱਟ ਉਪਯੁਕਤ ਹੋ ਜਾਵੇ ਜਿਸ ਲਈ ਉਸ ਦਾ ਆਮ ਤੌਰ ਤੇ ਪ੍ਰਯੋਗ ਕੀਤਾ ਜਾਂਦਾ ਹੈ।
(14)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਨੂੰ ਲੋਕ ਸਮਾਗਮ ਦੇ ਸਥਾਨ ਤੇ ਆਉਣ ਜਾਣ ਦੇ ਰਿਵਾਜੀ ਅਧਿਕਾਰ ਤੋਂ ਵੰਚਿਤ
ਕਰੇਗਾ ਜਾਂ ਅਜਿਹੇ ਮੈਂਬਰ ਨੂੰ ਅੜਚਣ ਪਾਵੇਗਾ ਕਿ ਉਹ ਅਜਿਹੇ ਲੋਕ ਸਮਾਗਮ ਦੇ ਸਥਾਨ ਦੀ ਵਰਤੋਂ ਕਰਨ ਜਾਂ ਉਥੇ ਪ੍ਰਵੇਸ਼ ਕਰਨ ਤੋਂ ਨਿਵਾਰਤ ਹੋ ਜਾਵੇ ਜਿੱਥੇ ਜਨਤਾ ਦੇ ਹੋਰ ਮੈਂਬਰਾਂ ਜਾਂ ਉਸ ਦੇ ਕਿਸੇ ਅਨੁਭਾਗ ਨੂੰ ਵਰਤੋਂ ਕਰਨ ਦਾ ਪ੍ਰਵੇਸ਼ ਕਰਨ ਦਾ ਅਧਿਕਾਰ ਹੈ।
(15)
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਮੈਂਬਰ ਨੂੰ ਆਪਣਾ ਮਕਾਨ, ਪਿੰਡ ਜਾਂ ਹੋਰ ਨਿਵਾਸ ਸਥਾਨ ਛੱਡਣ ਲਈ ਮਜ਼ਬੂਰ ਕਰੇਗਾ ਜਾਂ ਅਜਿਹਾ ਕਰਵਾਏਗਾ।ਉਹ ਕੈਦ ਨਾਲ, ਜਿਸ ਦੀ ਮਿਆਦ ਛੇ ਮਹੀਨੇ ਤੋਂ ਘੱਟ ਨਹੀਂ ਹੋਵੇਗੀ ਪਰ ਜੋ ਪੰਜ ਸਾਲ ਤੱਕ ਹੋ ਸਕੇਗੀ ਅਤੇ ਜ਼ੁਰਮਾਨੇ ਨਾਲ ਸਜ਼ਾਯੋਗ ਹੋਵੇਗਾ।
ਕੋਈ ਵਿਅਕਤੀ, ਜੋ ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦਾ ਮੈਂਬਰ ਨਾ ਹੁੰਦੇ ਹੋਏ :
1.
ਇਸ ਇਰਾਦੇ ਨਾਲ ਜਾਂ ਇਹ ਸੰਭਾਵੀ ਜਾਣਦੇ ਹੋਏ ਝੂਠੀ ਸ਼ਹਾਦਤ ਦੇਵੇਗਾ ਜਾਂ ਘੜੇਗਾ ਕਿ ਉਸ ਦੁਆਰਾ ਉਹ ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਮੈਂਬਰ ਦਾ ਅਜਿਹੇ ਅਪਰਾਧ ਲਈ ਸਿੱਧ-ਦੋਸ਼ ਠਹਿਰਾਇਆ ਜਾਣਾ ਕਾਰਤ ਕਰੇਗਾ, ਜੋ ਤੱਤ ਸਮੇਂ ਨਾਫਜ਼ ਕਾਨੂੰਨ ਦੁਆਰਾ ਮੌਤ ਨਾਲ ਸਜ਼ਾਯੋਗ ਹੈ। ਉਸ ਨੂੰ ਉਮਰ ਕੈਦ ਦੀ ਅਤੇ ਜ਼ੁਰਮਾਨੇ ਦੀ ਸਜ਼ਾ ਦਿੱਤੀ ਜਾਵੇਗੀ ਅਤੇ ਅਜਿਹੀ ਝੂਠੀ ਜਾਂ ਘੜੀ ਗਈ ਸ਼ਹਾਦਤ ਦੇ ਪਰਿਣਾਮ ਵਜੋਂ ਕਿਸੇ ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਨਿਰਦੋਸ਼ ਮੈਂਬਰ ਨੂੰ ਸਿੱਧ-ਦੋਸ਼ ਠਹਿਰਾਇਆ ਜਾਵੇ ਅਤੇ ਫਾਂਸੀ ਲਾਇਆ ਜਾਵੇ ਤਾਂ ਉਸ ਵਿਅਕਤੀ ਨੂੰ, ਜੋ ਅਜਿਹੀ ਝੂਠੀ ਸ਼ਹਾਦਤ ਦੇਵੇਗਾ ਜਾਂ ਘੜੇਗਾ, ਮੌਤ ਦੀ ਸਜ਼ਾ ਦਿੱਤੀ ਜਾਵੇਗੀ।
2.
ਇਸ ਇਰਾਦੇ ਨਾਲ ਜਾਂ ਇਹ ਸੰਭਾਵੀ ਜਾਣਦੇ ਹੋਏ ਝੂਠੀ ਸ਼ਹਾਦਤ ਦੇਵੇਗਾ ਜਾਂ ਘੜੇਗਾ ਕਿ ਉਸ ਦੁਆਰਾ ਉਹ ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਮੈਂਬਰ ਦਾ ਅਜਿਹੇ ਅਪਰਾਧ ਲਈ ਸਿੱਧ-ਦੋਸ਼ ਠਹਿਰਾਇਆ ਜਾਣਾ ਕਾਰਤ ਕਰੇਗਾ ਤਾਂ ਉਸਨੂੰ ਮੌਤ ਦੀ ਸਜ਼ਾ ਨਹੀਂ ਹੋਵੇਗੀ, ਪਰ ਸੱਤ
ਸਾਲ ਤੱਕ ਜਾਂ ਉਸ ਤੋਂ ਵੱਧ ਮਿਆਦ ਦੀ ਕੈਦ ਨਾਲ ਸਜ਼ਾ ਯੋਗ ਹੈ, ਉਹ ਕੈਦ ਨਾਲ, ਜਿਸ ਦੀ ਮਿਆਦ ਛੇ ਮਹੀਨੇ ਤੋਂ ਘੱਟ ਨਹੀਂ ਹੋਵੇਗੀ, ਪਰ ਜੋ ਸੱਤ ਸਾਲ ਤੱਕ ਜਾਂ ਉਸ ਤੋਂ ਵੱਧ ਹੋ ਸਕੇਗੀ ਅਤੇ ਜ਼ੁਰਮਾਨੇ ਨਾਲ, ਸਜ਼ਾਯੋਗ ਹੋਵੇਗਾ।
3.
ਅਨੁਸੂਚਿਤ ਜਾਤ ਜਾਂ ਅਨੁਸੂਚਿਤ ਕਬੀਲੇ ਦੇ ਕਿਸੇ ਮੈਂਬਰ ਦੀ ਕਿਸੇ ਸੰਪਤੀ ਨੂੰ ਨੁਕਸਾਨ ਕਾਰਤ ਕਰਨ ਦੇ ਇਰਾਦੇ ਨਾਲ, ਜਾਂ ਇਹ ਸੰਭਾਵੀ ਜਾਣਦੇ ਹੋਏ ਕਿ ਉਹ ਉਸ ਦੁਆਰਾ ਅਜਿਹਾ ਨੁਕਸਾਨ ਕਾਰਤ ਕਰੇਗਾ, ਅੱਗ ਜਾਂ ਕਿਸੇ ਵਿਸਫੋਟਕ ਪਦਾਰਥ ਦੁਆਰਾ ਨੁਕਸਾਨ-ਰਸਾਨੀ ਕਰੇਗਾ, ਉਹ ਕੈਦ ਨਾਲ, ਜਿਸ ਦੀ ਸਮੇਂ ਸੀਮਾ ਛੇ ਮਹੀਨੇ ਤੋਂ ਘੱਟ ਨਹੀਂ ਹੋਵੇਗੀ ਪਰ ਜੋ ਸੱਤ ਸਾਲ ਤੱਕ ਹੋ ਸਕੇਗੀ, ਅਤੇ ਜ਼ੁਰਮਾਨੇ ਨਾਲ, ਸਜ਼ਾਯੋਗ ਹੋਵੇਗਾ।
4.
ਕਿਸੇ ਅਜਿਹੀ ਇਮਾਰਤ ਦਾ, ਜੋ ਅਨੁਸੂਚਿਤ ਜਾਤ ਜਾ ਅਨੁਸੂਚਿਤ ਕਬੀਲੇ ਦੇ ਮੈਂਬਰ ਦੁਆਰਾ ਸਾਧਾਰਨ ਤੌਰ 'ਤੇ ਉਪਾਸਨਾ-ਸਥਾਨ ਵਜੋਂ ਜਾਂ ਮਨੁੱਖੀ ਨਿਵਾਸ ਦੇ ਸਥਾਨ ਵਜੋਂ ਜਾਂ ਸੰਪਤੀ ਦੀ ਸੰਭਾਲ ਦੇ ਸਥਾਨ ਵਜੋਂ ਵਰਤੋਂ ਵਿੱਚ ਆਉਂਦੀ ਹੈ, ਨਾਸ਼ ਕਾਰਤ ਕਰਨ ਦੇ ਇਰਾਦੇ ਨਾਲ, ਇਹ ਸੰਭਾਵੀ ਜਾਣਦੇ ਹੋਏ ਕਿ ਉਹ ਇਸ ਦੁਆਰਾ ਅਜਿਹਾ ਨਾਸ਼ ਕਾਰਤ ਕਰੇਗਾ, ਅੱਗ ਜਾਂ ਕਿਸੇ ਵਿਸਫੋਟਕ ਪਦਾਰਥ ਦੁਆਰਾ ਨੁਕਸਾਨ-ਰਸਾਨੀ ਕਰੇਗਾ, ਉਹ ਉਮਰ ਕੈਦ ਅਤੇ ਜ਼ੁਰਮਾਨੇ ਨਾਲ ਸਜ਼ਾਯੋਗ ਹੋਵੇਗਾ।

5.
ਕਿਸੇ ਵਿਅਕਤੀ ਜਾਂ ਸੰਪਤੀ ਵਿਰੁੱਧ ਇਸ ਅਧਾਰ 'ਤੇ ਕਿ ਅਜਿਹਾ ਵਿਅਕਤੀ ਅਨੁਸੂਚਿਤ ਜਾਤ ਜਾਂ ਅਨਸੂਚਿਤ ਕਬੀਲੇ ਦਾ ਮੈਂਬਰ ਹੈ, ਜਾਂ ਅਜਿਹੀ ਸੰਪਤੀ ਅਜਿਹੇ ਮੈਂਬਰ ਦੀ ਹੈ, ਭਾਰਤੀ ਦੰਡ ਸੰਘਤਾ ਅਧੀਨ ਕੋਈ ਅਪਰਾਧ, ਜੋ ਦਸ ਸਾਲ ਜਾਂ ਵੱਧ ਮਿਆਦ ਕੈਦ ਨਾਲ ਸਜ਼ਾਯੋਗ ਹੈ, ਕਰੇਗਾ, ਉਹ ਉਮਰ ਕੈਦ ਨਾਲ ਅਤੇ ਜ਼ੁਰਮਾਨੇ ਨਾਲ ਸਜ਼ਾਯੋਗ ਹੋਵੇਗਾ।
6.
ਇਹ ਜਾਣਦੇ ਹੋਏ ਜਾਂ ਇਹ ਵਿਸ਼ਵਾਸ ਕਰਨ ਦਾ ਕਾਰਨ ਰੱਖਦੇ ਹੋਏ ਕਿ ਇਸ ਅਧਿਆਏ ਅਧੀਨ ਕੋਈ ਅਪਰਾਧ ਕੀਤਾ ਗਿਆ ਹੈ, ਅਪਰਾਧੀ ਨੂੰ ਕਾਨੂੰਨੀ ਸਜ਼ਾ ਤੋਂ ਬਚਾਉਣ ਦੇ ਇਰਾਦੇ ਨਾਲ ਉਹ ਕੋਈ ਅਪਰਾਧ ਬਾਰੇ ਕੋਈ ਅਜਿਹੀ ਇਤਲਾਹ ਦੇਵੇਗਾ, ਜਿਸ ਦਾ ਝੂਠਾ ਹੋਣਾ ਉਹ ਜਾਣਦਾ ਹੈ ਜਾਂ ਵਿਸ਼ਵਾਸ ਕਰਦਾ ਹੈ ਉਹ ਉਸ ਅਪਰਾਧ ਲਈ ਉਪਬੰਧਤ ਕੈਦ ਨਾਲ ਸਜ਼ਾਯੋਗ ਹੋਵੇਗਾ।
7.
ਲੋਕ ਸੇਵਕ ਹੁੰਦੇ ਹੋਏ, ਇਸ ਧਾਰਾ ਅਧੀਨ ਕੋਈ ਅਪਰਾਧ ਕਰੇਗਾ, ਉਹ ਕੈਦ ਨਾਲ ਜਿਸ ਦੀ ਮਿਆਦ ਇੱਕ ਸਾਲ ਤੋਂ ਘੱਟ ਨਹੀਂ ਹੋਵੇਗੀ ਪਰ ਜੋ ਉਸ ਅਪਰਾਧ ਲਈ ਉਪਬੰਧਤ ਸਜ਼ਾ ਤੱਕ ਹੋ ਸਕੇਗੀ, ਸਜ਼ਾਯੋਗ ਹੋਵੇਗਾ।

ਇਸ ਲੜੀ ਦੇ ਸਾਰੇ ਲੇਖਾਂ ਦਾ ਤਤਕਰਾ

ਇਸ ਸਬੰਧੀ ਆਪਣੇ ਵਿਚਾਰ ਸਾਂਝੇ ਕਰਨ ਲਈ ਪਤਾ  E-mail  : editor@upkaar.com  mobile 00971506330466